04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

‘ਸਵੱਛਤਾ ਹੀ ਸੇਵਾ 2026’ ਤਹਿਤ ਪੱਕੀ ਟਿੱਬੀ ਸਕੂਲ ਵਿਖੇ ਸਫ਼ਾਈ ਮੁਹਿੰਮ ਚਲਾਈ

ਮਲੋਟ, 2 ਅਕਤੂਬਰ (ਪਾਟਿਲ)-ਭਾਰਤ ਸਰਕਾਰ ਦੇ ‘ਸਵੱਛਤਾ ਹੀ ਸੇਵਾ–2026 ਇਕ ਦਿਨ, ਇਕ ਘੰਟਾ, ਇਕ ਸਾਥ’ ਅਭਿਆਨ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਕੀ ਟਿੱਬੀ ਵਲੋਂ ਪ੍ਰਿੰਸੀਪਲ ਸ੍ਰੀਮਤੀ ਅਨੁਪਮਾ ਦੀ ਅਗਵਾਈ ਤੇ ਨਿਗਰਾਨੀ ਹੇਠ ਸਫ਼ਾਈ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੌਰਾਨ ਸਕੂਲ ਦੇ ਆਲੇ-ਦੁਆਲੇ ਦੇ ਖੇਤਰ ਦੇ ਨਾਲ-ਨਾਲ ਪਿੰਡ ਦੇ ਵੱਖ-ਵੱਖ ਹਿੱਸਿਆਂ ਵਿਚ ਸਫ਼ਾਈ ਕੀਤੀ ਗਈ।

ਅਜੀਤ ਡੈਸਕ 03-10-2026
ਮਲੋਟ, 2 ਅਕਤੂਬਰ (ਪਾਟਿਲ)-ਭਾਰਤ ਸਰਕਾਰ ਦੇ ‘ਸਵੱਛਤਾ ਹੀ ਸੇਵਾ–2026 ਇਕ ਦਿਨ, ਇਕ ਘੰਟਾ, ਇਕ ਸਾਥ’ ਅਭਿਆਨ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਕੀ ਟਿੱਬੀ ਵਲੋਂ ਪ੍ਰਿੰਸੀਪਲ ਸ੍ਰੀਮਤੀ ਅਨੁਪਮਾ ਦੀ ਅਗਵਾਈ ਤੇ ਨਿਗਰਾਨੀ ਹੇਠ ਸਫ਼ਾਈ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੌਰਾਨ ਸਕੂਲ ਦੇ ਆਲੇ-ਦੁਆਲੇ ਦੇ ਖੇਤਰ ਦੇ ਨਾਲ-ਨਾਲ ਪਿੰਡ ਦੇ ਵੱਖ-ਵੱਖ ਹਿੱਸਿਆਂ ਵਿਚ ਸਫ਼ਾਈ ਕੀਤੀ ਗਈ। ਵਿਦਿਆਰਥੀਆਂ ਤੇ ਸਟਾਫ਼ ਨੇ ਮਿਲ ਕੇ ਖਿੱਲਰੇ ਕੂੜੇ ਨੂੰ ਇਕੱਠਾ ਕੀਤਾ, ਉਸ ਦੀ ਛਾਂਟੀ ਕੀਤੀ ਅਤੇ ਕੂੜੇ ਨੂੰ ਨਿਰਧਾਰਤ ਢੰਗ ਨਾਲ ਨਿਪਟਾਉਣ ਲਈ ਭੇਜਿਆ। ਇਸ ਦੌਰਾਨ ਪਿੰਡ ਦੇ ਸਰਪੰਚ ਸੁਖਚੈਨ ਸਿੰਘ, ਪੰਚਾਇਤ ਮੈਂਬਰ ਤਿਰਲੋਚਨ ਸਿੰਘ, ਆਈ.ਵੀ.ਜੇ.ਵਾਈ. ਕੁਮਾਰ ਡਾਲੀ ਅਤੇ ਮਾਪਿਆਂ ਨੇ ਵੀ ਉਤਸ਼ਾਹ ਨਾਲ ਭਾਗ ਲੈਂਦਿਆਂ ਸਕੂਲ ਦੇ ਇਸ ਉਪਰਾਲੇ ਨੂੰ ਪੂਰਾ ਸਹਿਯੋਗ ਦਿੱਤਾ। ਪ੍ਰਿੰਸੀਪਲ ਅਨੁਪਮਾ ਨੇ ਕਿਹਾ ਕਿ ਸਾਫ਼-ਸੁਥਰਾ ਪਿੰਡ ਕੇਵਲ ਸਰਕਾਰੀ ਮੁਹਿੰਮਾਂ ਨਾਲ ਨਹੀਂ, ਬਲਕਿ ਲੋਕਾਂ ਦੀ ਸਾਂਝੀ ਜ਼ਿੰਮੇਵਾਰੀ ਤੇ ਨਿਰੰਤਰ ਭਾਗੀਦਾਰੀ ਨਾਲ ਬਣਦਾ ਹੈ।
ਪਿਛਲੀ ਖ਼ਬਰ ਸਰਕਾਰੀ ਕਾਲਜ ਵਿਖੇ ਨੈਸ਼ਨਲ ਵਲੰਟੀਅਰ ਖ਼ੂਨਦਾਨ ਦਿਵਸ ਮਨਾਇਆ ਸੜਕ ਕਿਨਾਰੇ ਧੜੱਲੇ ਨਾਲ ਬਿਜਲੀ ਚੋਰੀ ਅਤੇ ਨਾਜਾਇਜ਼ ਕਬਜ਼ੇ ਤੋ... ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਸਤਾਵੇਜ਼ੀ ਫ਼ਿਲਮ ਵਿਖਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।