ਵਿਵੇਕ ਸਕੂਲ ਬਰਗਾੜੀ ਦੇ ਖਿਡਾਰੀਆਂ ਨੇ 19 ਸੋਨੇ, 23 ਚਾਂਦੀ, 13 ਕਾਂਸੇ ਮੈਡਲਾਂ ਨਾਲ ਓਵਰਆਲ ਟਰਾਫੀ ਜਿੱਤੀ
ਬਰਗਾੜੀ, 4 ਅਕਤੂਬਰ (ਲਖਵਿੰਦਰ ਸ਼ਰਮਾ)-ਵਿਵੇਕ ਪਬਲਿਕ ਸਕੂਲ ਬਰਗਾੜੀ ਦੇ ਲੜਕੇ ਲੜਕੀਆਂ ਉਮਰ (19 ਸਾਲ) ਸਾਲ ਖਿਡਾਰੀ ਬੱਚਿਆਂ ਨੇ ਬਾਜਾਖਾਨਾ ਵਿਖੇ ਹੋਈਆਂ 70ਵੀਆਂ ਜ਼ੋਨਲ ਪੱਧਰ ਦੀਆਂ ਅਥਲੈਟਿਕ ਖੇਡਾਂ ਵਿਚ 19 ਸੋਨੇ, 23 ਚਾਂਦੀ ਅਤੇ 13 ਕਾਂਸੇ ਦੇ ਮੈਡਲ ਪ੍ਰਾਪਤ ਕਰਕੇ ਓਵਰ ਆਲ ਟਰਾਫੀ ਜਿੱਤੀ। ਇਸ ਸਕੂਲ ਦੇ ਬੱਚਿਆਂ ਨੇ ਦੌੜ 100 ਮੀਟਰ, 200 ਮੀਟਰ, ਲੰਬੀ ਛਾਲ, ਟ੍ਰਿਪਲ ਜੰਪ, 400 ਮੀਟਰ ਰੀਲੇਅ ਦੌੜਾਂ ਆਦਿ ਵਿਚ ਇਹ ਜਿੱਤਾਂ ਦਰਜ ਕੀਤੀਆਂ।
ਬਰਗਾੜੀ, 4 ਅਕਤੂਬਰ (ਲਖਵਿੰਦਰ ਸ਼ਰਮਾ)-ਵਿਵੇਕ ਪਬਲਿਕ ਸਕੂਲ ਬਰਗਾੜੀ ਦੇ ਲੜਕੇ ਲੜਕੀਆਂ ਉਮਰ (19 ਸਾਲ) ਸਾਲ ਖਿਡਾਰੀ ਬੱਚਿਆਂ ਨੇ ਬਾਜਾਖਾਨਾ ਵਿਖੇ ਹੋਈਆਂ 70ਵੀਆਂ ਜ਼ੋਨਲ ਪੱਧਰ ਦੀਆਂ ਅਥਲੈਟਿਕ ਖੇਡਾਂ ਵਿਚ 19 ਸੋਨੇ, 23 ਚਾਂਦੀ ਅਤੇ 13 ਕਾਂਸੇ ਦੇ ਮੈਡਲ ਪ੍ਰਾਪਤ ਕਰਕੇ ਓਵਰ ਆਲ ਟਰਾਫੀ ਜਿੱਤੀ। ਇਸ ਸਕੂਲ ਦੇ ਬੱਚਿਆਂ ਨੇ ਦੌੜ 100 ਮੀਟਰ, 200 ਮੀਟਰ, ਲੰਬੀ ਛਾਲ, ਟ੍ਰਿਪਲ ਜੰਪ, 400 ਮੀਟਰ ਰੀਲੇਅ ਦੌੜਾਂ ਆਦਿ ਵਿਚ ਇਹ ਜਿੱਤਾਂ ਦਰਜ ਕੀਤੀਆਂ। ਇੰਨ੍ਹਾਂ ਜੇਤੂ ਬੱਚਿਆਂ ਦਾ ਸਕੂਲ ਪਹੁੰਚਣ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਸਕੂਲ ਪ੍ਰਬੰਧਕ ਕਮੇਟੀ ਵਲੋਂ ਇੰਨ੍ਹਾਂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮਾਣਮੱਤੀ ਪ੍ਰਾਪਤੀ ’ਤੇ ਸਕੂਲ ਚੇਅਰਮੈਨ ਹਰਜਿੰਦਰ ਸਿੰਘ, ਸਮਾਜ ਸੇਵੀ ਡਾ. ਚਰਨਜੀਤ ਸਿੰਘ, ਸਕੂਲ ਪਿ੍ੰਸੀਪਲ ਸਪਨਾ ਬਜਾਜ, ਉਪ ਪਿ੍ੰਸੀਪਲ ਅਮਰਜੀਤ ਕੌਰ, ਕੋਆਰਡੀਨੇਟਰ ਗਗਨਦੀਪ ਕੌਰ ਨੇ ਬੱਚਿਆਂ ਨੂੰ ਵਧਾਈ ਦਿੰਦਿਆਂ ਕੋਚ ਗੁਰਜੀਤ ਸਿੰਘ ਵਲੋਂ ਕਰਵਾਈ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਸਕੂਲ ਦੇ ਕੋਚ ਸਾਹਿਬਾਨਾਂ ਵਲੋਂ ਕਰਵਾਈ ਜਾਂਦੀ ਚੰਗੀ ਮਿਹਨਤ ਅਤੇ ਮਾਪਿਆਂ ਵਲੋਂ ਦਿੱਤੇ ਜਾਂਦੇ ਪੂਰੇ ਸਹਿਯੋਗ ਕਾਰਨ ਇਸ ਸਕੂਲ ਦੇ ਬੱਚੇ ਅਜਿਹੀਆਂ ਸ਼ਾਨਦਾਰ ਪ੍ਰਾਪਤੀਆਂ ਕਰਦੇ ਹਨ। ਉਨ੍ਹਾਂ ਸਕੂਲ ਦੇ ਦੂਸਰੇ ਬੱਚਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਇੰਨ੍ਹਾਂ ਬੱਚਿਆਂ ਵਾਂਗ ਚੰਗੀ ਮਿਹਨਤ ਕਰਕੇ ਚੰਗੇ ਨਤੀਜੇ ਪ੍ਰਾਪਤ ਕਰਨ। ਇਸ ਸਮੇਂ ਸਮੂਹ ਸਟਾਫ, ਬੱਚੇ ਆਦਿ ਹਾਜ਼ਰ ਸਨ।