05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਵੋਟਾਂ ’ਚ ਬੇਨਿਯਮੀਆਂ ਕਰਨ ਤੋਂ ਇਨਕਾਰ ਕਰਨ ’ਤੇ ਬੀ.ਐਲ.ਓ ’ਤੇ ਜਾਨਲੇਵਾ ਹਮਲੇ ਦਾ ਦੋਸ਼

ਮਲੋਟ, 4 ਅਕਤੂਬਰ (ਪਾਟਿਲ)-ਪਿੰਡ ਕੰਗਨ ਖੇੜਾ ਵਿਖੇ ਬੀ. ਐਲ.

ਸਿਵਲ ਹਸਪਤਾਲ ਮਲੋਟ ਵਿਖੇ ਜ਼ੇਰੇ ਇਲਾਜ ਬੀ.ਐਲ.ਓ ਅਸ਼ਵਨੀ ਸ਼ਰਮਾ। ਤਸਵੀਰ : ਪਾਟਿਲ 05-10-2026
ਮਲੋਟ, 4 ਅਕਤੂਬਰ (ਪਾਟਿਲ)-ਪਿੰਡ ਕੰਗਨ ਖੇੜਾ ਵਿਖੇ ਬੀ.ਐਲ.ਓ ਦੀ ਡਿਊਟੀ ਨਿਭਾ ਰਹੇ ਅਧਿਆਪਕ ਅਸ਼ਵਨੀ ਸ਼ਰਮਾ ’ਤੇ ਕੁਝ ਵਿਅਕਤੀਆਂ ਵਲੋਂ ਜਾਨਲੇਵਾ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਿਵਲ ਹਸਪਤਾਲ ਮਲੋਟ ਵਿਖੇ ਇਲਾਜ ਅਧੀਨ ਅਸ਼ਵਨੀ ਸ਼ਰਮਾ ਨੇ ਦੋਸ਼ ਲਾਇਆ ਕਿ ਕੁਝ ਵਿਅਕਤੀਆਂ ਵਲੋਂ ਉਸ ’ਤੇ ਵੋਟਾਂ ਵਿਚ ਬੇਨਿਯਮੀਆਂ ਕਰਨ ਲਈ ਦਬਾਅ ਪਾਇਆ ਜਾ ਰਿਹਾ ਸੀ। ਉਸ ਨੂੰ ਕਥਿਤ ਤੌਰ ’ਤੇ ਜਾਇਜ਼ ਢੰਗ ਨਾਲ ਬਣੀਆਂ ਵੋਟਾਂ ਕੱਟਣ ਲਈ ਕਿਹਾ ਜਾ ਰਿਹਾ ਸੀ, ਪਰ ਉਸ ਨੇ ਕਿਸੇ ਵੀ ਤਰ੍ਹਾਂ ਦੀ ਬੇਨਿਯਮੀ ਕਰਨ ਤੋਂ ਇਨਕਾਰ ਕਰ ਦਿੱਤਾ। ਅਸ਼ਵਨੀ ਸ਼ਰਮਾ ਅਨੁਸਾਰ ਇਸ ਤੋਂ ਬਾਅਦ ਉਕਤ ਵਿਅਕਤੀਆਂ ਨੇ ਇਕ ਵਹੀਕਲ ਨਾਲ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰੀ ਅਤੇ ਫਿਰ ਉਸ ਨਾਲ ਕੁੱਟਮਾਰ ਕੀਤੀ। ਉਸ ਨੇ ਦੱਸਿਆ ਕਿ ਇਸ ਸਬੰਧੀ ਉਸ ਵਲੋਂ ਪਹਿਲਾਂ ਹੀ ਏ.ਡੀ.ਸੀ ਕਮ ਏ.ਈ.ਆਰ.ਓ ਦੇ ਧਿਆਨ ਵਿਚ ਮਾਮਲਾ ਲਿਆਂਦਾ ਗਿਆ ਸੀ। ਇਸ ਦੌਰਾਨ ਅਸ਼ਵਨੀ ਸ਼ਰਮਾ ਦਾ ਹਾਲ-ਚਾਲ ਪੁੱਛਣ ਲਈ ਸਿਵਲ ਹਸਪਤਾਲ ਪੁੱਜੇ ਬੀ.ਐਡ ਫਰੰਟ ਬਲਾਕ ਮਲੋਟ ਦੇ ਪ੍ਰਧਾਨ ਪਰਖਜੀਤ ਸਿੰਘ ਸਿੱਧੂ ਨੇ ਕਿਹਾ ਕਿ ਬੀ.ਐਲ.ਓ ’ਤੇ ਅਜਿਹਾ ਹਮਲਾ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਮੰਗ ਕੀਤੀ ਕਿ ਹਮਲੇ ਲਈ ਜ਼ਿੰਮੇਵਾਰ ਵਿਅਕਤੀਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜ ਾਵੇ। ਈ.ਟੀ.ਯੂ ਦੇ ਬਲਾਕ ਪ੍ਰਧਾਨ ਅਤੇ ਆਗੂ ਹੈਰੀ ਬਠਲਾ ਨੇ ਕਿਹਾ ਕਿ ਜੇਕਰ ਅਧਿਆਪਕਾਂ ਨਾਲ ਇਸ ਤਰ੍ਹਾਂ ਦਾ ਵਰਤਾਰਾ ਹੁੰਦਾ ਰਿਹਾ ਤਾਂ ਅਧਿਆਪਕ ਬੀਐਲਓ ਦੀ ਡਿਊਟੀ ਕਰਨ ਤੋਂ ਇਨਕਾਰ ਕਰਨ ਲਈ ਮਜ਼ਬੂਰ ਹੋਣਗੇ ਅਤੇ ਇਸ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੋਸ਼ੀਆਂ ਖਿਲਾਫ਼ ਤੁਰੰਤ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਦੋਸ਼ੀਆਂ ਖਿਲਾਫ਼ ਕਾਰਵਾਈ ਨਾ ਕੀਤੀ ਗਈ ਅਤੇ ਅਫਸਰਸ਼ਾਹੀ ਵਲੋਂ ਇਸ ਮਾਮਲੇ ’ਤੇ ਢੁਕਵਾਂ ਸਟੈਂਡ ਨਾ ਲਿਆ ਗਿਆ ਤਾਂ ਅਧਿਆਪਕ ਜਥੇਬੰਦੀਆਂ ਵਲੋਂ ਅਗਲੇ ਸੰਘਰਸ਼ ਦੀ ਰੂਪ-ਰੇਖਾ ਉਲੀਕੀ ਜਾਵੇਗੀ। ਇਸ ਮੌਕੇ ਹੋਰ ਅਧਿਆਪਕ ਆਗੂ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸ਼ਮਿੰਦਰਪਾਲ ਸਿੰਘ ਸੰਧੂ ਨਮਿਤ ਸ਼ਰਧਾਂਜਲੀ ਸਮਾਗਮ ਅਗਲੀ ਖ਼ਬਰ ਨਿਊ ਗੰਗਸਰ ਸਪੋਰਟਸ ਕਲੱਬ ਵਲੋਂ ‘ਸੰਡੇ ਸਾਈਕਲ ਰਾਈਡ’ ਕਰਵਾਈ ਖੇਡਾਂ ਮਨੁੱਖ ਨੂੰ ਮਾਨਸਿਕ ਤੌਰ ’ ਤੇ ਮਜ਼ਬੂਤ ਬਣਾਉਣੀਆਂ ਹਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।