10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਦੁਕਾਨ ਨੂੰ ਪਾੜ ਲਾ ਕੇ ਤਾਂਬਾ ਚੋਰੀ

ਕੋਟਕਪੂਰਾ, 9 ਅਕਤੂਬਰ ( ਰਿੰਕੂ ਮਲਹੋਤਰਾ)-ਪਿੰਡ ਹਰੀਨੌ ਵਿਖੇ ਬੀਤੀ ਰਾਤ ਇਕ ਮੋਟਰਾਂ ਵਾਲੀ ਦੁਕਾਨ ’ਚੋਂ ਪੁਰਾਣਾ ਸਕਰੈਪ, ਤਾਂਬਾ ਆਦਿ ਚੋਰੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਦੁਕਾਨ ਦੇ ਮਾਲਕ ਗੁਰਮੀਤ ਸਿੰਘ (ਮੋਟਰਾਂ ਵਾਲਾ) ਨੇ ਦੱਸਿਆ ਕਿ ਉਹ ਬੱਸ ਅੱਡਾ ਪਿੰਡ ਹਰੀਨੌ ਵਿਖੇ ਮੋਟਰਾਂ ਦਾ ਕੰਮ ਕਰਦਾ ਹੈ, ਜਦ ਉਨ੍ਹਾਂ ਸਵੇਰੇ ਆ ਕੇ ਵੇਖਿਆ ਤਾਂ ਦੁਕਾਨ ਦੇ ਪਿਛਲੇ ਪਾਸੇ ਕੰਧ ਵਿਚ ਪਾੜ ਪਿਆ ਹੋਇਆ ਸੀ ਅਤੇ ਦੁਕਾਨ ਵਿਚ ਸਮਾਨ ਖਿਲਰਿਆ ਪਿਆ ਸੀ ਜਿਸ ਵਿਚੋਂ ਪੁਰਾਣਾ ਸਕਰੈਪ ਸਮਾਨ ਚੋਰੀ ਹੋ ਗਿਆ ਸੀ।

ਦੁਕਾਨ ਨੂੰ ਪਾੜ ਲਾ ਕੇ ਤਾਂਬਾ ਚੋਰੀ 10-10-2026
ਕੋਟਕਪੂਰਾ, 9 ਅਕਤੂਬਰ ( ਰਿੰਕੂ ਮਲਹੋਤਰਾ)-ਪਿੰਡ ਹਰੀਨੌ ਵਿਖੇ ਬੀਤੀ ਰਾਤ ਇਕ ਮੋਟਰਾਂ ਵਾਲੀ ਦੁਕਾਨ ’ਚੋਂ ਪੁਰਾਣਾ ਸਕਰੈਪ, ਤਾਂਬਾ ਆਦਿ ਚੋਰੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਦੁਕਾਨ ਦੇ ਮਾਲਕ ਗੁਰਮੀਤ ਸਿੰਘ (ਮੋਟਰਾਂ ਵਾਲਾ) ਨੇ ਦੱਸਿਆ ਕਿ ਉਹ ਬੱਸ ਅੱਡਾ ਪਿੰਡ ਹਰੀਨੌ ਵਿਖੇ ਮੋਟਰਾਂ ਦਾ ਕੰਮ ਕਰਦਾ ਹੈ, ਜਦ ਉਨ੍ਹਾਂ ਸਵੇਰੇ ਆ ਕੇ ਵੇਖਿਆ ਤਾਂ ਦੁਕਾਨ ਦੇ ਪਿਛਲੇ ਪਾਸੇ ਕੰਧ ਵਿਚ ਪਾੜ ਪਿਆ ਹੋਇਆ ਸੀ ਅਤੇ ਦੁਕਾਨ ਵਿਚ ਸਮਾਨ ਖਿਲਰਿਆ ਪਿਆ ਸੀ ਜਿਸ ਵਿਚੋਂ ਪੁਰਾਣਾ ਸਕਰੈਪ ਸਮਾਨ ਚੋਰੀ ਹੋ ਗਿਆ ਸੀ। ਦੁਕਾਨਦਾਰ ਨੇ ਦੱਸਿਆ ਕਿ ਦੁਕਾਨ ਵਿਚ ਲੱਗੇ ਕੈਮਰਿਆਂ ਨਾਲ ਵੀ ਛੇੜਛਾੜ ਕੀਤੀ ਗਈ ਹੈ ਤੇ ਕੈਮਰੇ ਬੰਦ ਕਰ ਦਿੱਤੇ ਗਏ ਸਨ। ਉਨ੍ਹਾਂ ਇਸ ਸਬੰਧੀ ਥਾਣਾ ਸਦਰ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।
ਪਿਛਲੀ ਖ਼ਬਰ ਕੋਟਕਪੂਰਾ ਦੀ ਮੁੱਖ ਸੜਕ ’ਤੋਂ ਉੱਡਦੀ ਧੂੜ ਕਾਰਨ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਜੈਤੋ ’ਚ ਸ੍ਰੀ ਰਾਮਲੀਲ੍ਹਾ ਦਾ ਸ਼ਾਨਦਾਰ ਆਗਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।