10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਜੈ ਹਨੂੰਮਾਨ ਮਾਰੂਤੀ ਨੰਦਨ ਸੇਵਾ ਸਮਿਤੀ ਮਲੋਟ ਵਲੋਂ ਵਿਸ਼ਾਲ ਭੰਡਾਰਾ 12 ਤੋਂ

ਮਲੋਟ, 9 ਅਕਤੂਬਰ (ਪਾਟਿਲ)-ਜੈ ਹਨੂੰਮਾਨ ਮਾਰੂਤੀ ਨੰਦਨ ਸੇਵਾ ਸਮਿਤੀ ਮਲੋਟ ਵਲੋਂ ਬਾਲਾ ਜੀ ਦੀ ਅਪਾਰ ਕਿਰਪਾ ਅਤੇ ਸਮੂਹ ਮਲੋਟ ਵਾਸੀਆਂ ਦੇ ਸਹਿਯੋਗ ਨਾਲ 12 ਤੋਂ 17 ਅਕਤੂਬਰ ਤੱਕ ਸਾਲਾਸਰ ਧਾਮ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਸੇਵਾ ਵਾਸਤੇ ਵਿਸ਼ਾਲ ਭੰਡਾਰਾ ਕਰਵਾਇਆ ਜਾ ਰਿਹਾ ਹੈ। ਇਹ ਭੰਡਾਰਾ ਰਾਜਸਥਾਨ ਦੇ ਪੱਲੂ ਤੋਂ ਲਗਪਗ 4 ਕਿਲੋਮੀਟਰ ਅੱਗੇ ਲਗਾਇਆ ਜਾਵੇਗਾ, ਜਿੱਥੇ ਸ਼ਰਧਾਲੂਆਂ ਲਈ 24 ਘੰਟੇ ਨਿਰੰਤਰ ਲੰਗਰ ਸੇਵਾ ਚੱਲੇਗੀ।

ਅਜੀਤ ਡੈਸਕ 10-10-2026
ਮਲੋਟ, 9 ਅਕਤੂਬਰ (ਪਾਟਿਲ)-ਜੈ ਹਨੂੰਮਾਨ ਮਾਰੂਤੀ ਨੰਦਨ ਸੇਵਾ ਸਮਿਤੀ ਮਲੋਟ ਵਲੋਂ ਬਾਲਾ ਜੀ ਦੀ ਅਪਾਰ ਕਿਰਪਾ ਅਤੇ ਸਮੂਹ ਮਲੋਟ ਵਾਸੀਆਂ ਦੇ ਸਹਿਯੋਗ ਨਾਲ 12 ਤੋਂ 17 ਅਕਤੂਬਰ ਤੱਕ ਸਾਲਾਸਰ ਧਾਮ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਸੇਵਾ ਵਾਸਤੇ ਵਿਸ਼ਾਲ ਭੰਡਾਰਾ ਕਰਵਾਇਆ ਜਾ ਰਿਹਾ ਹੈ। ਇਹ ਭੰਡਾਰਾ ਰਾਜਸਥਾਨ ਦੇ ਪੱਲੂ ਤੋਂ ਲਗਪਗ 4 ਕਿਲੋਮੀਟਰ ਅੱਗੇ ਲਗਾਇਆ ਜਾਵੇਗਾ, ਜਿੱਥੇ ਸ਼ਰਧਾਲੂਆਂ ਲਈ 24 ਘੰਟੇ ਨਿਰੰਤਰ ਲੰਗਰ ਸੇਵਾ ਚੱਲੇਗੀ। ਮਲੋਟ ਬਲੱਡ ਗਰੁੱਪ ਦੇ ਚੇਅਰਮੈਨ ਚਿੰਟੂ ਬੱਠਲਾ ਅਤੇ ਜੈ ਹਨੂੰਮਾਨ ਮਾਰੂਤੀ ਨੰਦਨ ਸੇਵਾ ਸਮਿਤੀ ਮਲੋਟ ਦੇ ਪ੍ਰਧਾਨ ਬੰਟੀ ਗਰਗ ਨੇ ਦੱਸਿਆ ਕਿ ਬਾਲਾ ਜੀ ਮਹਾਰਾਜ ਦੀ ਅਪਾਰ ਕਿਰਪਾ ਸਦਕਾ ਅਤੇ ਮਲੋਟ ਵਾਸੀਆਂ ਦੇ ਸਹਿਯੋਗ ਨਾਲ ਇਸ ਭੰਡਾਰੇ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਸਮਿਤੀ ਵਲੋਂ ਸ਼ਰਧਾਲੂਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ 24 ਘੰਟੇ ਲੰਗਰ ਦੀ ਵਿਵਸਥਾ ਕੀਤੀ ਜਾਵੇਗੀ, ਤਾਂ ਜੋ ਯਾਤਰਾ ਦੌਰਾਨ ਸੰਗਤ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਪਿਛਲੀ ਖ਼ਬਰ ਆਪ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਸਦਕਾ ਪਿੰਡਾਂ ਦਾ ਹੋ ਰਿਹਾ ਸਰਬਪੱਖੀ ਵਿਕਾਸ- ਕੋਟਫੱਤਾ ਅਗਲੀ ਖ਼ਬਰ ਪਟੇਲ ਸਿੰਘ ਭੁੱਲਰ ਨੂੰ ਵੱਖ-ਵੱਖ ਆਗੂ ਸ਼ਰਧਾਂਜਲੀਆਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।