25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਜੈਤੋ ’ਚ ਟ੍ਰੈਫ਼ਿਕ ਸਮੱਸਿਆ ਦੇ ਸੁਧਾਰ ਦੀ ਮੰਗ

ਜੈਤੋ, 24 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਸਥਾਨਕ ਸ਼ਹਿਰ ਦੇ ਅੰਦਰ ਟ੍ਰੈਫ਼ਿਕ ਸਮੱਸਿਆ ਦਿਨੋਂ ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਤਿਉਹਾਰਾਂ ਦੇ ਦਿਨ ਚੱਲ ਰਹੇ ਹਨ।

ਅਜੀਤ ਡੈਸਕ 25-10-2026
ਜੈਤੋ, 24 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਸਥਾਨਕ ਸ਼ਹਿਰ ਦੇ ਅੰਦਰ ਟ੍ਰੈਫ਼ਿਕ ਸਮੱਸਿਆ ਦਿਨੋਂ ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਤਿਉਹਾਰਾਂ ਦੇ ਦਿਨ ਚੱਲ ਰਹੇ ਹਨ। ਉਥੇ ਹੀ ਝੋਨੇ ਦੀ ਫ਼ਸਲ ਆਉਣ ਕਰਕੇ ਕੁਦਰਤੀ ਗੱਲ ਹੈ ਕਿ ਟ੍ਰੈਫਿਕ ਵੱਧਣ ਕਰਕੇ ਇਸ ਨੂੰ ਹੱਲ ਕਰਨਾ ਟ੍ਰੈਫਿਕ ਮੁਲਾਜ਼ਮਾਂ ਦੇ ਵੱਸ ਦੀ ਗੱਲ ਨਹੀਂ ਰਹੀ ਹੈ ਤੇ ਸ਼ਹਿਰ ਦੇ ਭੀੜ ਭੜੱਕੇ ਵਾਲੀਆਂ ਥਾਂਵਾਂ ’ਤੇ ਟ੍ਰੈਫਿਕ ਮੁਲਾਜ਼ਮ ਵੱਧ ਲਗਾਉਣ ਦੀ ਜ਼ਰੂਰਤ ਹੈ। ਲੋਕਾਂ ਨੇ ਦੱਸਿਆ ਕਿ ਜੈਤੋ-ਮੁਕਤਸਰ ਰੋਡ ’ਤੇ ਸਥਿਤ ਫ਼ਾਟਕ ’ਤੇ ਕਈ ਵਾਰ ਜਾਮ ਵੀ ਲੱਗ ਜਾਂਦਾ ਹੈ ਤੇ 15 ਮਿੰਟ ਤੋਂ ਕਰੀਬ 30 ਮਿੰਟ ਤੱਕ ਜਾਮ ਲੱਗ ਜਾਂਦਾ ਹੈ। ਕਿਉਂਕਿ ਇਸ ਸਮੱਸਿਆ ਦਾ ਕਾਰਨ ਫ਼ਾਟਕ ਦੇ ਨੇੜੇ ਹੀ ਟੇਢਾ-ਮੇਢਾ ਮੋੜ ਹੋਣ ਕਰਕੇ ਵੱਡੇ ਵਹੀਕਲਾਂ ਨੂੰ ਵੀ ਦਿੱਕਤ ਪ੍ਰੇਸ਼ਾਨੀ ਪੇਸ਼ ਆਉਂਦੀ ਹੈ ਕਿਉਂਕਿ ਫ਼ਾਟਕ ਦੇ ਨਜ਼ੀਦਕ ਕਈ ਰੇਹੜੀ ਵੀ ਖੜ੍ਹੀਆਂ ਹੋਈਆਂ ਹਨ। ਜੇਕਰ ਇਨ੍ਹਾਂ ਰੇਹੜੀਆਂ ਨੂੰ ਕਿਤੇ ਹੋਰ ਸਿਫਟ ਕਰ ਦਿੱਤਾ ਜਾਵੇ ਤਾਂ ਕਾਫ਼ੀ ਹੱਦ ਤੱਕ ਸਮੱਸਿਆ ਦਾ ਹੱਲ ਹੋ ਸਕਦਾ ਹੈ ਅਤੇ ਇਸ ਫ਼ਾਟਕ ’ਤੇ ਦੋ ਟ੍ਰੈਫਿਕ ਮੁਲਾਜ਼ਮ ਵੀ ਲਗਾਉਣੇ ਜ਼ਰੂਰੀ ਹਨ ਤਾਂ ਟ੍ਰੈਫ਼ਿਕ ਨੂੰ ਕੰਟਰੋਲ ਕਰਨ ਵਿਚ ਮੱਦਦਗਾਰ ਸਾਬਤ ਹੋ ਸਕਣ। ਲੋਕਾਂ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ ਨਰ ਅਤੇ ਐਸ.ਐਸ.ਪੀ ਫ਼ਰੀਦਕੋਟ ਤੋਂ ਮੰਗ ਕੀਤੀ ਹੈ ਜੈਤੋ ਵਿਚ ਟ੍ਰੈਫਿਕ ਮੁਲਾਜ਼ਮਾਂ ਦੀ ਗਿਣਤੀ ਵਧਾਈ ਜਾਵੇ ਤਾਂ ਜੋ ਟ੍ਰੈਫ਼ਿਕ ਦੀ ਸਮੱਸਿਆ ਦਾ ਹੱਲ ਹੋ ਸਕੇ।
ਪਿਛਲੀ ਖ਼ਬਰ ਸਰਕਾਰ ਜੀ, ਸਾਡੀ ਸੜਕ ਦੀ ਵੀ ਸਾਰ ਲਵੋ ! ਅਗਲੀ ਖ਼ਬਰ ਰਾਜ ਪੱਧਰੀ ਖੇਡ ਮੁਕਾਬਲਿਆਂ ’ਚ ਦਸਮੇਸ਼ ਮਾਡਰਨ ਸਕੂਲ ਦੇ ਵਿਦਿਆਰਥੀਆਂ ਨੇ ਤੀਜਾ ਸਥਾਨ ਹਾਸਿਲ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।