ਟਰੈਕਟਰ-ਟਰਾਲੀ ਥੱਲੇ ਆਉਣ ਨਾਲ ਮਜ਼ਦੂਰ ਦੀ ਮੌਤ ਰੋਸ ਵਜੋਂ ਪ੍ਰਵਾਸੀ ਮਜ਼ਦੂਰਾਂ ਨੇ ਮੰਡੀ ਦੇ ਗੇਟ ਕੀਤੇ ਬੰਦ
ਕੋਟਕਪੂਰਾ, 6 ਨਵੰਬਰ (ਰਿੰਕੂ ਮਲਹੋਤਰਾ)-ਬੀਤੀ ਦੇਰ ਸ਼ਾਮ ਕੋਟਕਪੂਰਾ-ਮੋਗਾ ਰੋਡ ਮਾਰਗ ਮੰਡੀ ਦੇ ਦੂਜੇ ਗੇਟ ਨਜ਼ਦੀਕ ਅਚਾਨਕ ਟਰੈਕਟਰ ਟਰਾਲੀ ਹੇਠ ਇਕ ਪ੍ਰਵਾਸੀ ਮਜ਼ਦੂਰ ਦੇ ਆਉਣ ਨਾਲ ਉਸ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਬਿਹਾਰ ਦੇ ਸੀਤਾ ਮਾੜੀ ਪਲਵਾਰ ਦੇ ਵਸਨੀਕ ਰਾਜਕੁਮਾਰ ਪਾਸਵਾਨ ਉਮਰ ਕਰੀਬ 55 ਸਾਲ ਪ੍ਰਵਾਸੀ ਮਜ਼ਦੂਰ ਜੋ ਅਨਾਜ ਮੰਡੀ ਵਿਚ ਮਜ਼ਦੂਰੀ ਦਾ ਕੰਮ ਕਰਨ ਲਈ ਪਰਿਵਾਰ ਸਮੇਤ ਆਇਆ ਸੀ, ਬੀਤੀ ਸ਼ਾਮ ਅਚਾਨਕ ਟਰੈਕਟਰ ਟਰਾਲੀ ਨੀਚੇ ਆਉਣ ਨਾਲ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ।
ਅਜੀਤ ਡੈਸਕ
07-11-2026