30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਫ਼ਤਹਿ ਬਾਦਲ ਦੇ ਚੌਥੇ ਸਿਹਤ ਜਾਂਚ ’ਚ 1705 ਮਰੀਜ਼ਾਂ ਦੀ ਜਾਂਚ ਖ਼ੂਨਦਾਨ ਕੈਂਪ ’ਚ 40 ਯੂਨਿਟ ਖੂਨਦਾਨ

ਮੰਡੀ ਕਿੱਲਿਆਂਵਾਲੀ, 29 ਨਵੰਬਰ (ਇਕਬਾਲ ਸਿੰਘ ਸ਼ਾਂਤ)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਪੰਚਾਇਤੀ ਰਾਜ ਸੰਗਠਨ ਦੇ ਸੂਬਾ ਸਹਿ-ਸੰਯੋਜਕ ਫ਼ਤਹਿ ਸਿੰਘ ਬਾਦਲ ਵਲੋਂ ਉਲੀਕੀ ਹੋਈ ਸਿਹਤ ਜਾਂਚ ਤੇ ਖੂਨਦਾਨ ਕੈਂਪਾਂ ਦੀ ਲੜੀ ਨੂੰ ਲੰਬੀ ਹਲਕੇ ’ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸੇ ਲੜੀ ਤਹਿਤ ਅੱਜ ਪਿੰਡ ਭੀਟੀਵਾਲਾ ਦੇ ਗੁਰੂਘਰ ਵਿਖੇ ਚੌਥਾ ਸਿਹਤ ਜਾਂਚ ਅਤੇ ਖੂਨਦਾਨ ਕੈਂਪ ਲਗਾਇਆ ਗਿਆ।

ਅਜੀਤ ਡੈਸਕ 30-11-2026
ਮੰਡੀ ਕਿੱਲਿਆਂਵਾਲੀ, 29 ਨਵੰਬਰ (ਇਕਬਾਲ ਸਿੰਘ ਸ਼ਾਂਤ)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਪੰਚਾਇਤੀ ਰਾਜ ਸੰਗਠਨ ਦੇ ਸੂਬਾ ਸਹਿ-ਸੰਯੋਜਕ ਫ਼ਤਹਿ ਸਿੰਘ ਬਾਦਲ ਵਲੋਂ ਉਲੀਕੀ ਹੋਈ ਸਿਹਤ ਜਾਂਚ ਤੇ ਖੂਨਦਾਨ ਕੈਂਪਾਂ ਦੀ ਲੜੀ ਨੂੰ ਲੰਬੀ ਹਲਕੇ ’ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸੇ ਲੜੀ ਤਹਿਤ ਅੱਜ ਪਿੰਡ ਭੀਟੀਵਾਲਾ ਦੇ ਗੁਰੂਘਰ ਵਿਖੇ ਚੌਥਾ ਸਿਹਤ ਜਾਂਚ ਅਤੇ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ 1705 ਮਰੀਜ਼ਾਂ ਦੀ ਸਿਹਤ ਜਾਂਚ ਕੀਤੀ ਗਈ ਅਤੇ 40 ਜਣਿਆਂ ਨੇ ਸਵੈ-ਇੱਛਾ ਨਾਲ ਖੂਨਦਾਨ ਕੀਤਾ। ਕੈਂਪ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਉਣ ਦਾ ਸਮਾਂ ਨਿਰਧਾਰਤ ਸੀ, ਪਰ ਮਰੀਜ਼ਾਂ ਦੀ ਭਾਰੀ ਆਮਦ ਕਾਰਨ ਸਿਹਤ ਜਾਂਚ ਦਾ ਸਿਲਸਿਲਾ ਸ਼ਾਮ ਸਾਢੇ ਪੰਜ ਵਜੇ ਤੱਕ ਜਾਰੀ ਰਿਹਾ। ਇਸ ਦੌਰਾਨ ਅੱਖਾਂ, ਹੱਡੀਆਂ ਸਮੇਤ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਨੇ ਮਰੀਜ਼ਾਂ ਦੀ ਜਾਂਚ ਕੀਤੀ। ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਲੋਕ ਸਿਹਤ ਜਾਂਚ ਲਈ ਪੁੱਜੇ। ਸੁਚੱਜੇ ਤੇ ਵਿਉਂਤਬੱਧ ਪ੍ਰਬੰਧਾਂ ਨਾਲ ਨੇਪਰੇ ਚੜ੍ਹੇ ਕੈਂਪ ਦੀ ਸਫ਼ਲਤਾ ਵਿਚ ‘ਫਤਹਿ ਟੀਮ’ ਦੀ ਭੂਮਿਕਾ ਸ਼ਲਾਘਾਯੋਗ ਰਹੀ। ਮਰੀਜ਼ਾਂ ਨੇ ਪੇਂਡੂ ਖੇਤਰ ਵਿਚ ਅਜਿਹਾ ਸਿਹਤ ਜਾਂਚ ਕੈਂਪ ਲਗਾਉਣ ਲਈ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ। ਫਤਹਿ ਸਿੰਘ ਬਾਦਲ ਨੇ ਕੈਂਪ ਨੂੰ ਮਿਲੇ ਭਰਵੇਂ ਹੁੰਗਾਰੇ ਲਈ ਮਰੀਜ਼ਾਂ, ਸਿਹਤ ਜਾਂਚ ਟੀਮ ਅਤੇ ਭੀਟੀਵਾਲਾ ਗੁਰੂਘਰ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲੜੀਵਾਰ ਲਗਾਏ ਜਾ ਰਹੇ ਸਿਹਤ ਜਾਂਚ ਕੈਂਪਾਂ ਵਿਚ ਮਰੀਜ਼ਾਂ ਦੀ ਵੱਡੀ ਆਮਦ ਨੇ ਸੂਬਾ ਸਰਕਾਰ ਦੇ ਆਮ ਆਦਮੀ ਕਲੀਨਿਕਾਂ ਅਤੇ ਸਿਹਤ ਸੇਵਾਵਾਂ ਸਬੰਧੀ ਵੱਡੇ ਦਾਅਵਿਆਂ ਦੀ ਹਕੀਕਤ ਜੱਗ ਜ਼ਾਹਿਰ ਕਰ ਦਿੱਤੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮੁਫ਼ਤ ਤੇ ਵਧੀਆ ਇਲਾਜ ਦੇ ਨਾਂਅ ’ਤੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਅਤੇ ਪੇਂਡੂ ਸਿਹਤ ਸੇਵਾਵਾਂ ਨੂੰ ਲਗਪਗ ਮਰਨ ਕਿਨਾਰੇ ਪਹੁੰਚਾ ਦਿੱਤਾ ਹੈ। ਖੂਨਦਾਨ ਕੈਂਪ ਦੌਰਾਨ ਗੁਰਮੀਤ ਸਿੰਘ ਸਰਾਂ ਅਤੇ ਪਰਮਜੀਤ ਸਿੰਘ ਕੰਦੂਖੇੜਾ ਸਮੇਤ 40 ਜਣਿਆਂ ਨੇ ਖੂਨਦਾਨ ਕੀਤਾ। ਇਸ ਮੌਕੇ ਸਾਬਕਾ ਟਰਾਂਸਪੋਰਟ ਮੰਤਰੀ ਮਰਹੂਮ ਹਰਦੀਪਇੰਦਰ ਸਿੰਘ ਬਾਦਲ ਦੇ ਦੋਹਤੇ ਜੈਵੀਰ ਸਿੰਘ ਸੇਖੋਂ, ਨਿਹਾਲ ਸਿੰਘ ਢਿੱਲੋਂ, ਸੀਨੀਅਰ ਕਾਂਗਰਸ ਆਗੂ ਨੱਥਾ ਸਿੰਘ ਰੋੜਾਂਵਾਲੀ, ਬਹਾਦਰ ਸਿੰਘ ਗਰੇਵਾਲ, ਪਰਮਜੀਤ ਸਿੰਘ ਕੰਦੂਖੇੜਾ, ਗੁਰਜੀਤ ਕੌਰ ਭਾਗੂ, ਦਿਲਰਾਜ ਭੀਟੀਵਾਲਾ, ਤਰਸੇਮ ਸਿੰਘ ਭੀਟੀਵਾਲਾ, ਯਾਦਵਿੰਦਰ ਸਿੰਘ ‘ਕਾਲਾ’, ਬਲਜਿੰਦਰ ਸਿੰਘ ਬਜਿੰਦਾ, ਰੁਪਿੰਦਰ ਸਿੰਘ, ਕਰਣਾ, ਅਬਦੇਸ਼ ਸਿੰਘ, ਗੁਰਲਾਲ ਸਿੰਘ ਲਾਲੀ, ਗੋਪੀ ਸਿੰਘ, ਗੁਰਦਿੱਤ ਸਿੰਘ, ਜਗਦੀਸ਼ ਸਿੰਘ ਟੈਂਟ ਹਾਊਸ ਵਾਲੇ, ਗੁਰਲਾਲ ਸਿੰਘ, ਮਹਿੰਦਰ ਸਿੰਘ, ਕਰਨਵੀਰ ਸਿੰਘ, ਅਨਮੋਲ ਸਿੰਘ, ਉਦੇਵੀਰ ਸਿੰਘ, ਗੁਰਪ੍ਰੀਤ ਸਿੰਘ, ਕਾਸੀ ਬਰਾੜ, ਸੁਖਜੀਤ ਸਿੰਘ ਲਾਲੀ, ਨਾਜਮ ਸਿੰਘ ਮਹਿਣਾ, ਵਿੱਕੀ ਤਰਮਾਲਾ, ਬਚਿੱਤਰ ਸਿੰਘ ਹਾਕੂਵਾਲਾ ਅਤੇ ਰਾਜਾ ਭੁੱਲਰਵਾਲਾ ਸਮੇਤ ਹੋਰ ਆਗੂ ਤੇ ਵਰਕਰ ਮੌਜੂਦ ਸਨ।
ਪਿਛਲੀ ਖ਼ਬਰ -ਮਾਮਲਾ ਗੰਨਾ ਉਤਪਾਦਕ ਕਿਸਾਨਾਂ ਅਤੇ ਲੈਂਡ ਮਾਰਗੇਜ਼ ਬੈਂਕਾਂ ਦੇ ਮਸਲੇ ਹੱਲ ਨਾ ਹੋਣ ਦਾ- ਭਾਕਿਯੂ ਸਿੱਧੂਪੁਰ ਵਲੋਂ 3 ਦਸੰਬ... ਅਗਲੀ ਖ਼ਬਰ ਵਕੀਲਾਂ ਦੀਆਂ ਮੰਗਾਂ ਅਕਾਲੀ-ਭਾਜਪਾ ਸਰਕਾਰ ਬਣਨ ’ਤੇ ਹੱਲ ਕਰਾਂਗੇ - ਧਾਰਨੀ ਬਾਰ ਐਸੋਸੀਏਸ਼ਨ ਵਿਖੇ ਸ਼੍ਰੋਮਣੀ ਅਕਾਲੀ ਦਲ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।