29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸ੍ਰੀ ਰਾਮ ਮੰਦਰ ਅਤੇ ਪ੍ਰਾਣ ਪ੍ਰਤਿਸ਼ਠਾ ਦੇ ਦੋ ਸਾਲ ਪੂਰੇ ਹੋਣ 'ਤੇ ਪੂਰੇ ਭਾਰਤੀਆਂ 'ਚ ਖ਼ੁਸ਼ੀ ਦੀ ਲਹਿਰ-ਧੀਰਜ ਚਲਾਣਾ

ਅਜੀਤ ਡੈਸਕ 25-01-2026
ਪਟਿਆਲਾ, 24 ਜਨਵਰੀ (ਅ.ਸ. ਆਹਲੂਵਾਲੀਆ)-ਅਯੁੱਧਿਆ ਵਿਖੇ ਸ੍ਰੀ ਰਾਮ ਮੰਦਰ ਅਤੇ ਪ੍ਰਾਣ ਪ੍ਰਤਿਸ਼ਠਾ ਦੇ ਦੋ ਸਾਲ ਪੂਰੇ ਹੋਣ 'ਤੇ ਜਾਗਿ੍ਤੀ ਚੈਰੀਟੇਬਲ ਫਾੳਾੂਡੇਸ਼ਨ ਵਲੋਂ ਧੀਰਜ ਚਲਾਣਾ ਅਤੇ ਦਿਵਿਆ ਸ਼ਰਮਾ ਦੀ ਅਗਵਾਈ ਹੇਠ ਛੋਟੀ ਬਾਰਾਂਦਰੀ ਵਿਖੇ ਆਲੂ ਪੂਰੀ, ਦੇਸੀ ਘਿਉ ਦਾ ਪ੍ਰਸ਼ਾਦ ਅਤੇ ਲੱਡੂਆਂ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਹਰਿਆਣਾ ਦੇ ਮੁੱਖ ਮੰਤਰੀ ਦੇ ਓ.ਐੱਸ.ਡੀ. ਡਾ. ਪ੍ਰਭਲੀਨ ਸਿੰਘ ਪਹੁੰਚੇ ਅਤੇ ਸ਼ਰਧਾ ਨਾਲ ਲੰਗਰ 'ਚ ਸੇਵਾ ਕੀਤੀ | ਇਸ ਮੌਕੇ ਧੀਰਜ ਚਲਾਣਾ ਨੇ ਕਿਹਾ ਕਿ ਸ੍ਰੀ ਰਾਮ ਮੰਦਰ ਦੇ ਦੋ ਸਾਲ ਪੂਰੇ ਹੋਣ 'ਤੇ ਪੂਰੇ ਭਾਰਤੀਆਂ ਵਿਚ ਖੁਸ਼ੀ ਦੀ ਲਹਿਰ ਹੈ | ਇਸੇ ਗੱਲ ਦਾ ਜਸ਼ਨ ਮਨਾਉਂਦੇ ਹੋਏ ਅੱਜ ਸਵਾਦਿਸ਼ਟ ਲੰਗਰ ਲਗਾਇਆ ਗਿਆ ਹੈ | ਜਿਸ ਵਿਚ 1500 ਦੇ ਕਰੀਬ ਸ਼ਰਧਾਲੂਆਂ ਨੇ ਲੰਗਰ ਦਾ ਆਨੰਦ ਮਾਣਿਆ ਅਤੇ ਸ੍ਰੀ ਰਾਮ ਪ੍ਰਭੂ ਦੇ ਜੈਕਾਰੇ ਲਗਾਏ | ਇਸ ਮੌਕੇ ਨਿਰਮਲ ਸਿੰਘ ਭੱਟੀਆਂ, ਜੈ ਭੂਸ਼ਨ ਮਲਿਕ, ਹਰਪ੍ਰੀਤ ਸੰਧੂ, ਵਿਜੇ ਕੂਕਾ, ਕੇ.ਕੇ. ਸਹਿਗਲ, ਨੀਰਜ ਵਤਸ, ਸਵਤੰਤਰ ਪਾਸੀ, ਅਨਿਲ ਮਹਿਤਾ, ਪਵਨ ਗੁਪਤਾ, ਮਨਮੋਹਨ ਅਰੋੜਾ, ਪੀ.ਡੀ. ਗੁਪਤਾ, ਆਰ.ਕੇ. ਮਹਿਤਾ, ਰਾਜ ਰਾਣੀ ਚਲਾਣਾ, ਪਵਨ ਸ਼ਰਮਾ, ਦੀਪਕ ਡਕਾਲਾ, ਅਸ਼ਵਨੀ ਗੋਇਲ, ਟੋਨੀ ਬਾਂਸਲ, ਹਰਦੇਵ ਬੱਲੀ, ਹਨੀਸ ਗੋਇਲ, ਸੁਭਾਸ਼ ਗੁਪਤਾ, ਡਾ. ਡਾਵਰ, ਡਾ. ਦੀਪਕ ਘਾਈ, ਪਰਵਿੰਦਰ ਸਿੰਘ, ਹਰਮਨਦੀਪ ਕੌਰ, ਮੋਹਨ ਲਾਲ, ਡਾ. ਵਰਿੰਦਰ ਵਰਮਾ, ਡਾ. ਅਨਿਲ ਕਪੂਰ, ਪਰਮਜੀਤ ਸਿੰਘ ਜੱਗੀ, ਦਵਿੰਦਰ ਕੌਰ, ਮਨਪ੍ਰੀਤ ਸਿੰਘ, ਬਲਵੰਤ ਸਿੰਘ ਸਭਰਵਾਲ, ਭੂਵਨਪ੍ਰੀਤ ਸਿੰਘ, ਜਸਵਿੰਦਰ ਜ਼ੁਲਕਾ ਆਦਿ ਮੌਕੇ 'ਤੇ ਹਾਜ਼ਰ ਸਨ |
ਪਿਛਲੀ ਖ਼ਬਰ ਮਿਲੇਨੀਅਮ ਸਕੂਲ 'ਚ ਆਤਮ ਹੱਤਿਆ ਰੋਕਥਾਮ ਅਤੇ ਜਾਗਰੂਕਤਾ ਵਰਕਸ਼ਾਪ ਕਰਵਾਈ ਅਗਲੀ ਖ਼ਬਰ ਸੰਵਾਦ ਗਰੁੱਪ ਵੱਲੋਂ ਕੀਤੇ ਗਏ ਉਪਰਾਲੇ ਨੂੰ ਪਿਆ ਬੂਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।