28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਡੀ.ਏ.ਵੀ. ਪਬਲਿਕ ਸਕੂਲ, ਪਟਿਆਲਾ ਵਿਚ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ

ਅਜੀਤ ਡੈਸਕ 25-01-2026
ਪਟਿਆਲਾ, 24 ਜਨਵਰੀ (ਧਰਮਿੰਦਰ ਸਿੰਘ ਸਿੱਧੂ)-ਡੀਏਵੀ ਪਬਲਿਕ ਸਕੂਲ, ਪਟਿਆਲਾ ਵਿਚ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਜਿਸ ਵਿਚ ਨਰਸਰੀ, ਐਲਕੇਜੀ ਅਤੇ ਯੂਕੇਜੀ ਦੇ ਨੰਨੇ੍ਹ ਮੁੰਨੇ ਬੱਚੇ ਪੀਲੇ ਰੰਗ ਦੇ ਸੁੰਦਰ ਪਹਿਰਾਵੇ ਵਿਚ ਪੀਲੇ ਫੁੱਲਾਂ ਵਰਗੇ ਲੱਗ ਰਹੇ ਸਨ¢ ਬੱਚਿਆਂ ਨੇ ਪੀਲੇ ਚਾਵਲ, ਪੀਲੇ ਫਲ ਅਤੇ ਢੋਕਲਾ ਵਰਗੀਆਂ ਪੀਲੇ ਰੰਗ ਦੇ ਪਕਵਾਨਾਂ ਦਾ ਆਨੰਦ ਮਾਣਿਆ, ਜੋ ਭਾਰਤ ਦੇ ਵੱਖ-ਵੱਖ ਰਾਜਾਂ ਦੀ ਸੱਭਿਆਚਾਰਕ ਵਿਭਿੰਨਤਾ ਅਤੇ ਸੁਆਦ ਨੂੰ ਦਰਸਾਉਂਦੇ ਹਨ¢ ਜੂਨੀਅਰ ਵਿਦਿਆਰਥੀਆਂ ਲਈ ਪਤੰਗ ਬਣਾਉਣ ਦੀ ਗਤੀਵਿਧੀ ਵੀ ਆਯੋਜਿਤ ਕੀਤੀ ਗਈ, ਜਿਸ ਵਿਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੀ ਰਚਨਾਤਮਕਤਾ ਦਾ ਪ੍ਰਦਰਸ਼ਨ ਕੀਤਾ¢ ਸੀਨੀਅਰ ਵਿਦਿਆਰਥੀਆਂ ਅਤੇ ਸਕੂਲ ਦੇ ਸਟਾਫ ਮੈਂਬਰਾਂ ਨੇ ਪਵਿੱਤਰ ਮੰਤਰਾਂ ਦਾ ਜਾਪ ਕਰਦੇ ਹੋਏ ਮਾਂ ਸਰਸਵਤੀ ਦੀ ਉਪਾਸਨਾ ਕੀਤੀ ਅਤੇ ਬੱਚਿਆਂ ਦੀ ਗਿਆਨ ਪ੍ਰਾਪਤੀ ਅਤੇ ਸਰਵਾਂਗੀਣ ਵਿਕਾਸ ਲਈ ਹਵਨ ਯੱਗ ਕੀਤਾ¢ ਇਸ ਸ਼ੁਭ ਮÏਕੇ 'ਤੇ ਸਕੂਲ ਦੇ ਪਿ੍ੰਸੀਪਲ ਵਿਵੇਕ ਤਿਵਾਰੀ ਨੇ ਸਭ ਨੂੰ ਸਾਡੇ ਆਧਿਆਤਮਿਕ ਗੁਰੂਆਂ ਅਤੇ ਦੇਵੀ-ਦੇਵਤਿਆਂ ਵਲੋਂ ਦਿਖਾਏ ਗਏ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ ਅਤੇ ਜੀਵਨ ਵਿੱਚ ਸੰਸਕਾਰਾਂ, ਗਿਆਨ ਅਤੇ ਅਨੁਸ਼ਾਸਨ ਦੇ ਮਹੱਤਵ 'ਤੇ ਜ਼ੋਰ ਦਿੱਤਾ |
ਪਿਛਲੀ ਖ਼ਬਰ ਆਰ.ਬੀ.ਐੱਲ. ਬੈਂਕ ਵਲੋਂ ਧਨਵੰਤਰੀ ਮੁਹਿੰਮ ਤਹਿਤ ਲਗਾਇਆ ਸਿਹਤ ਨਿਰੀਖਣ ਕੈਂਪ ਅਗਲੀ ਖ਼ਬਰ ਮਾਨਵ ਸੇਵਾ ਉੱਤਮ ਸੇਵਾ ਨਾਭਾ ਵਲੋਂ 1 ਫਰਵਰੀ ਨੂੰ ਲਗਾਇਆ ਜਾਵੇਗਾ ਮੈਡੀਕਲ ਜਾਂਚ ਕੈਂਪ-ਵਿਕਾਸ ਮਿੱਤਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।