02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਗਣਤੰਤਰ ਦਿਵਸ ਮੌਕੇ ਸ਼ਰਾਰਤੀ ਅਨਸਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ-ਬਰਾੜ

ਅਜੀਤ ਡੈਸਕ 26-01-2026
ਸਮਾਣਾ, 25 ਜਨਵਰੀ (ਹਰਵਿੰਦਰ ਸਿੰਘ ਟੋਨੀ)-ਗਣਤੰਤਰ ਦਿਵਸ ਮੌਕੇ ਹਲਕੇ 'ਚ ਸ਼ਾਂਤੀ ਬਣਾਈ ਰੱਖਣ ਲਈ ਪੁਲਿਸ ਪ੍ਰਸ਼ਾਸਨ ਵਲੋਂ ਲਗਾਤਾਰ ਦੂਜੇ ਦਿਨ ਝੰਡਾ ਮਾਰਚ ਕੱਢਿਆ | ਇਸ ਮੌਕੇ ਉਪ ਕਪਤਾਨ ਪੁਲਿਸ ਫਤਿਹ ਸਿੰਘ ਬਰਾੜ, ਜਿਨ੍ਹਾਂ ਨਾਲ ਥਾਣਾ ਸ਼ਹਿਰੀ ਮੁਖੀ ਇੰਸ. ਬਲਜੀਤ ਸਿੰਘ, ਥਾਣਾ ਸਦਰ ਮੁਖੀ ਅਜੈ ਪਰੋਚਾ, ਪੁਲਿਸ ਚੌਕੀ ਗਾਜੇਵਾਸ ਮੁਖੀ ਹਰਬੰਸ ਸਿੰਘ ਤੇ ਪੁਲਿਸ ਚੌਕੀ ਮਵੀ ਕਲਾਂ ਮੁਖੀ ਸਬ-ਇੰਸ. ਬਲਕਾਰ ਸਿੰਘ ਸਮੇਤ ਹੋਰ ਪੁਲਿਸ ਅਧਿਕਾਰੀ ਤੇ ਸੁਰੱਖਿਆ ਅਮਲਾ ਤਾਇਨਾਤ ਸੀ ਨੇ ਆਖਿਆ ਕਿ ਗਣਤੰਤਰ ਦਿਵਸ ਮੌਕੇ ਸ਼ਰਾਰਤੀ ਅਨਸਰਾਂ ਨੂੰ ਕਿਸੇ ਵੀ ਹਾਲਤ 'ਚ ਬਖ਼ਸ਼ਿਆ ਨਹੀਂ ਜਾਵੇਗਾ | ਇਸ ਮੌਕੇ ਪੁਲਿਸ ਵਲੋਂ ਬੱਸਾਂ 'ਚ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਦੇ ਝੋਲਿਆਂ ਤੇ ਬੈਗਾਂ ਆਦਿ ਦੀ ਬਰੀਕੀ ਨਾਲ ਤਲਾਸ਼ੀ ਲਈ ਗਈ ਤੇ ਸ਼ਹਿਰ 'ਚ ਮੁੱਖ ਜਨਤਕ ਥਾਵਾਂ 'ਤੇ ਤਲਾਸ਼ੀ ਮੁਹਿੰਮ ਚਲਾਈ ਗਈ | ਥਾਣਾ ਸ਼ਹਿਰੀ ਦੇ ਮੁੱਖ ਅਫ਼ਸਰ ਇੰਸ. ਬਲਜੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਉੱਚ ਪੁਲਿਸ ਅਫ਼ਸਰਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼ਰਾਰਤ ਕਰਨ ਵਾਲੇ ਗਲਤ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਸ ਦੇ ਨਾਲ ਹੀ ਉਨ੍ਹਾਂ ਸਖ਼ਤ ਲਹਿਜ਼ੇ 'ਚ ਆਖਿਆ ਕਿ ਨਸ਼ਾ ਵੇਚਣ ਵਾਲੇ ਅਨਸਰਾਂ ਨੂੰ ਕਿਸੇ ਵੀ ਹਾਲਤ 'ਚ ਮੁਆਫ਼ ਨਹੀਂ ਕੀਤਾ ਜਾਵੇਗਾ | ਇਸ ਮੌਕੇ ਪੁਲਿਸ ਵਲੋਂ ਸ਼ਹਿਰ 'ਚ ਗਸ਼ਤ 'ਚ ਤੇਜ਼ੀ ਲਿਆਂਦੀ ਗਈ |
ਪਿਛਲੀ ਖ਼ਬਰ ਕੱਲ੍ਹ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਭਲਾਈ ਵਿਭਾਗ ਮੰਤਰੀ ਦੇ ਫੂਕੇ ਜਾਣਗੇ ਪੁਤਲੇ ਅਗਲੀ ਖ਼ਬਰ ਵਿਧਾਇਕ ਦੇਵ ਮਾਨ ਨੇ ਭੋੜੇ ਤੋਂ ਮੱਲੇਵਾਲ ਜਾਣ ਵਾਲੀ ਸੜਕ ਦਾ ਰੱਖਿਆ ਨੀਂਹ ਪੱਥਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।