ਪਟਿਆਲਾ, 28 ਜਨਵਰੀ (ਗੁਰਵਿੰਦਰ ਸਿੰਘ ਔਲਖ)-ਸਾਂਝਾ ਸਾਹਿਤਕ ਮੰਚ, ਪਟਿਆਲਾ ਅਤੇ ਸਾਹਿਤ ਅਕਾਦਮੀ, ਪਟਿਆਲਾ ਵਲੋਂ ਅਮਰਜੀਤ ਲਾਇਬਰੇਰੀ ਵਿਖੇ ਅਮਰਜੀਤ ਕੌਂਕੇ ਦੀ ਨਵ-ਪ੍ਰਕਾਸ਼ਤ ਕਾਵਿ-ਪੁਸਤਕ 'ਇਸ ਧਰਤੀ 'ਤੇ ਰਹਿੰਦਿਆਂ' ਤੇ ਭਾਵਪੂਰਤ ਗੋਸ਼ਟੀ ਕਰਵਾਈ | ਇਸ ਪ੍ਰੋਗਰਾਮ ਦੇ ਪ੍ਰਧਾਨਗੀ ਮੰਡਲ ਵਿਚ ਸ਼ਾਇਰ ਦਰਸ਼ਨ ਬੁੱਟਰ, ਡਾ. ਮੋਹਨ ਤਿਆਗੀ ਅਤੇ ਪ੍ਰਸਿੱਧ ਕਹਾਣੀਕਾਰ ਕਿਰਪਾਲ ਕਜ਼ਾਕ ਸ਼ਾਮਿਲ ਹੋਏ | ਸਮਾਗਮ ਦੀ ਸ਼ੁਰੂਆਤ ਕਰਦਿਆਂ ਨੌਜਵਾਨ ਆਲੋਚਕ ਡਾ. ਅਮਰਜੀਤ ਸਿੰਘ ਨੇ ਆਏ ਹੋਏ ਸਾਹਿਤਕਾਰਾਂ ਨੂੰ ਸਵਾਗਤੀ ਸ਼ਬਦ ਆਖਦਿਆਂ ਸੁਰਜੀਤ ਪਾਤਰ ਤੋਂ ਬਾਅਦ ਦੀ ਕਵਿਤਾ ਦੀ ਗੱਲ ਕਰਦਿਆਂ ਅਮਰਜੀਤ ਕੌਂਕੇ ਦੀ ਕਵਿਤਾ ਦੇ ਪ੍ਰਸੰਗ ਵਿਚ ਮੁੱਲਵਾਨ ਟਿੱਪਣੀਆਂ ਕੀਤੀਆਂ | ਪ੍ਰੋਗਰਾਮ ਦੇ ਮੁੱਖ ਵਕਤਾ ਡਾ. ਅਰਵਿੰਦਰ ਕੌਰ ਕਾਕੜਾ ਨੇ ਅਮਰਜੀਤ ਕੌਂਕੇ ਦੀ ਕਵਿਤਾ ਦੇ ਬਾਰੇ ਬੋਲਦਿਆਂ ਕਿਹਾ ਕਿ ਇਹ ਕਵਿਤਾ ਮਨੁੱਖ ਦੇ ਅੰਦਰ ਅਤੇ ਬਾਹਰ ਚਲਦੇ ਯੁੱਧਾਂ ਦੀ ਗਾਥਾ ਦਾ ਬਿਆਨ ਕਰਦੀ ਹੈ | ਉਨ੍ਹਾਂ ਅਮਰਜੀਤ ਕੌਂਕੇ ਦੀ ਕਵਿਤਾ ਦੇ ਵਿਚ ਪੇਸ਼ ਆਮ ਮਨੁੱਖ ਦੇ ਜ਼ਿਕਰ ਅਤੇ ਫਿਕਰ ਨੂੰ ਇਸ ਪੁਸਤਕ ਦੀ ਵਿਸ਼ੇਸ਼ ਪ੍ਰਾਪਤੀ ਦੱਸਿਆ | ਇਸ ਬਹਿਸ ਨੂੰ ਅੱਗੇ ਤੋਰਦਿਆਂ ਸਤਪਾਲ ਭੀਖੀ ਨੇ ਕਿਹਾ ਕਿ ਇਹ ਕਵਿਤਾ ਸਾਡੇ ਸਮਕਾਲੀ ਮਸਲਿਆਂ ਦੇ ਨਾਲ ਸੰਵਾਦ ਸਿਰਜਦੀ ਹੈ | ਬਲਵਿੰਦਰ ਭੱਟੀ ਨੇ ਕਿਹਾ ਕਿ ਇਹ ਕਵਿਤਾ ਸੋਸ਼ਿਤ ਲੋਕਾਂ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕਰਦੀ ਹੈ | ਉਨ੍ਹਾਂ ਕਿਹਾ ਕਿ ਇਸ ਕਵਿਤਾ ਵਿਚ ਮਨੁੱਖ ਹਰ ਥਾਂ ਹਾਜ਼ਰ ਹੈ ਅਤੇ ਸਾਦੇ ਸ਼ਬਦਾਂ ਵਿੱਚ ਲਿਖੀ ਹੋਈ ਇਹ ਕਵਿਤਾ ਹਰ ਸਧਾਰਨ ਪਾਠਕ ਦੀ ਸਮਝ ਪੈਂਦੀ ਹੈ | ਅਮਰਜੀਤ ਕਸਕ ਨੇ ਕਿਹਾ ਕਿ ਅਮਰਜੀਤ ਕੌਂਕੇ ਇਸ ਕਵਿਤਾ ਵਿਚ ਆਪਣੇ ਪਹਿਲੇ ਬਣੇ ਹੋਏ ਔਰੇ ਨੂੰ ਸਥਾਪਿਤ ਰੱਖਣ ਵਿੱਚ ਕਾਮਯਾਬ ਹੋਇਆ ਹੈ | ਨਰਿੰਦਰਪਾਲ ਕੌਰ ਨੇ ਕਿਹਾ ਕਿ ਪੀੜਤ ਧਿਰ ਨਾਲ ਖੜਨਾ ਕਵਿਤਾ ਦਾ ਮੁੱਢਲਾ ਧਰਮ ਹੈ ਅਤੇ ਇਹ ਕਵਿਤਾ ਆਪਣਾ ਇਹ ਕਰਮ ਨਿਭਾਉਣ ਵਿਚ ਕਾਮਯਾਬ ਹੈ | ਰਾਜਵਿੰਦਰ ਜਟਾਣਾ ਨੇ ਇਸ ਕਵਿਤਾ ਵਿਚਲੇ ਅੱਡ ਅੱਡ ਵਿਸ਼ਿਆਂ ਨਾਲ ਸੰਬੰਧਿਤ ਕਵਿਤਾਵਾਂ ਦਾ ਜ਼ਿਕਰ ਕੀਤਾ | ਹਰਪ੍ਰੀਤ ਕੌਰ ਸੰਧੂ ਨੇ ਕਿਹਾ ਕਿ ਇਹ ਕਵਿਤਾ ਕੇਵਲ ਮਨੁੱਖਾਂ ਦੀ ਹੀ ਨਹੀਂ ਸਗੋਂ ਬੇਜ਼ੁਬਾਨ ਜਾਨਵਰਾਂ ਦੇ ਦਰਦ ਦੀ ਵੀ ਬਾਤ ਪਾਉਂਦੀ ਹੈ | ਇਸ ਪ੍ਰਸੰਗ ਵਿਚ ਉਨ੍ਹਾਂ ਨੇ ਇਸ ਸੰਗਿ੍ਹ ਵਿਚਲੀ ਕਵਿਤਾ 'ਵਿਰਲਾਪ' ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ | ਰਮਾ ਰਮੇਸ਼ਵਰੀ ਨੇ ਕਿਹਾ ਕਿ ਇਤਿਹਾਸ ਜੋ ਕੁਝ ਛੱਡ ਦਿੰਦਾ ਹੈ ਕਵਿਤਾ ਉਸ ਨੂੰ ਲਿਖਦੀ ਹੈ ਉਹਨਾਂ ਕਿਹਾ ਕਿ ਅਮਰਜੀਤ ਕੌਕੇ ਨੇ ਇਸ ਸੰਗ੍ਰਹਿ ਵਿੱਚ ਆਪਣੇ ਜੀਵਨ ਅਤੇ ਇਤਿਹਾਸ ਦੀਆਂ ਘਟਨਾਵਾਂ ਨੂੰ ਆਪਣੀ ਕਵਿਤਾ ਵਿੱਚ ਕਾਵਿਕ-ਜ਼ੁਬਾਨ ਵਿਚ ਪੇਸ਼ ਕੀਤਾ ਹੈ | ਸਤਨਾਮ ਚੌਹਾਨ ਨੇ ਕਿਹਾ ਕਿ ਸਧਾਰਨ ਸ਼ਬਦਾਂ ਵਿੱਚ ਅਸਧਾਰਨ ਗੱਲ ਕਹਿਣੀ ਇਸ ਕਵਿਤਾ ਦੀ ਪ੍ਰਾਪਤੀ ਹੈ | ਅੰਮਿ੍ਤਪਾਲ ਸਿੰਘ ਸ਼ੈਦਾ, ਨਵਨੀਤ ਸਿੱਘ ਸਿੱਧੂ, ਹਰਬੰਸ ਮਾਣਕਪੁਰੀ, ਸੁਖਵਿੰਦਰ ਚਹਿਲ, ਅਮਨ ਅਜਨੌਦਾ, ਅਮਰਜੀਤ ਖਰੌੜ, ਪਾਲ ਖਰੌੜ, ਇੰਜ. ਜਗਰਾਜ ਸਿੰਘ, ਹਰ ਮਨ, ਕਮਲ ਸੇਖੋਂ, ਸੁਖਵਿੰਦਰ ਅਤੇ ਹੋਰ ਦੋਸਤਾਂ ਨੇ ਵੀ ਇਸ ਕਵਿਤਾ ਸਬੰਧੀ ਆਪਣੇ ਮੁੱਲਵਾਨ ਵਿਚਾਰ ਪੇਸ਼ ਕੀਤੇ | ਪ੍ਰੋਗਰਾਮ ਦੇ ਅੰਤ ਵਿਚ ਹਰਦੀਪ ਸਭਰਵਾਲ ਨੇ ਆਏ ਹੋਏ ਸਾਹਿਤਕਾਰ ਦਾ ਧੰਨਵਾਦ ਕੀਤਾ ਤੇ ਅੰਤ ਤੇ ਸਾਹਿਤ ਅਕਾਦਮੀ ਤੇ ਸਾਂਝਾ ਸਾਹਿਤਕ ਮੰਚ ਵਲੋਂ