17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਕਾਂਗਰਸ ਕਮੇਟੀ ਨੇ ਮਨਾਇਆ ਗਣਤੰਤਰ ਦਿਵਸ

ਅਜੀਤ ਡੈਸਕ 29-01-2026
ਪਟਿਆਲਾ, 28 ਜਨਵਰੀ (ਧਰਮਿੰਦਰ ਸਿੰਘ ਸਿੱਧੂ)-ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਵਲੋਂ ਗਣਤੰਤਰ ਦਿਵਸ ਕਿਲ੍ਹਾ ਚੌਕ ਵਿਖੇ ਮਨਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਕਾਂਗਰਸ ਪਾਰਟੀ ਦੇ ਆਗੂਆਂ, ਜ਼ਿਲ੍ਹਾ ਕਾਂਗਰਸ ਕਮੇਟੀ, ਬਲਾਕ ਕਾਂਗਰਸ ਕਮੇਟੀਆਂ, ਮਹਿਲਾ ਕਾਂਗਰਸ, ਯੂਥ ਕਾਂਗਰਸ, ਮੰਡਲ ਕਮੇਟੀਆਂ, ਬੂਥ ਕਮੇਟੀਆਂ, ਸੇਵਾ ਦਲ, ਐੱਸ.ਸੀ., ਬੀ.ਸੀ. ਸੈੱਲ, ਸਾਬਕਾ ਤੇ ਮੌਜੂਦਾ ਕੌਂਸਲਰ, ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀਆਂ ਦੇ ਮੌਜੂਦਾ ਤੇ ਸਾਬਕਾ ਚੇਅਰਮੈਨ, ਮੈਂਬਰ, ਸਰਪੰਚ, ਪੰਚਾਂ ਅਤੇ ਵੱਡੀ ਗਿਣਤੀ ਵਿਚ ਵਰਕਰਾਂ ਨੇ ਹਿੱਸਾ ਲਿਆ | ਇਸ ਮੌਕੇ ਹਰਵੀਰ ਸਿੰਘ ਢੀਂਡਸਾ, ਰਜੇਸ਼ ਮੰਡੋਰਾ, ਰਕੇਸ਼ ਸ਼ਰਮਾ ਕੇਸੀ ਪੰਡਿਤ, ਵਿਨੋਦ ਭਟਨਾਗਰ, ਅਸਲਮ ਸੈਫੀ ਰਜੇਸ਼ ਬੱਗਣ, ਕੇ.ਕੇ. ਸਹਿਗਲ, ਰੇਖਾ ਅਗਰਵਾਲ, ਗੋਪਾਲ ਸਿੰਗਲਾ, ਗੁਰਵਿੰਦਰ ਸਿੰਘ ਢਿੱਲੋਂ ਨੇ ਭਾਰੀ ਇਕੱਠ ਨੂੰ ਸੰਬੋਧਨ ਕੀਤਾ ਗਿਆ | ਇਸ ਮੌਕੇ ਬੋਲਦਿਆਂ ਡਾ. ਧਰਮਵੀਰ ਗਾਂਧੀ ਸੰਸਦ ਮੈਂਬਰ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਆਜ਼ਾਦੀ ਦੀ ਲੜਾਈ ਲੜ ਕੇ ਵੱਡੀ ਗਿਣਤੀ ਵਿਚ ਕਾਂਗਰਸ ਪਾਰਟੀ ਦੇ ਆਗੂਆਂ ਨੇ ਆਪਣੀਆਂ ਜਾਨਾਂ ਵਾਰ ਕੇ ਦੇਸ਼ ਨੂੰ ਆਜ਼ਾਦ ਕਰਵਾਇਆ ਉਸ ਤੋਂ ਬਾਅਦ ਅੰਗਰੇਜ਼ਾਂ ਦੇ ਸਮੇਂ ਦੇ ਗੁਲਾਮੀ ਵਾਲੇ ਕਾਨੂੰਨ ਬੰਦ ਕਰਵਾ ਕੇ ਆਜ਼ਾਦ ਭਾਰਤ ਨੂੰ ਦੁਨੀਆਂ ਦਾ ਸਭ ਤੋਂ ਵਧੀਆ ਲੋਕਤੰਤਰ ਸੰਵਿਧਾਨ ਬਾਬਾ ਸਾਹਿਬ ਅੰਬੇਦਕਰ ਵਲੋਂ ਲਿਖਤ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਕਰਵਾਇਆ ਗਿਆ | ਇਸ ਸੰਵਿਧਾਨ ਦੇ ਤਹਿਤ ਭਾਰਤ ਦੇ ਹਰ ਵਰਗ, ਹਰ ਜਾਤ, ਹਰ ਧਰਮ ਨੂੰ ਬਰਾਬਰ ਦੇ ਹੱਕ ਮਿਲਣੇ ਸ਼ੁਰੂ ਹੋਏ ਪਰ ਅੱਜ ਕੇਂਦਰ ਵਿਚ ਕਾਬਜ਼ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਪਿਛਲੇ 12 ਸਾਲਾਂ ਤੋਂ ਸੰਵਿਧਾਨ ਨੂੰ ਤੋੜ-ਮਰੋੜ ਕੇ, ਆਪਣੀ ਮਰਜ਼ੀ ਨਾਲ ਸੋਧਾਂ ਕਰ ਕੇ ਇਸ ਸੰਵਿਧਾਨ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕਾਂਗਰਸ ਪਾਰਟੀ ਦੇ ਲੀਡਰ ਆਫ਼ ਅਪੋਜੀਸਨ ਲੋਕ ਸਭਾ ਸ੍ਰੀ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਤਕਰੀਬਨ 3500 ਕਿਲੋਮੀਟਰ ਪੈਦਲ ਕਰ ਕੇ ਸੰਵਿਧਾਨ ਦੀ ਰਖਵਾਲੀ ਆਪਸੀ ਭਾਈਚਾਰਾ, ਦੇਸ਼ ਦੀ ਆਜ਼ਾਦੀ, ਦੇਸ਼ ਦੀ ਇਕਮੁੱਠਤਾ ਤੇ ਆਪਸੀ ਭਾਈਚਾਰੇ ਨੂੰ ਕਾਇਮ ਰੱਖਣ ਲਈ ਕੇਂਦਰ ਵਿਚ ਭਾਜਪਾ ਦੀ ਸਰਕਾਰ ਦੇ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕੀਤੀ | ਇਸ ਮੌਕੇ ਸੰਤੋਖ ਸਿੰਘ ਸਾਬਕਾ ਚੇਅਰਮੈਨ, ਨਿਰਮਲ ਸਿੰਘ ਭੱਟੀਆਂ ਸਾਬਕਾ ਚੇਅਰਮੈਨ, ਮਾਸਟਰ ਨਿਰੰਜਨ ਦਾਸ, ਸ਼ਿਵ ਖੰਨਾ, ਸੁਖਦੇਵ ਮਹਿਤਾ, ਰਾਜੇਸ਼ ਕੁਮਾਰ ਰਾਜੂ, ਹਰਵੀਰ ਸਿੰਘ ਢੀਂਡਸਾ, ਕੁਲਵੰਤ ਸਿੰਘ ਨਾਰੀਕੇ, ਅਰਜਿੰਦਰ ਸਿੰਘ ਉੱਚੀ, ਜਿੰਮੀ ਗੁਪਤਾ, ਮਦਨ ਲਾਲ ਭਾਂਬਰੀ, ਪ੍ਰਦੀਪ ਮਾਨ, ਪਰਵੀਨ ਰਾਣਾ ਐੱਮ.ਸੀ. ਰਵਿੰਦਰ ਟੋਨੀ, ਸੰਜੇ ਸ਼ਰਮਾ, ਗੋਪੀ ਰੰਗੀਲਾ, ਰੇਖਾ ਅਗਰਵਾਲ, ਕਿਰਪਾਲ ਕੌਰ ਪ੍ਰਧਾਨ, ਡਿੰਪਲ ਗਿੱਲ, ਰੇਨੂੰ ਯਾਦਵ, ਬਿਮਲਾ ਸਕਸੈਨਾ, ਪੁਸ਼ਪਾਵਤੀ ਗਿੱਲ, ਰਵਨੀਸ਼ ਪਾਂਧੀ, ਰਮਨ ਸ਼ਰਮਾ, ਵਿਨੋਦ ਭਟਨਾਗਰ, ਰਾਜੇਸ਼ ਬੱਗਨ, ਰਾਕੇਸ਼ ਕੁਮਾਰ ਕੇਸੀ ਪੰਡਿਤ, ਐਡਵੋਕੇਟ ਵਰਿੰਦਰ ਦੀਵਾਨ, ਨਰਿੰਦਰ ਕਪੂਰ, ਰਾਹੁਲ ਗੌਤਮ, ਕਿਸ਼ਨ ਸਿੰਗਲਾ, ਅਸਲਮ ਸੈਫੀ, ਵਿਨੋਦ ਮਲਹੋਤਰਾ, ਮਲਕੀਤ ਸਿੰਘ ਜੱਸੋਵਾਲ, ਸਿਤਾਰ ਮੁਹੰਮਦ ਰੋਂਗਲਾ, ਹਰਜਸਪਾਲ ਸਿੰਘ, ਅਸ਼ੋਕ ਸ਼ਰਮਾ, ਸੁਭਾਸ਼ ਚੰਦ, ਮਹਿੰਦਰ ਕੁਮਾਰ ਖੱਤਰੀ, ਮੋਹਿੰਦਰ ਸਿੰਘ ਬਡੂੰਗਰ, ਬਲਵਿੰਦਰ ਗਰੇਵਾਲ, ਅਜੇ ਹੰਸ, ਰਾਮ ਦਿਆਲ, ਦੀਪਕ ਟਿਵਾਣਾ, ਗੌਰਵ ਗੋਇਲ, ਪਰਮਵੀਰ ਸ਼ਰਮਾ, ਕੁਲਦੀਪ ਸ਼ਰਮਾ, ਸੰਜੀਵ ਸ਼ਰਮਾ ਰਾਏਪੁਰ, ਸੁਮੀਤ ਠਾਕੁਰ, ਭੂਸ਼ਨ ਸ਼ਰਮਾ, ਵਿਜੈ ਮੋਹਨ ਵਰਮਾ, ਰਾਜਿੰਦਰ ਖੋਪਾ, ਰਣਵੀਰ ਸਿੰਘ, ਵਿਕਾਸ ਗਿੱਲ, ਅਮਰਜੀਤ ਸਹੋਤਾ, ਕਰਮ ਸਿੰਘ, ਮਾਸਟਰ ਜੋਗਿੰਦਰ ਸਿੰਘ, ਯਾਦਵਿੰਦਰ ਸਿੰਘ ਯਾਦੀ, ਦੀਪ ਟੰਡਨ, ਵਿਜੈ ਗੁਪਤਾ, ਲਕਸ਼ੇ ਸਿੰਗਲਾ, ਅਜੇ ਸਿੰਗਲਾ, ਬਬਲੀ, ਤਰਸੇਮ ਕਲਸੀ, ਮੋਹਨਦੀਪ ਗੋਲਡੀ, ਭਲਿੰਦਰ ਸਿੰਘ, ਰਘਬੀਰ ਸਿੰਘ, ਰਾਣਾ ਰਣਦੀਪ ਸਿੰਘ, ਸੰਜੂ ਕਸ਼ਅਪ, ਨਿਸ਼ਾ, ਰਾਜਿੰਦਰ ਸਹੋਤਾ, ਸੁਖਵਿੰਦਰ ਸਿੰਘ ਗਿੱਲ, ਅਸ਼ਵਨੀ ਰੋਕ, ਕਰਮ ਸਿੰਘ, ਗਿਆਨਵਤੀ, ਬਲਵਿੰਦਰ ਕੌਰ ਬੱਬੂ, ਅਵਤਾਰ ਸਿੰਘ, ਸ਼ਿੰਦਰ ਕੌਰ, ਰਾਕੇਸ਼ ਕੁਮਾਰ ਮਨਚੰਦਾ, ਕੁਨਾਲ ਮਨਚੰਦਾ, ਬਲਵਿੰਦਰ ਕੌਰ ਮਨਚੰਦਾ, ਮੋਨਾ ਸਿੰਘ, ਸਵਿੰਦਰ ਕੌਰ, ਸਨੀ ਸਿੱਧੂ, ਸੁਰਜੀਤ ਸਿੰਘ ਸਿਕਲੀਗਰ ਬਸਤੀ, ਦਲਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਰਕਰ ਅਤੇ ਆਗੂਆਂ ਨੇ ਸ਼ਮੂਲੀਅਤ ਕੀਤੀ |
ਐੱਸ. ਆਰ. ਐੱਸ. ਵਿੱਦਿਆਪੀਠ ਦੇ ਵਿਦਿਆਰਥੀਆਂ ਨੇ ਗਣਤੰਤਰ ਦਿਵਸ ਸਮਾਰੋਹ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ
ਸਮਾਣਾ, (ਪ੍ਰੀਤਮ ਸਿੰਘ ਨਾਗੀ)-ਐੱਸ. ਆਰ. ਐੱਸ. ਵਿੱਦਿਆਪੀਠ ਸਮਾਣਾ ਦੇ ਵਿਦਿਆਰਥੀਆਂ ਨੇ ਗਣਤੰਤਰ ਦਿਵਸ ਮੌਕੇ ਪਬਲਿਕ ਕਾਲਜ ਵਿਚ ਕਰਵਾਏ ਗਏ ਸਮਾਰੋਹ ਵਿਚ ਉਤਸ਼ਾਹ ਨਾਲ ਭਾਗ ਲਿਆ | ਇਸ ਮੌਕੇ ਵਿਦਿਆਰਥੀਆਂ ਨੇ ਦੇਸ਼-ਭਗਤੀ ਨਾਲ ਭਰਪੂਰ ਪ੍ਰੋਗਰਾਮ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ | ਸਮਾਰੋਹ ਦੌਰਾਨ ਵਿਦਿਆਰਥੀਆਂ ਵਲੋਂ ਦੇਸ਼-ਭਗਤੀ ਗੀਤ 'ਤੇ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਰਾਹੀਂ ਦੇਸ਼ ਪ੍ਰਤੀ ਪਿਆਰ ਦੀ ਭਾਵਨਾ ਨੂੰ ਉਜਾਗਰ ਕੀਤਾ ਗਿਆ | ਇਸ ਮੌਕੇ ਸਕੂਲ ਦੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਤੇ ਉਨ੍ਹਾਂ ਨੂੰ ਚੰਗਾ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਕੂਲ ਚੇਅਰਮੈਨ ਅਮਿਤ ਸਿੰਗਲਾ, ਸੈਕਟਰੀ ਲਲਿਤ ਸਿੰਗਲਾ, ਵਾਈਸ ਚੇਅਰਮੈਨ ਮਿਸ ਸਮਿਧਾ ਸਿੰਗਲਾ ਅਤੇ ਪਿ੍ੰਸੀਪਲ ਮਿਸ ਮਿਲੀ ਬੋਸ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਰੋਹਾਂ ਨਾਲ ਵਿਦਿਆਰਥੀਆਂ ਵਿਚ ਦੇਸ਼-ਭਗਤੀ ਦੀ ਭਾਵਨਾ ਮਜ਼ਬੂਤ ਹੁੰਦੀ ਹੈ ਅਤੇ ਉਨ੍ਹਾਂ ਦਾ ਆਤਮ-ਵਿਸ਼ਵਾਸ ਵਧਦਾ ਹੈ | ਆਖਿਰ ਵਿਚ ਸਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਮਿਲ ਕੇ ਦੇਸ਼ ਦੀ ਤਰੱਕੀ ਲਈ ਯੋਗਦਾਨ ਪਾਉਣ ਦਾ ਸੰਕਲਪ ਲਿਆ |
ਪਿਛਲੀ ਖ਼ਬਰ ਪਾਵਰਕਾਮ ਦੇ ਮੀਟਰ ਰੀਡਰਾਂ ਦੀ ਹੜਤਾਲ ਦੇ ਬਾਵਜੂਦ ਖਪਤਕਾਰਾਂ ਨੂੰ ਆ ਰਹੇ ਬਿੱਲਾਂ ਦੇ ਸੁਨੇਹੇ ਅਗਲੀ ਖ਼ਬਰ ਅੱਖਾਂ, ਸ਼ੂਗਰ ਤੇ ਫਿਜ਼ੀਓਥੈਰੇਪੀ ਕੈਂਪ 'ਚ 350 ਮਰੀਜ਼ਾਂ ਦਾ ਕੀਤਾ ਨਿਰੀਖਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।