24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਚਿਤਕਾਰਾ ਯੂਨੀਵਰਸਿਟੀ ਵਿਖੇ ਦੁਨੀਆ ਦੇ ਦੂਜੇ 'ਲਿੰਕਡਇਨ ਐਕਸਪੀਰੀਅੰਸ ਜ਼ੋਨ' ਦਾ ਉਦਘਾਟਨ

ਅਜੀਤ ਡੈਸਕ 13-02-2026
ਬਨੂੜ, 12 ਫਰਵਰੀ (ਭੁਪਿੰਦਰ ਸਿੰਘ)-ਉੱਚ ਸਿੱਖਿਆ ਦੇ ਖੇਤਰ 'ਚ ਇਕ ਮਹੱਤਵਪੂਰਨ ਪੜਾਅ ਦਰਜ ਕਰਦਿਆਂ ਚਿਤਕਾਰਾ ਯੂਨੀਵਰਸਿਟੀ ਵਿਖੇ ਅੱਜ ਦੁਨੀਆ ਦੇ ਦੂਜੇ 'ਲਿੰਕਡਇਨ ਐਕਸਪੀਰੀਅੰਸ ਜ਼ੋਨ' ਦਾ ਸੁਭ ਉਦਘਾਟਨ ਕੀਤਾ ਗਿਆ | ਇਹ ਉਪਰਾਲਾ ਉਦਯੋਗ ਅਕਾਦਮਿਕ ਦੇ ਸਹਿਯੋਗ ਅਤੇ ਏ.ਆਈ. ਆਧਾਰਿਤ ਕਰੀਅਰ ਤਿਆਰੀ ਨੂੰ ਨਵੀਂ ਦਿਸ਼ਾ ਦੇਣ ਵੱਲ ਇਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ | ਇਸ ਦਾ ਉਦਘਾਟਨ ਲਿੰਕਡਇਨ ਇੰਡੀਆ ਦੀ ਹੈੱਡ ਆਫ ਐਜੂਕੇਸ਼ਨ ਸੁਸਰੀ ਸਬਾ ਕਰੀਮ ਅਤੇ ਇੰਡੀਆ ਤੇ ਜਪਾਨ ਲਈ ਹੈੱਡ ਆਫ ਕਸਟਮਰ ਸਕਸੈਸ ਐਂਡ ਟੇਲੈਂਟ ਸੋਲੂਸਨਜ ਸੁਸਰੀ ਵਿਭਾ ਅਡਲਖਾ ਵਲੋਂ ਕੀਤਾ ਗਿਆ | ਇਸ ਮੌਕੇ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀ ਅਤੇ ਫੈਕਲਟੀ ਮੈਂਬਰ ਵੀ ਮੌਜੂਦ ਸਨ | ਏਆਈ-ਸਮਰੱਥ ਅਤੇ ਰੋਲਪਲੇ ਆਧਾਰਿਤ ਇਸ ਇਮਰਸਿਵ ਹੱਬ ਨੂੰ ਵਿਦਿਆਰਥੀਆਂ ਦੀ ਕਰੀਅਰ ਤਿਆਰੀ ਨੂੰ ਅਸਲ ਦੁਨੀਆ ਨਾਲ ਜੋੜਨ ਦੇ ਉਦੇਸ਼ ਨਾਲ ਵਿਕਸਿਤ ਕੀਤਾ ਗਿਆ ਹੈ | ਇਹ ਜੋਨ ਵਿਦਿਆਰਥੀਆਂ ਨੂੰ ਪ੍ਰਭਾਵਸ਼ਾਲੀ ਪੇਸ਼ੇਵਰ ਪਹਿਚਾਣ ਬਣਾਉਣ, ਨੈੱਟਵਰਕਿੰਗ ਹੁਨਰ ਮਜ਼ਬੂਤ ਕਰਨ ਅਤੇ ਗਲੋਬਲ ਮੌਕਿਆਂ ਨਾਲ ਆਤਮਵਿਸ਼ਵਾਸ ਨਾਲ ਜੁੜਨ ਲਈ ਮਦਦਗਾਰ ਸਾਬਤ ਹੋਵੇਗਾ | ਇੰਟਰਐਕਟਿਵ ਸਿਮੂਲੇਸਨ ਅਤੇ ਲਿੰਕਡਇਨ ਦੇ ਉੱਨਤ ਏਆਈ ਟੂਲਜ਼ ਰਾਹੀਂ ਵਿਦਿਆਰਥੀਆਂ ਨੂੰ ਇੰਟਰਵਿਊ ਤਿਆਰੀ, ਪਰਸਨਲ ਬ੍ਰਾਂਡਿੰਗ ਅਤੇ ਰਣਨੀਤਿਕ ਕਰੀਅਰ ਵਿਕਾਸ ਬਾਰੇ ਪ੍ਰਯੋਗਾਤਮਿਕ ਅਨੁਭਵ ਪ੍ਰਾਪਤ ਹੋਵੇਗਾ | ਸਮਾਰੋਹ ਦੌਰਾਨ ਲਿੰਕਡਇਨ ਕੈਂਪਸ ਐਂਬੈਸਡਰਜ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ, ਜਿਨ੍ਹਾਂ ਨੇ ਯੂਨੀਵਰਸਿਟੀ ਵਿਚ ਡਿਜੀਟਲ ਪ੍ਰੋਫੈਸਨਲਿਜਮ ਅਤੇ ਕਰੀਅਰ ਉਤਕਿ੍ਸਟਤਾ ਦੀ ਸੰਸਕਿ੍ਤੀ ਨੂੰ ਉਤਸ਼ਾਹਿਤ ਕਰਨ ਵਿਚ ਯੋਗਦਾਨ ਪਾਇਆ ਹੈ | ਉਦਘਾਟਨ ਮੌਕੇ ਚਿਤਕਾਰਾ ਯੂਨੀਵਰਸਿਟੀ ਦੀ ਪ੍ਰੋ-ਚਾਂਸਲਰ ਡਾ. ਮਧੁ ਚਿਤਕਾਰਾ ਨੇ ਕਿਹਾ ਕਿ ਲਿੰਕਡਇਨ ਐਕਸਪੀਰੀਅੰਸ ਜੋਨ ਦੀ ਸਥਾਪਨਾ ਉੱਚ ਸਿੱਖਿਆ ਵਿਚ ਕਰੀਅਰ ਤਿਆਰੀ ਨੂੰ ਨਵੀਂ ਪਰਿਭਾਸ਼ਾ ਦੇਣ ਵੱਲ ਇਕ ਮਹੱਤਵਪੂਰਨ ਕਦਮ ਹੈ | ਉਨ੍ਹਾਂ ਕਿਹਾ ਕਿ ਸਿੱਖਿਆ ਕਲਾਸ-ਰੂਮ ਤੱਕ ਸੀਮਿਤ ਨਹੀਂ ਰਹਿਣੀ ਚਾਹੀਦੀ, ਸਗੋਂ ਇਸ ਦਾ ਸਿੱਧਾ ਸੰਬੰਧ ਅਸਲ ਜੀਵਨ ਅਤੇ ਉਦਯੋਗ ਨਾਲ ਹੋਣਾ ਲਾਜ਼ਮੀ ਹੈ | ਇਸ ਪਹਿਲ ਨਾਲ ਵਿਦਿਆਰਥੀ ਡਿਗਰੀ ਦੇ ਨਾਲ-ਨਾਲ ਡਿਜੀਟਲ ਆਤਮਵਿਸ਼ਵਾਸ, ਗਲੋਬਲ ਦਿ੍ਸ਼ਟੀਕੋਣ ਅਤੇ ਪੇਸ਼ੇਵਰ ਦਖ਼ਲ ਨਾਲ ਸੰਪੰਨ ਹੋ ਕੇ ਨਿਕਲਣਗੇ | ਲਿੰਕਡਇਨ ਇੰਡੀਆ ਦੀ ਹੈੱਡ ਆਫ ਐਜੂਕੇਸ਼ਨ ਸੁਸਰੀ ਸਬਾ ਕਰੀਮ ਨੇ ਕਿਹਾ ਕਿ ਲਿੰਕਡਇਨ ਦਾ ਮਿਸ਼ਨ ਵਿਸ਼ਵ ਪੱਧਰ 'ਤੇ ਹਰ ਮੈਂਬਰ ਲਈ ਆਰਥਿਕ ਮੌਕੇ ਸਿਰਜਣਾ ਹੈ ਅਤੇ ਚਿਤਕਾਰਾ ਯੂਨੀਵਰਸਿਟੀ ਵਿਚ ਸਥਾਪਿਤ ਇਹ ਐਕਸਪੀਰੀਅੰਸ ਜੋਨ ਇਸ ਮਿਸ਼ਨ ਨੂੰ ਅਮਲੀ ਜਾਮਾ ਪਹਿਨਾਉਂਦਾ ਹੈ | ਉਨ੍ਹਾਂ ਕਿਹਾ ਕਿ ਏ.ਆਈ. ਆਧਾਰਿਤ ਟੂਲਜ਼ ਅਤੇ ਕਰੀਅਰ ਸਿਮੂਲੇਸਨ ਰਾਹੀਂ ਵਿਦਿਆਰਥੀਆਂ ਨੂੰ ਆਪਣੀ ਪੇਸ਼ੇਵਰ ਪਹਿਚਾਣ ਨਿਖਾਰਨ ਅਤੇ ਵੱਡੇ ਪੱਧਰ 'ਤੇ ਮੌਕੇ ਹਾਸਲ ਕਰਨ ਲਈ ਸਸਕਤ ਕੀਤਾ ਜਾ ਰਿਹਾ ਹੈ | ਲਿੰਕਡਇਨ ਐਕਸਪੀਰੀਅੰਸ ਜੋਨ ਦੀ ਸਥਾਪਨਾ ਨਾਲ ਚਿਤਕਾਰਾ ਯੂਨੀਵਰਸਿਟੀ ਨੇ ਨਵਾਚਾਰ, ਤਕਨਾਲੋਜੀ ਅਤੇ ਉਦਯੋਗਿਕ ਭਾਗੀਦਾਰੀ ਨੂੰ ਆਪਣੇ ਅਕਾਦਮਿਕ ਢਾਂਚੇ ਨਾਲ ਜੋੜਨ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ ਹੈ | ਇਹ ਉਪਰਾਲਾ ਭਵਿੱਖ-ਕੇਂਦਿ੍ਤ, ਗਲੋਬਲ ਪੱਧਰ 'ਤੇ ਸਮਰੱਥ ਅਤੇ ਮੁਕਾਬਲੇ ਯੋਗ ਗ੍ਰੈਜੂਏਟ ਤਿਆਰ ਕਰਨ ਦੇ ਯੂਨੀਵਰਸਿਟੀ ਦੇ ਵਿਜ਼ਨ ਦਾ ਪ੍ਰਤੀਕ ਹੈ |
ਪਿਛਲੀ ਖ਼ਬਰ ਯੂਨੀਵਰਸਿਟੀ ਕਾਲਜ ਚੁੰਨ੍ਹੀ ਕਲਾਂ ਵਿਖੇ 7 ਰੋਜ਼ਾ ਐੱਨ.ਐੱਸ.ਐੱਸ.ਕੈਂਪ ਹੋਇਆ ਸਮਾਪਤ ਅਗਲੀ ਖ਼ਬਰ ਬੇਲਰ ਯੂਨੀਅਨ ਜ਼ਿਲ੍ਹਾ ਪਟਿਆਲਾ ਦੀ ਹੋਈ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।