15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਮਹਾਂਸ਼ਿਵਰਾਤਰੀ ਮੌਕੇ ਨਾਭਾ 'ਚ ਕੱਢੀ ਸ਼ੋਭਾ ਯਾਤਰਾ

ਨਾਭਾ ਵਿਖੇ ਮਹਾਂਸ਼ਿਵਰਾਤਰੀ ਮੌਕੇ ਕੱਢੀ ਗਈ ਸ਼ੋਭਾ ਯਾਤਰਾ ਦੇ ਵੱਖ-ਵੱਖ ਦਿ੍ਸ਼ | ਤਸਵੀਰਾਂ : ਜਗਨਾਰ ਸਿੰਘ ਦੁਲੱਦੀ <br/> 14-02-2026
ਨਾਭਾ, 13 ਫਰਵਰੀ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਸਥਿਤ ਸ੍ਰੀ ਇਕਾਦਸੀ ਗਿਰੀ ਸ਼ਿਵ ਮੰਦਰ ਕਮੇਟੀ ਵਲੋਂ ਭਗਵਾਨ ਸ਼ਿਵ ਪਰਿਵਾਰ ਦੀ ਮੂਰਤੀ ਸਥਾਪਨਾ ਦੀ ਯਾਦ ਵਿਚ ਸ਼ੋਭਾ ਯਾਤਰਾ ਕੱਢੀ ਗਈ | ਜਿਸ ਵਿਚ ਉਜੈਨ ਤੋਂ ਆਏ ਮਹਾਂਕਾਲ ਬੈਂਡ ਨੇ ਸ਼ੋਭਾ ਯਾਤਰਾ ਵਿਚ ਵਾਧਾ ਕੀਤਾ | ਇਹ ਸ਼ੋਭਾ ਯਾਤਰਾ ਸਥਾਨਕ ਦੇਵੀ ਚੌਕ ਮੰਦਿਰ ਤੋਂ ਸ਼ੁਰੂ ਹੋ ਕੇ ਭਾਵੜਾ ਬਾਜ਼ਾਰ, ਮੈਹਸ ਗੇਟ, ਬਸੰਤਪੁਰ ਮੁਹੱਲਾ, ਹਸਪਤਾਲ ਰੋਡ, ਕਰਤਾਰਪੁਰਾ ਮੁਹੱਲਾ, ਆਰੀਆ ਸਮਾਜ ਚੌਕ, ਬੈਂਕ ਵਾਲੀ ਗਲੀ, ਪਾਂਡੂਸਰ, ਪਟਿਆਲਾ ਗੇਟ, ਸਦਰ ਬਾਜ਼ਾਰ ਤੋਂ ਹੁੰਦੀ ਹੋਈ ਦੇਵੀ ਚੌਕ ਮੰਦਰ ਵਿਖੇ ਦੇਰ ਸ਼ਾਮ ਸਮਾਪਤ ਹੋਈ | ਇਸ ਮੌਕੇ ਮੁੱਖ ਮਹਿਮਾਨ ਮਲਕੀਤ ਕੰਬਾਈਨ ਦੇ ਐਮ.ਡੀ. ਚਰਨ ਸਿੰਘ ਰਲਹਨ, ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਜਥੇਦਾਰ ਮੱਖਣ ਸਿੰਘ ਲਾਲਕਾ, ਭਾਜਪਾ ਆਗੂ ਰਾਜੇਸ਼ ਬਾਂਸਲ ਬੱਬੂ, ਪਰਮਿੰਦਰ ਗੁਪਤਾ ਭਾਜਪਾ ਬਲਾਕ ਪ੍ਰਧਾਨ, ਗਊਸ਼ਾਲਾ ਕਮੇਟੀ ਦੇ ਪ੍ਰਧਾਨ ਅਮਨ ਗੁਪਤਾ, ਇੰਦਰਜੀਤ ਸਿੰਘ ਚੀਕੂ ਥੂਹੀ, ਕਾਂਗਰਸ ਨਾਭਾ ਵਪਾਰ ਕੇਵਲ ਕਿ੍ਸ਼ਨ ਕੌਮੀ,ਅਗਰਵਾਲ ਸਭਾ ਦੇ ਜ਼ਿਲ੍ਹਾ ਪ੍ਰਧਾਨ ਓਮ ਪ੍ਰਕਾਸ਼ ਆਦਿ ਵਿਸ਼ੇਸ਼ ਤੌਰ 'ਤੇ ਪਹੁੰਚੇ | ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮਹਿਮਾਨ ਚਰਨ ਸਿੰਘ ਰਲਹਨ, ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਜਥੇਦਾਰ ਮੱਖਣ ਸਿੰਘ ਲਾਲਕਾ ਨੇ ਕਿਹਾ ਕਿ ਧਰਮੀ ਰਾਜਿਆਂ ਦੀ ਨਗਰੀ ਨਾਭਾ ਨੂੰ ਛੋਟੀ ਕਾਸੀ ਵਜੋਂ ਜਾਣਿਆ ਜਾਂਦਾ ਹੈ, ਇੱਥੇ ਹਰ ਮੁਹੱਲੇ ਅਤੇ ਚੌਂਕ 'ਚ ਮੰਦਰਾਂ ਦੇ ਦਰਸਨ ਹੁੰਦੇ ਹਨ ਅਤੇ ਹਰ ਰੋਜ ਧਾਰਮਿਕ ਪ੍ਰੋਗਰਾਮ ਕਰਵਾਏ ਜਾਂਦੇ ਹਨ, ਜਿਸ ਤਹਿਤ ਅੱਜ ਭਾਵੇ ਮਹਾਂਕਾਲ ਯਾਤਰਾ ਕੱਢੀ ਗਈ ਹੈ | ਇਹ ਬੈਂਡ ਪੰਜਾਬ 'ਚ ਪਹਿਲੀ ਵਾਰ ਨਾਭਾ ਪਹੁੰਚਿਆ ਹੈ, ਜਿਸ ਨੂੰ ਦੇਖਣ ਲਈ ਸਹਿਰ ਵਾਸੀਆਂ 'ਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਸੀ | ਇਸ ਸ਼ੋਭਾ ਯਾਤਰਾ ਦਾ ਸ਼ਹਿਰ ਵਾਸੀਆਂ ਵਲੋਂ ਵੱਖ-ਵੱਖ ਥਾਵਾਂ 'ਤੇ ਭਰਵਾਂ ਸਵਾਗਤ ਕੀਤਾ ਗਿਆ | ਸ਼ੋਭਾ ਯਾਤਰਾ ਦੌਰਾਨ ਫੁੱਲਾਂ ਦੀ ਵਰਖਾ ਵੀ ਕੀਤੀ ਜਾ ਰਹੀ ਸੀ | ਇਸ ਮੌਕੇ ਰੋਮੀ ਗੋਇਲ, ਦਵਿੰਦਰ ਮੜੀਆ, ਕਿ੍ਸ਼ਨ ਕੁਮਾਰ, ਅਨੀਤਾ ਰਾਣੀ, ਰਾਜਕੁਮਾਰ ਮਲਹੋਤਰਾ, ਸੁਮਨ ਮਲਹੋਤਰਾ, ਲਵਨੀਸ਼ ਗੁਪਤਾ, ਸ਼ਿਵਾਨੀ ਗੁਪਤਾ, ਗੋਪਾਲ ਦਾਸ ਬਾਂਸਲ, ਸੁਮਨ ਬਾਂਸਲ, ਨਿਤਿਨ ਗੁਪਤਾ, ਰੇਣੂ ਗੁਪਤਾ, ਸੁਸ਼ੀਲ ਕੁਮਾਰ ਗਾਬਾ, ਪੰਡਿਤ ਲਕਸ਼ਮੀ ਪ੍ਰਸ਼ਾਦ ਜੋਸ਼ੀ, ਆਚਾਰੀਆ ਸੁਸ਼ੀਲ ਸੇਮਵਾਲ, ਪੰਡਿਤ ਕੈਲਾਸ ਪ੍ਰਸ਼ਾਦ, ਪੰਡਿਤ ਦੇਵੇਸ ਵਿਆਸ, ਪੰਡਿਤ ਜਗਦੀਸ ਪ੍ਰਸ਼ਾਦ, ਪੰਡਿਤ ਵਿਨੋਦ ਪ੍ਰਸਾਦ, ਪੰਡਿਤ ਕਲੀਰਾਮ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ ਦੇ ਮੈਂਬਰ ਅਤੇ ਸ਼ਹਿਰ ਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਮਹਾਂਸ਼ਿਵਰਾਤਰੀ ਮੌਕੇ ਨਾਭਾ 'ਚ ਕੱਢੀ ਸ਼ੋਭਾ ਯਾਤਰਾ ਅਗਲੀ ਖ਼ਬਰ ਵਿਰਾਸਤੀ ਕਵੀ ਦਰਬਾਰ 'ਚ ਵੱਖ-ਵੱਖ ਭਾਸ਼ਾਵਾਂ ਦੇ ਕਵੀਆਂ ਨੇ ਬੰਨਿ੍ਹਆ ਰੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।