ਸੰਘੋਲ, 14 ਫਰਵਰੀ (ਪਰਮਵੀਰ ਸਿੰਘ ਧਨੋਆ)-ਮੁੱਖ ਖੇਤੀਬਾੜੀ ਅਫ਼ਸਰ ਫ਼ਤਹਿਗੜ੍ਹ ਸਾਹਿਬ ਡਾ. ਜਗਦੇਵ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕਣਕ ਉੱਪਰ ਪੀਲੀ ਕੁੰਗੀ ਦੇ ਸੰਭਾਵਿਤ ਹਮਲੇ ਤੋਂ ਬਚਾਅ ਬਾਰੇ ਖੇਤਰ ਦੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ¢ ਅਧਿਕਾਰੀਆਂ ਨੇ ਇਸ ਦੌਰਾਨ ਕਿਸਾਨਾਂ ਦੇ ਖੇਤਾਂ ਦਾ ਦੌਰਾ ਕਰਕੇ ਕਣਕ ਦੀ ਫ਼ਸਲ ਦਾ ਜਾਇਜ਼ਾ ਲਿਆ¢ ਕਿਸਾਨਾਂ ਨੂੰ ਪੀਲੀ ਕੁੰਗੀ ਰੋਗ ਸਬੰਧੀ ਨਿਸ਼ਾਨੀਆਂ, ਰੋਗ ਦੀ ਪਛਾਣ ਤੇ ਹਮਲਾ ਹੋਣ ਤੇ ਵਿਭਾਗ ਨਾਲ ਤੁਰੰਤ ਸੰਪਰਕ ਕਰਕੇ ਖੇਤੀਬਾੜੀ ਯੂਨੀਵਰਸਿਟੀ ਵਲੋਂ ਸਿਫ਼ਾਰਸ਼ ਕੀਤੀ ਗਈ ਦਵਾਈਆਂ ਦੀ ਹੀ ਸਪਰੇਅ ਕਰਨ ਦਾ ਸੁਝਾਓ ਦਿੱਤਾ ਗਿਆ¢ ਇਸ ਮੌਕੇ ਬਲਾਕ ਖੇਤੀਬਾੜੀ ਅਫ਼ਸਰ ਖਮਾਣੋਂ ਡਾ. ਇਕਬਾਲਜੀਤ ਬੈਨੀਪਾਲ, ਪਿ੍ਤਪਾਲ ਸਿੰਘ ਸਬ-ਇੰਸਪੈਕਟਰ ਸੰਘੋਲ, ਗਗਨਦੀਪ ਸਿੰਘ ਫ਼ੀਲਡ ਸਹਾਇਕ, ਸਸ਼ੀਰਾਜ ਨੰਬਰਦਾਰ ਸੰਘੋਲ, ਬਿਕਰਮ ਸਿੰਘ, ਹਰਪ੍ਰੀਤ ਸਿੰਘ, ਸੌਦਾਗਰ ਸਿੰਘ, ਰਾਜੀਵ ਕੁਮਾਰ, ਸੁਰਿੰਦਰ ਸਿੰਘ ਆਦਿ