19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਭਾਸ਼ਾ ਵਿਭਾਗ ਪੰਜਾਬ ਵਲੋਂ 'ਮਹਿਫ਼ਲ-ਏ-ਸੁਖ਼ਨ' ਨਾਮਕ ਸਮਾਗਮ ਕਰਵਾਇਆ

ਅਜੀਤ ਡੈਸਕ 15-02-2026
ਪਟਿਆਲਾ, 14 ਫਰਵਰੀ (ਗੁਰਵਿੰਦਰ ਸਿੰਘ ਅÏਲਖ)-ਭਾਸ਼ਾ ਵਿਭਾਗ ਪੰਜਾਬ ਵਲੋਂ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਵਿਚ ਉਰਦੂ ਸ਼ਾਇਰੀ 'ਤੇ ਅਧਾਰਤ ਮੁਸ਼ਾਇਰੇ ਦਾ ਆਯੋਜਨ 'ਮਹਿਫ਼ਲ-ਏ-ਸੁਖ਼ਨ' ਦੇ ਸਿਰਲੇਖ ਅਧੀਨ ਵਿਭਾਗ ਦੇ ਓਪਨ ਏਅਰ ਥੀਏਟਰ ਵਿਚ ਕੀਤਾ ਗਿਆ¢ ਜਿਸ ਵਿਚ ਉਰਦੂ ਦੇ ਨਾਮਵਰ ਕਵੀਆਂ ਨੇ ਆਪਣੀ ਸ਼ਾਇਰੀ ਦੇ ਰੰਗ ਬਿਖੇਰੇ¢ ਮੁਸ਼ਾਇਰੇ ਦੀ ਪ੍ਰਬੰਧਕ ਤੇ ਵਿਭਾਗ ਦੀ ਸੰਯੁਕਤ ਨਿਰਦੇਸ਼ਕਾ ਚੰਦਨਦੀਪ ਕÏਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ¢ ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਕਿਸੇ ਸਮੇਂ ਉਰਦੂ ਪੰਜਾਬ ਦੀ ਮੁੱਖ ਜ਼ੁਬਾਨ ਸੀ ਅਤੇ ਸਮੇਂ-ਸਮੇਂ ਸਿਰ ਸਿਆਸਤ ਨੇ ਇਸ ਨੂੰ ਸੂਬੇ ਤੋਂ ਬਾਹਰ ਕੱਢਣ ਦੀਆਂ ਸਾਜ਼ਿਸ਼ਾਂ ਰਚੀਆ ਪਰ ਬਹੁਤ ਸਾਰੇ ਦਾਨਿਸ਼ਵਰ ਲੋਕਾਂ ਨੇ ਅੱਜ ਵੀ ਉਰਦੂ ਨੂੰ ਪੰਜਾਬ ਵਿਚ ਜ਼ਿੰਦਾ ਰੱਖਿਆ ਹੋਇਆ ਹੈ¢ ਉਨ੍ਹਾਂ ਕਿਹਾ ਕਿ ਭਾਸ਼ਾ ਵਿਭਾਗ ਪੰਜਾਬ ਵਲੋਂ ਉਰਦੂ ਵਿਚ ਨਿਰੰਤਰ ਰਸਾਲਾ ਕੱਢਿਆ ਜਾ ਰਿਹਾ ਹੈ, ਕਿਤਾਬਾਂ ਛਾਪੀਆਂ ਜਾ ਰਹੀਆਂ ਹਨ, ਉਰਦੂ ਦੇ ਵਿਦਵਾਨ ਲਿਖਾਰੀਆਂ ਤੇ ਬਿਹਤਰੀਨ ਪੁਸਤਕਾਂ ਨੂੰ ਪੁਰਸਕਾਰਿਤ ਵੀ ਕੀਤਾ ਜਾ ਰਿਹਾ ਹੈ ਅਤੇ ਸੂਬੇ 'ਚ ਬਹੁਤ ਸਾਰੀਆਂ ਥਾਵਾਂ ਉੱਤੇ ਉਰਦੂ ਦੀ ਪੜ੍ਹਾਈ ਵੀ ਜਾ ਰਹੀ ਹੈ¢ ਸਮਾਗਮ ਦੇ ਪ੍ਰਧਾਨ ਜਨਾਬ ਸ਼ਮਸ ਤਬਰੇਜੀ ਨੇ ਭਾਸ਼ਾ ਵਿਭਾਗ ਦੇ ਉਰਦੂ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ¢ ਉਰਦੂ ਭਾਗ ਤੇ ਇੰਚਾਰਜ ਤੇ ਖੋਜ ਅਫ਼ਸਰ ਸਤਪਾਲ ਸਿੰਘ ਚਹਿਲ ਨੇ ਸਭ ਦਾ ਧੰਨਵਾਦ ਕੀਤਾ¢ ਇਸ ਮÏਕੇ ਡਿਪਟੀ ਡਾਇਰੈਕਟਰ ਆਲੋਕ ਚਾਵਲਾ, ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ, ਸੁਖਪ੍ਰੀਤ ਕÏਰ, ਸੁਰਿੰਦਰ ਕÏਰ, ਜਸਪ੍ਰੀਤ ਕÏਰ, ਰਾਬੀਆ, ਖੋਜ ਅਫ਼ਸਰ ਡਾ. ਸੰਤੋਖ ਸੁੱਖੀ, ਡਾ. ਸੁਖਦਰਸ਼ਨ ਸਿੰਘ ਚਹਿਲ ਤੇ ਡਾ. ਮਨਜਿੰਦਰ ਸਿੰਘ, ਰੰਗਕਰਮੀ ਰਾਜੇਸ਼ ਸ਼ਰਮਾ, ਕਵਿਤਾ ਸ਼ਰਮਾ, ਸ਼੍ਰੋਮਣੀ ਕਵੀ ਬਲਵਿੰਦਰ ਸੰਧੂ, ਸਾਬਕਾ ਡਿਪਟੀ ਡਾਇਰੈਕਟਰ ਅਸਰਫ਼ ਮਹਿਮੂਦ ਨੰਦਨ, ਪਦਮ ਸ਼੍ਰੀ ਪ੍ਰਾਣ ਸੱਭਰਵਾਲ, ਪ੍ਰਵੇਸ਼ ਸ਼ਰਮਾ, ਸ਼ਾਇਰ ਅਵਤਾਰਜੀਤ ਸਿੰਘ, ਗੁਰਵਿੰਦਰ ਅਮਨ ਤੇ ਵੱਡੀ ਗਿਣਤੀ 'ਚ ਸਰੋਤੇ ਹਾਜ਼ਰ ਸਨ¢ ਸਮਾਗਮ ਦਾ ਮੰਚ ਸੰਚਾਲਨ ਡਾ. ਮਨਜਿੰਦਰ ਸਿੰਘ ਨੇ ਕੀਤਾ¢
ਪਿਛਲੀ ਖ਼ਬਰ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਬੀ.ਕੇ.ਯੂ. ਸ਼ਾਦੀਪੁਰ ਦੀ ਬੈਠਕ ਅਗਲੀ ਖ਼ਬਰ ਮਹਾਂਸ਼ਿਵਰਾਤਰੀ ਨੂੰ ਸਮਰਿਪਤ ਸ੍ਰੀ ਮਹਾਂ ਸ਼ਿਵਪੁਰਾਣ ਕਥਾ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।