19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

'ਆਪ' ਸਰਕਾਰ ਚਾਹ ਦੀ ਚੁਸਕੀ ਨਾਲ ਕਰੇਗੀ ਮੁਸ਼ਕਲਾਂ ਦਾ ਹੱਲ-ਚੇਅਰਮੈਨ ਸੂਦ

ਅਜੀਤ ਡੈਸਕ 15-02-2026
ਰਾਜਪੁਰਾ, 14 ਫਰਵਰੀ (ਰਣਜੀਤ ਸਿੰਘ)-ਸੂਬੇ ਵਿਚ ਆਮ ਆਦਮੀ ਦੀ ਸਰਕਾਰ ਚਾਹ ਦੀਆਂ ਚੁਸਕੀਆਂ ਪਿਲਾਉਣ ਦੇ ਨਾਲ ਨਾਲ ਸਮੱ ਸਿਆਵਾਂ ਦਾ ਹੱਲ ਵੀ ਕਰੇਗੀ ਅਤੇ ਇਸ ਦੇ ਨਾਲ ਲੋਕਾਂ ਦੀਆਂ ਚਿਰਾਂ ਤੋ ਲਟਕੀਆਂ ਆ ਰਹੀਆਂ ਮੰਗਾਂ ਦਾ ਅੰਤ ਹੋਵੇਗਾ ਉਥੇ ਹੀ ਹਲਕੇ ਦੇ ਲੋਕਾਂ ਨਾਲ ਪ੍ਰੀਵਾਰਕ ਰਿਸ਼ਤੇ ਦੀਆਂ ਗੰਢਾਂ ਵੀ ਮਜਬੂਤ ਹੋੋਣਗੀਆਂ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਾਰਕੀਟ ਕਮੇਟੀ ਦੇ ਚੇਅਰਮੈਨ ਦੀਪਕ ਸੂਦ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ | ਚੇਅਰਮੈਨ ਦੀਪਕ ਸੂਦ ਨੇ ਕਿਹਾ ਕਿ ਸੋਮਵਾਰ ਤੋਂ ਹਰ ਰੋਜ਼ ਖੁੱਲ੍ਹਾ ਦਰਬਾਰ ਲਾ ਕੇ ਲੋਕਾਂ ਦੇ ਦਿਲ ਦੀ ਗੱਲ ਸੁਣੀ ਜਾਵੇਗੀ ਅਤੇ ਜੋ ਵੀ ਮੁਸ਼ਕਲਾਂ ਹੋਣਗੀਆਂ ਉਨ੍ਹਾਂ ਦਾ ਹਰ ਸੰਭਵ ਹੱਲ ਕੀਤਾ ਜਾਵੇਗਾ | ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਆਉਣ ਵਾਲੀਆਂ ਵਿਧਾਨ ਸਭਾ ਤੋਂ ਪਹਿਲਾਂ ਪਾਰਟੀ ਵਲੋਂ ਪਹਿਲ ਕਦਮੀ ਕੀਤੀ ਜਾ ਰਹੀ ਹੈ ਅਤੇ ਚਾਹ ਦੀ ਸਾਂਝ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ | ਚੇਅਰਮੇੈਨ ਨੇ ਕਿਹਾ ਕਿ ਉਹ ਮਾਰਕੀਟ ਕਮੇਟੀ ਦੇ ਦਫਤਰ ਵਿਚ ਬੈਠਿਆ ਕਰਨਗੇ ਅਤੇ ਲੋਕਾਂ ਦੇ ਨਾਲ ਸਿੱਧਾ ਰਾਬਤਾ ਕੀਤਾ ਜਾਏਗਾ | ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਉਨ੍ਹਾਂ ਨਾਲ ਚਾਹ ਦਾ ਕੱਪ ਸਾਂਝਾ ਕੀਤਾ ਜਾਵੇ ਅਤੇ ਇਸ ਦੇ ਨਾਲ ਹੀ ਆਪਣੀਆਂ ਸਮੱਸਿਆਵਾਂ ਦੀਆਂ ਗੱਢੜੀਆਂ ਵੀ ਖੋਲ੍ਹਣ | ਉਨ੍ਹਾਂ ਨੇ ਕਿਹਾ ਕਿ ਚਾਹ ਦੀ ਚੁਸਕੀ ਨਾਲ ਹਲਕੇ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇਗਾ | ਉਨ੍ਹਾਂ ਨੇ ਕਿਹਾ ਕਿ ਚਾਹ ਦੇ ਕੱਪ ਦੀ ਸਾਂਝ ਬਣੇਗੀ ਸਮੱ ਸਿਆਵਾਂ ਦੇ ਹੱਲ ਦਾ ਜਰੀਆ | ਉਨ੍ਹਾਂ ਨੇ ਆਮ ਲੋਕਾਂ ਨੂੰ ਕਿਹਾ ਕਿ ਜਿਥੇ ਉਹ ਚਾਹ ਦੇ ਕੱਪ ਦੀ ਸਾਂਝ ਦਾ ਸੱਦਾ ਦਿੰਦੇ ਹਨ ਉਥੇ ਹੀ ਸਮੱਸਿਆਵਾਂ ਦੇ ਹੱਲ ਦਾ ਵਾਅਦਾ ਵੀ ਕਰਦੇ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਸੱਤਾ ਧਾਰੀ ਸਰਕਾਰ ਨੇ ਚੋਣਾਂ ਦੋਰਾਨ ਜ਼ੋ ਵੀ ਵਾਅਦੇ ਕੀਤੇ ਸਨ ਸਾਰੇ ਦੇ ਸਾਰੇ ਪੂਰੇ ਕੀਤੇ ਜਾਣਗੇ |
ਪਿਛਲੀ ਖ਼ਬਰ ਅਧਿਆਪਕਾਂ ਅਤੇ ਲੋਕਾਂ ਦੇ ਸਾਂਝੇ ਯਤਨਾਂ ਨਾਲ 'ਨਵੀਂ ਪੁਲਾਂਘ' ਰਾਹੀਂ ਬੱਚਿਆਂ ਨੂੰ ਦਿੱਤਾ ਜਾਵੇਗਾ ਵੱਡਾ ਮੰਚ ਅਗਲੀ ਖ਼ਬਰ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਬੀ.ਕੇ.ਯੂ. ਸ਼ਾਦੀਪੁਰ ਦੀ ਬੈਠਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।