ਭਾਦਸੋਂ, 17 ਫਰਵਰੀ (ਪ੍ਰਦੀਪ ਦੰਦਰਾਲਾ)-ਇੱਥੋਂ ਦੇ ਨੇੜਲੇ ਸਿੱਧ ਪੀਠ ਪ੍ਰਾਚੀਨ ਸ਼ਿਵ ਮੰਦਿਰ ਸਤਾ ਦਰਬਾਰ ਦੰਦਰਾਲਾ ਖਰੌੜ ਵਿਖੇ ਸ਼ਿਵਰਾਤਰੀ ਦੇ ਪਾਵਨ ਦਿਵਸ ਮੌਕੇ ਐਡਵੋਕੇਟ ਸਤਬੀਰ ਸਿੰਘ ਖੱਟੜਾ ਭਾਜਪਾ ਪਟਿਆਲਾ ਦਿਹਾਤੀ ਨਤਮਸਤਕ ਹੋਏ | ਇਸ ਸਮੇਂ ਉਨ੍ਹਾਂ ਸ਼ਿਵ ਭਗਵਾਨ ਦੀ ਅਰਾਧਨਾ ਕਰਦਿਆਂ ਸਭ ਲਈ ਸੁਖ ਸ਼ਾਂਤੀ ਦੀ ਅਰਦਾਸ ਕੀਤੀ | ਇਸ ਮੌਕੇ ਮਹੰਤ ਪਵਨ ਗਿਰੀ ਤੇ ਬਾਬਾ ਬਘੇਲ ਸਿੰਘ ਦੀ ਅਗਵਾਈ 'ਚ ਸਮੂਹ ਕਮੇਟੀ ਮੈਂਬਰਾਂ ਵਲੋਂ ਐਡਵੋਕੇਟ ਸਤਬੀਰ ਸਿੰਘ ਖੱਟੜਾ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੁਰਭਜਨ ਸਿੰਘ ਲਚਕਾਣੀ, ਯੁਵਰਾਜ ਸ਼ਰਮਾ ਸਾ. ਸਰਪੰਚ ਜੱਸੋਵਾਲ, ਗੁਰਦੀਪ ਸਿੰਘ ਰੋਮੀ ਤੋਂ ਇਲਾਵਾ ਸਮੂਹ ਸੰਗਤਾਂ ਤੇ ਪਿੰਡ ਵਾਸੀ ਹਾਜ਼ਰ ਸਨ |