ਭਾਰਤ-ਅਮਰੀਕਾ ਸਮਝੌਤੇ ਖ਼ਿਲਾਫ਼ ਗੂੰਜਿਆ ਕਿਸਾਨੀ ਰੋਹ ਪੁਤਲਾ ਫੂਕ ਕੇ ਕੀਤੀ ਨਾਅਰੇਬਾਜ਼ੀ
ਅਜੀਤ ਡੈਸਕ
18-02-2026
ਆਗਆਂ ਨੇ ਕਿਹਾ ਕਿ ਦੇਸ਼ ਦਾ ਅੰਨਦਾਤਾ ਪਹਿਲਾਂ ਹੀ ਖੁਦਕਸ਼ੀਆਂ ਦੇ ਰਾਹ ਪਿਆ ਹੋਇਆ ਹੈ | ਉਨ੍ਹਾਂ ਨੇ ਕਿਹਾ ਕਿ ਇਥੇ ਵਿਦੇਸ਼ੀ ਕੰਪਨੀਆਂ ਦੀ ਐਟਰੀ ਕਿਸਾਨਾਂ ਲਈ ਮੌਤ ਦਾ ਵਾਰੰਟ ਸਾਬਤ ਹੋਵੇਗੀ | ਆਗੂਆਂ ਨੇ ਕਿਹਾ ਕਿ ਹੁਣ ਅਮਰੀਕਾ ਸਾਡੀ ਖੇਤੀ ਦਾ ਭਵਿੱਖ ਤਹਿ ਕਰੇਗਾ | ਅੰਨਦਾਤਾ ਨੇ ਕਿਹਾ ਕਿ ਕੇਦਰ ਸਰਕਾਰ ਸਾਨੂੰ ਸਾਡੀ ਮਿੱਟੀ ਤੋ ਹੀ ਬੇਦਖਲ ਕਰਨ ਦੇ ਰਾਹ ਪੈ ਗਈ ਹੈ | ਆਗੂਆਂ ਨੇ ਕਿਹਾ ਕਿ ਨਾ ਸਾਡੀ ਜਮੀਨ ਬਚੇਗੀ ਅਤੇ ਨਾ ਸਾਡਾ ਸਵੇੈਮਾਣ ਬਚੇਗਾ | ਆਗੂਆਂ ਨੇ ਕਿਹਾ ਕਿ ਕਿਸੇ ਵੀ ਕੀਮਤ 'ਤੇ ਦੇਸ਼ ਦਾ ਅੰਨਦਾਤਾ ਆਪਣੀ ਸੋਨੇ ਵਰਗੀ ਜਮੀਨ ਵਿਦੇਸ਼ੀ ਕੰਪਨੀਆਂ ਨੂੰ ਨਹੀਂ ਦੇਵੇਗਾ | ਆਗੂਆਂ ਨੇ ਕਿਹਾ ਕਿ ਜੇਕਰ ਕੇਦਰ ਸਰਕਾਰ ਨੇ ਇਸ ਸਮਝੌਤੇ ਤੋਂ ਪੈਰ ਪਿਛੇ ਨਾ ਪੁੱਟੇ ਤਾਂ ਆਂਉਣ ਵਾਲੇ ਦਿਨਾਂ ਵਿਚ ਸੰਘਰਸ਼ ਤਿਖਾ ਹੋਵੇਗਾ ਅਤੇ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ ਅਤੇ ਦਿੱਲੀ ਕੁੂਚ ਕੀਤਾ ਜਾਵੇਗਾ | ਆਗੁੂਆਂ ਨੇ ਦੱਸਿਆ ਕਿ ਇਸ ਨਾਲ ਸਾਡਾ ਡੇਅਰੀ ਕਾਰੋਬਾਰ ਉਜੜ ਜਾਵੇਗਾ | ਜੇਕਰ ਅਮਰੀਕਨ ਦੁੱਧ 'ਤੇ ਪ੍ਰੋਡਕਟ ਦਹੀ, ਮੱਖਣ, ਖੋਇਆ, ਪਨੀਰ ਬਿਨਾਂ ਰੋਕ ਟੋਕ ਆਉਣ ਲੱਗ ਗਿਆ ਤਾਂ ਪਿੰਡਾਂ ਵਿਚ ਦੁੱਧ ਦਾ ਕਾਰੋਬਾਰ ਕਰਨ ਵਾਲੇ ਛੋਟੇ ਕਿਸਾਨਾਂ ਅਤੇ ਖੇਤ ਮਜਦੂਰਾਂ ਦੇ ਚੁੱਲੇ ਬੁੱਝ ਜਾਣਗੇ | ਆਗੁੂੂਆਂ ਨੇ ਕਿਹਾ ਕਿ ਵਿਦੇਸ਼ੀ ਕੰਪਨੀਆਂ ਨੁੰ ਫਾਇਦਾ ਦੇਣ ਲਈ ਸਰਕਾਰ ਸਾਡੇ ਮੁੂੰਹ ਵਿਚੋ ਰੋਟੀ ਖੋਹ ਰਹੀ ਹੈ | ਇਸ ਮੌਕੇ ਤੇ ਕਿਸਾਨਾਂ ਨੇ ਹੱਥਾਂ ਵਿਚ ਝੰਡੇ ਫੜੇ ਹੋਏ ਸਨ |