ਰਾਜਪੁਰਾ, 17 ਫਰਵਰੀ (ਜੀ.ਪੀ. ਸਿੰਘ)-ਅਹੂਜਾ ਵੈੱਲਫੇਅਰ ਸੁਸਾਇਟੀ ਵੱਲੋਂ ਰਾਉਂਡ ਟੇਬਲ-362 ਗਰੁੱਪ ਦੇ ਸਹਿਯੋਗ ਨਾਲ ਸੁਸਾਇਟੀ ਦੇ ਪ੍ਰਧਾਨ ਸੁਸ਼ੀਲ ਅਹੂਜਾ ਅਤੇ ਰਾਊਾਡ ਟੇਬਲ ਗਰੁੱਪ ਦੇ ਚੇਅਰਮੈਨ ਸੁੱਖਕੀਰਤ ਸਿੰਘ ਦੂਆ ਦੀ ਦੇਖ-ਰੇਖ 'ਚ ਹਰ ਸਾਲ ਦੀ ਤਰ੍ਹਾਂ ਮਹਾਂ ਸ਼ਿਵਰਾਤਰੀ ਦੇ ਤਿਉਹਾਰ ਨੂੰ ਸਮਰਪਿਤ ਸਥਾਨਕ ਸਿਵਲ ਹਸਪਤਾਲ ਦੇ ਬਾਹਰ ਲੰਗਰ ਲਗਾਇਆ ਗਿਆ | ਜਿਸ 'ਚ ਰਾਉਂਡ ਟੇਬਲ ਗਰੁੱਪ ਦੇ ਫਾਊਾਡਰ ਚੇਅਰਮੈਨ ਸਿਮਰਨਜੋਮ ਸਿੰਘ ਦੂਆ ਵਿਸ਼ੇਸ਼ ਤੌਰ 'ਤੇ ਸੇਵਾ ਕਰਨ ਪਹੁੰਚੇ | ਇਸ ਦੌਰਾਨ ਹਜ਼ਾਰਾਂ ਦੀ ਗਿਣਤੀ 'ਚ ਰਾਹਗੀਰਾਂ, ਮਰੀਜ਼ਾਂ, ਡਾਕਟਰਾਂ ਅਤੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ਲੰਗਰ ਦਾ ਪ੍ਰਸ਼ਾਦ ਗ੍ਰਹਿਣ ਕੀਤਾ | ਇਸ ਮੌਕੇ ਸੁਸ਼ੀਲ ਅਹੂਜਾ ਨੇ ਕਿਹਾ ਕਿ ਮਹਾਂ ਸ਼ਿਵਰਾਤਰੀ ਤੋਂ ਬਾਅਦ ਸ਼ਿਵ ਭੋਲੇ ਦੀ ਕਿ੍ਪਾ ਨਾਲ ਬੱਚੇ ਹਰ ਸਾਲ ਇਹ ਉਪਰਾਲਾ ਕਰਦੇ ਹਨ ਤੇ ਜਿਸ 'ਚ ਹਜ਼ਾਰਾਂ ਲੋਕ ਪ੍ਰਸ਼ਾਦ ਛਕਣ ਆਉਂਦੇ ਹਨ | ਇਸ ਮੌਕੇ ਮੀਤ ਪ੍ਰਧਾਨ ਪੁਜੀਤ ਪਹੂਜਾ, ਸਾਬਕਾ ਪ੍ਰਧਾਨ ਗੌਰਵ ਜੈਨ, ਸਕੱਤਰ ਜਪੁਜੀਤ ਸਿੰਘ ਗੰਡੋਕ, ਅਸ਼ੀਸ਼ ਕਾਲਰਾ, ਡਾ. ਤਜਿੰਦਰ ਸਿੰਘ, ਰਾਮੇਸ਼ ਕੁਮਾਰ, ਕਰਮਜੀਤ ਕੌਰ, ਪ੍ਰਥਮ ਆਹਲੂਵਾਲੀਆ, ਵਿਜੈ ਪੁਰੀ, ਰੁਚੀ ਸ਼ਰਮਾ, ਰਾਹੁਲ ਵਾਲੀਆ, ਵਿਕਾਸ ਕੁਮਾਰ, ਜਸਮੀਨ ਸ਼ਰਮਾ ਸਮੇਤ ਹੋਰਾਂ ਨੇ ਸੇਵਾ ਨਿਭਾਈ |