15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਪਿੰਡ ਖ਼ਾਨਪੁਰ ਗੰਡਿਆਂ (ਰੇਲੂ) ਦਾ ਕੁਸ਼ਤੀ ਦੰਗਲ ਤੇ ਸੱਭਿਆਚਾਰਕ ਮੇਲਾ ਯਾਦਗਾਰੀ ਹੋ ਨਿੱਬੜਿਆ

ਸੱਭਿਆਚਾਰਕ ਮੇਲੇ ਦੌਰਾਨ ਮੁੱਖ ਮਹਿਮਾਨ ਰਣਜੋਧ ਸਿੰਘ ਵਿਰਕ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ | (ਸੱਜੇ) ਸੱਭਿਆਚਾਰਕ ਮੇਲੇ ਦੌਰਾਨ ਲੋਕ ਗਾਇਕ ਅਮਨ ਰੋਜ਼ੀ ਦਾ ਸਨਮਾਨ ਕਰਦੇ ਹੋਏ ਪ੍ਰਧਾਨ ਭੁਪਿੰਦਰ ਭਿੰਦਾ ਅਤੇ ਹੋਰ | ਤਸਵੀਰਾਂ : ਗੁਰਵਿੰਦਰ ਪਾਲ ਸਿੰਘ <br/> 19-02-2026
ਰਾਜਪੁਰਾ, 18 ਫਰਵਰੀ (ਜੀ.ਪੀ. ਸਿੰਘ)-ਨੇੜਲੇ ਪਿੰਡ ਖ਼ਾਨਪੁਰ ਗੰਡਿਆਂ (ਰੇਲੂ) ਵਿਖੇ ਮਹਾਂ ਸ਼ਿਵਰਾਤਰੀ ਦੇ ਤਿਉਹਾਰ ਨੂੰ ਸਮਰਪਿਤ ਯੁਵਕ ਸੇਵਾਵਾਂ ਕਲੱਬ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਮੈਂਬਰ ਬਲਾਕ ਸੰਮਤੀ ਅਤੇ ਖ਼ਜ਼ਾਨਚੀ ਰਣਬੀਰ ਸਿੰਘ ਰਾਣਾ ਦੀ ਸਾਂਝੀ ਅਗਵਾਈ 'ਚ ਬਾਬਾ ਧੰਨਰਾਜ਼ ਗਿਰ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਰੱਸਾਕਸੀ, ਕੁਸ਼ਤੀ ਦੰਗਲ, ਸਿਹਤ ਨਿਰੀਖਣ ਅਤੇ ਖ਼ੂਨਦਾਨ ਕੈਂਪ ਅਤੇ ਸਭਿਆਚਾਰਕ ਮੇਲਾ ਕਰਵਾਇਆ ਗਿਆ | ਜਿਸ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਦੇ ਸਾਥੀ ਉੱਘੇ ਸਮਾਜ ਸੇਵੀ ਰਣਜੋਧ ਸਿੰਘ ਵਿਰਕ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਡੀ.ਐੱਸ.ਪੀ. ਹਰਮਨਪ੍ਰੀਤ ਚੀਮਾ, ਐਡਵੋਕੇਟ ਬਿਕਰਮਜੀਤ ਪਾਸੀ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਕਪਤਾਨ ਸਿੰਘ ਚਮਾਰੁ, ਸਮਾਜ ਸੇਵੀ ਰਾਕੇਸ਼ ਬੱਗਾ, ਡਾ. ਅਮਨਪ੍ਰੀਤ ਸਿੰਘ, ਬਲਾਕ ਸੰਮਤੀ ਮੈਂਬਰ ਮਨਦੀਪ ਸਿੰਘ ਪੋਲਾ ਨੇ ਸ਼ਿਰਕਤ ਕੀਤੀ | ਇਸ ਮੌਕੇ ਮੁੱਖ ਮਹਿਮਾਨ ਰਣਜੋਧ ਵਿਰਕ ਨੇ ਕਲੱਬ ਵਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਮੇਲੇ ਸਾਡੇ ਸਮਾਜ 'ਚ ਨੌਜਵਾਨ ਨਸ਼ਿਆਂ ਤੋਂ ਦੂਰ ਰੱਖਣ, ਆਪਸੀ ਮੇਲ ਜੋਲ ਵਧਾਉਣ ਅਤੇ ਪਿੰਡ ਦੀ ਤਰੱਕੀ ਵਿਚ ਵੀ ਆਪਣਾ ਯੋਗਦਾਨ ਪਾਉਂਦੇ ਹਨ | ਡੀ.ਐੱਸ.ਪੀ. ਹਰਮਨਪ੍ਰੀਤ ਚੀਮਾ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਤੋਬਾ ਕਰਕੇ ਖੇਡਾਂ ਵੱਲ ਆਪਣਾ ਧਿਆਨ ਦੇਣਾ ਚਾਹੀਦਾ ਹੈ | ਇਸ ਮੌਕੇ ਪੰਜਾਬੀ ਲੋਕ ਗਾਇਕ ਅਮਨ ਰੋਜ਼ੀ ਨੇ ਮਿਰਜ਼ਾ ਸਣੇ ਆਪਣੇ ਮਕਬੂਲ ਗੀਤ ਗਾ ਕੇ ਸਰੋਤਿਆਂ ਨੂੰ ਨੱਚਣ ਦੇ ਲਈ ਮਜਬੂਰ ਕਰ ਦਿੱਤਾ | ਇਸ ਮੌਕੇ 1 ਲੱਖ ਰੁਪਏ ਦੀ ਝੰਡੀ ਦੀ ਕੁਸ਼ਤੀ ਪਹਿਲਵਾਨ ਪਿ੍ਤਪਾਲ ਫਗਵਾੜਾ ਨੇ ਪਹਿਲਵਾਨ ਅਜੈ ਦਿੱਲੀ ਨੂੰ ਹਰਾ ਕੇ ਅਤੇ ਦੂਜੀ ਕੁਸ਼ਤੀ ਪਹਿਲਵਾਨ ਮਾਨਾ ਮੰਜੋਲੀ ਨੇ ਸੰਮੀ ਗੁੱਜਰ ਲੁਧਿਆਣਾ ਨੂੰ ਹਰਾ ਕੇ ਜਿੱਤੀ | ਇਸ ਮੌਕੇ ਮੈਡੀਕਲ ਚੈੱਕਅਪ ਦੌਰਾਨ ਸਿਮਰਿਤ ਨਰਸਿੰਗ ਹੋਮ ਦੇ ਡਾ. ਰਣਦੀਪ ਸਿੰਘ ਦੀ ਟੀਮ ਨੇ 75 ਮਰੀਜ਼ਾਂ ਦਾ ਨਿਰੀਖਣ ਅਤੇ 23 ਯੂਨਿਟ ਖੂਨ ਇਕੱਤਰ ਕੀਤਾ | ਅਖੀਰ ਰਣਜੋਧ ਵਿਰਕ, ਕਲੱਬ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਵਲੋਂ ਆਏ ਮਹਿਮਾਨਾਂ, ਵੱਖ-ਵੱਖ ਟੀਮਾਂ ਤੇ ਕਲਾਕਾਰ ਅਮਨ ਰੋਜ਼ੀ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜਗਜੀਤ ਸਿੰਘ ਜੱਸੀ, ਤੇਜਿੰਦਰ ਸਿੰਘ ਬੜਿੰਗ, ਜਸਪਾਲ ਸਿੰਘ, ਹਰਵਿੰਦਰ ਸਿੰਘ ਕੈਨੇਡਾ ਸਮੇਤ ਯੂਥ ਕਲੱਬ ਦੇ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬੀ ਦਿੱਲੀ ਤੋਂ ਚੱਲਣ ਵਾਲੀ ਨਹੀਂ, ਪੰਜਾਬ ਦੀ ਮਿੱਟੀ ਨਾਲ ਜੁੜੀ ਸਰਕਾਰ ਬਣਾਉਣਗੇ ਲੋਕ-ਰਾਜੂ ਖੰਨਾ ਅਗਲੀ ਖ਼ਬਰ ਜੱਜ ਮਾਡਰਨ ਸਕੂਲ ਵਿਖੇ ਧਾਰਮਿਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।