26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਔਰਤ 'ਤੇ ਰਾਡ ਨਾਲ ਹਮਲਾ, ਇਲਾਜ ਦੌਰਾਨ ਹੋਈ ਮੌਤ

ਅਜੀਤ ਡੈਸਕ 21-02-2026
ਪਟਿਆਲਾ, 20 ਫਰਵਰੀ (ਮਨਦੀਪ ਸਿੰਘ ਖਰੌੜ)-ਇਥੋਂ ਪਿੰਡ ਰੌਂਗਲਾ ਦੀ ਇਕ ਔਰਤ ਉੱਤੇ ਹਮਲਾ ਕਰਕੇ ਉਸ ਨੂੰ ਗੰਭੀਰ ਵਿਚ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਜਿਸ ਦੀ ਇਲਾਜ ਦੌਰਾਨ ਮੌਤ ਹੋਣ ਦਾ ਦੁਖਦਾਈ ਘਟਨਾ ਵਾਪਰੀ ਹੈ | ਮਿ੍ਤਕ ਦੀ ਪਛਾਣ ਬਲਜੀਤ ਕੌਰ ਵਜੋਂ ਹੋਈ ਹੈ | ਉਕਤ ਸ਼ਿਕਾਇਤ ਕੁਲਵਿੰਦਰ ਕੌਰ ਵਾਸੀ ਰੌਂਗਲਾਂ ਨੇ ਥਾਣਾ ਤਿ੍ਪੜੀ ਵਿਖੇ ਦਰਜ ਕਰਵਾਈ ਕਿ ਉਹ ਆਪਣੀ ਮਾਤਾ ਬਲਜੀਤ ਕੌਰ ਨਾਲ ਸਰਕਾਰੀ ਐਲੀਮੈਂਟਰੀ ਸਕੂਲ ਲਾਗੇ ਗੋਹਾ ਪੱਥਣ ਲਈ ਗਈ ਸੀ ਇਸ ਦੌਰਾਨ ਕਾਰ ਵਿਚ ਸਵਾਰ ਗੁਰਵਿੰਦਰ ਸਿੰਘ ਮਾਰ ਦੇਣ ਦੀ ਨਿਯਤ ਨਾਲ ਉਸ ਦੀ ਮਾਤਾ ਦੇ ਸਿਰ ਉਪਰ ਲੋਹੇ ਦੀ ਰਾਡ ਨਾਲ ਵਾਰ ਕੀਤਾ ਜਿਸ ਕਾਰਨ ਉਸ ਦੀ ਮਾਤਾ ਨੇ ਬਚਣ ਲਈ ਹੱਥ ਅੱਗੇ ਕੀਤੇ ਪਰ ਫਿਰ ਵੀ ਮੁਲਜ਼ਮ ਨੇ ਕਈ ਵਾਰ ਉਸ ਉੱਤੇ ਕੀਤੇ ਅਤੇ ਉਸ ਦੇ ਢਿੱਡ ਵਿਚ ਲੱਤਾਂ ਵੀ ਮਾਰੀਆਂ ਗਈਆਂ | ਜਿਸ ਕਾਰਨ ਉਸ ਦੀ ਮਾਤਾ ਗੰਭੀਰ ਰੂਪ ਵਿਚ ਜ਼ਖਮੀ ਗਈ | ਇਸ ਦੌਰਾਨ ਰਾਹਗੀਰਾਂ ਦੀ ਇਕੱਠੇ ਹੋਣ ਉਪਰੰਤ ਮੁਲਜ਼ਮ ਉੱਥੋਂ ਫਰਾਰ ਹੋ ਗਏ | ਜ਼ਖਮੀ ਹਾਲਤ ਵਿਚ ਮਾਤਾ ਨੂੰ ਰਾਜਿੰਦਰਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ | ਜਿਸ ਆਧਾਰ ਉੱਤੇ ਪੁਲਿਸ ਨੇ ਮੁਲਜ਼ਮ ਗੁਰਵਿੰਦਰ ਸਿੰਘ ਅਤੇ ਜਸਵੰਤ ਸਿੰਘ ਅਤੇ ਅਣਪਛਾਤੇ ਵਿਅਕਤੀਆਂ ਉਤੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਪੁਲਿਸ ਵਲੋਂ ਇਹ ਮਾਮਲਾ ਵੋਟਾਂ ਦੌਰਾਨ ਹੋਏ ਝਗੜੇ ਦੀ ਰੰਜਿਸ਼ ਦਾ ਕਾਰਨ ਦੱਸਿਆ ਜਾ ਰਿਹਾ ਹੈ |
ਪਿਛਲੀ ਖ਼ਬਰ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲਾ-2026 ਪਟਿਆਲਾ 'ਚ ਅੱਜ ਤੋਂ ਅਗਲੀ ਖ਼ਬਰ ਹਲਕਾ ਸਨੌਰ 'ਚ ਪੰਚਾਇਤੀ ਫ਼ੰਡਾਂ ਦੀ ਦੁਰਵਰਤੋਂ ਦਾ ਮਾਮਲਾ ਗਰਮਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।