24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਡੀ.ਈ.ਓ.ਐਲੀਮੈਂਟਰੀ ਵਲੋਂ ਸਿੰਬੜੋ ਸਕੂਲ ਦਾ ਬਾਲ ਮੈਗਜ਼ੀਨ ਰਿਲੀਜ਼

ਅਜੀਤ ਡੈਸਕ 22-02-2026
ਭਾਦਸੋਂ, 21 ਫਰਵਰੀ (ਪ੍ਰਦੀਪ ਦੰਦਰਾਲਾ)-ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਸਿੰਬੜੋ ਦਾ ਹੱਥ ਲਿਖਤ ਬਾਲ ਮੈਗਜ਼ੀਨ 'ਪਹਿਲੀ ਪੁਲਾਂਘ' ਅੰਕ-11 ਸੈਸ਼ਨ 2026 ਡੀ.ਈ.ਓ. ਐਲੀਮੈਂਟਰੀ ਪਟਿਆਲਾ ਸ਼ਾਲੂ ਮਹਿਰਾ, ਬੀ.ਪੀ.ਈ.ਓ. ਜਗਜੀਤ ਸਿੰਘ ਨੌਹਰਾ, ਸਕੂਲ ਮੁਖੀ ਗੀਤਾ ਕੌਰ ਵਲੋਂ ਰਿਲੀਜ਼ ਕੀਤਾ ਗਿਆ | ਇਸ ਮੌਕੇ ਸ਼ਾਲੂ ਮਹਿਰਾ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਗੱਲਬਾਤ ਦੌਰਾਨ ਕਿਹਾ ਕਿ ਇਹ ਛੋਟੇ-ਛੋਟੇ ਬੱਚਿਆਂ ਵਲੋਂ ਕੀਤਾ ਗਿਆ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ | ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜ਼ਿੰਦਗੀ 'ਚ ਅੱਗੇ ਵਧਣ ਲਈ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਬਹੁਤ ਜ਼ਰੂਰੀ ਹਨ | ਇਸ ਮੌਕੇ ਸਰਪੰਚ ਕੁਲਵੰਤ ਕੌਰ ਬਰਾੜ, ਪਿ੍ੰਯਕਾ ਤਿਵਾੜੀ, ਅਧਿਆਪਕ ਹਰਦੀਪ ਸਿੰਘ, ਪ੍ਰਧਾਨ ਗੁਰਜੰਟ ਸਿੰਘ, ਐੱਸ.ਐਮ.ਸੀ. ਚੇਅਰਮੈਨ ਕੁਲਵਿੰਦਰ ਕੌਰ ਤੋਂ ਇਲਾਵਾ ਬੱਚਿਆਂ ਦੇ ਮਾਪਿਆਂ ਦੀ ਹਾਜ਼ਰ ਸਨ |
ਪਿਛਲੀ ਖ਼ਬਰ ਸ਼ੀਸ਼ ਮਹਿਲ ਦੇ ਕਰਾਫ਼ਟ ਮੇਲੇ 'ਚ 'ਲਿਵਿੰਗ ਸਟੈਚੂ' ਬਣਿਆ ਖਿੱਚ ਦਾ ਕੇਂਦਰ ਅਗਲੀ ਖ਼ਬਰ ਸ਼ੀਸ਼ ਮਹਿਲ ਦੇ ਕਰਾਫ਼ਟ ਮੇਲੇ 'ਚ 'ਲਿਵਿੰਗ ਸਟੈਚੂ' ਬਣਿਆ ਖਿੱਚ ਦਾ ਕੇਂਦਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।