25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਡਿਫੈਂਸ ਕਾਲੋਨੀ ਨਾਭਾ ਵਿਖੇ ਕਰਵਾਇਆ ਕਥਾ ਸਮਾਗਮ

ਨਾਭਾ ਦੀ ਡਿਫੈਂਸ ਕਾਲੋਨੀ ਵਿਖੇ ਕਥਾ ਕੀਰਤਨ ਸਮਾਗਮ ਦੌਰਾਨ ਚੇਅਰਮੈਨ ਜੱਸੀ ਸੋਹੀਆਂ ਵਾਲਾ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ | ਤਸਵੀਰ : ਜਗਨਾਰ ਸਿੰਘ ਦੁਲੱਦੀ <br/> 22-02-2026
ਨਾਭਾ, 21 ਫਰਵਰੀ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਸਥਿਤ ਡਿਫੈਂਸ ਕਾਲੋਨੀ ਵਿਖੇ ਰਾਧਾ ਮਾਧਵ ਮੰਦਿਰ ਮਹਿਲਾ ਕੀਰਤਨ ਮੰਡਲੀ ਵਲੋਂ ਸ਼ਿਵ ਪਾਰਵਤੀ ਵਿਆਹ ਕਥਾ ਸਮਾਗਮ ਕਰਵਾਇਆ ਗਿਆ | ਇਸ ਸਮਾਗਮ 'ਚ ਆਮ ਆਦਮੀ ਪਾਰਟੀ ਹਲਕਾ ਨਾਭਾ ਦੇ ਨੌਜਵਾਨ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਆਪਣੀ ਹਾਜ਼ਰੀ ਭਰੀ ਗਈ ਅਤੇ ਸੰਗਤਾਂ ਦਾ ਅਸ਼ੀਰਵਾਦ ਲਿਆ ਗਿਆ | ਇਸ ਮੌਕੇ ਪੰਡਿਤ ਜਗਦੀਸ਼ ਵਲੋਂ ਕਥਾ ਕੀਰਤਨ ਜਰੀਏ ਭਗਤਾਂ ਨੂੰ ਪ੍ਰਸੰਨ ਕੀਤਾ ਅਤੇ ਭਗਵਾਨ ਸ਼ਿਵ ਜੀ ਦੇ ਜੀਵਨ ਬਾਰੇ ਸ਼ਿਵ ਭਗਤਾਂ ਨੂੰ ਚਾਨਣਾ ਪਾਇਆ ਗਿਆ | ਇਸ ਮੌਕੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਰਾਧਾ ਮਾਧਵ ਮੰਦਿਰ ਮਹਿਲਾ ਕੀਰਤਨ ਮੰਡਲੀ ਵਲੋਂ ਕਰਵਾਇਆ ਗਿਆ ਸਮਾਗਮ ਅਤੀ ਸ਼ਲਾਘਾਯੋਗ ਹੈ | ਉਨ੍ਹਾਂ ਕਿਹਾ ਕਿ ਸਾਨੂੰ ਇਸ ਕਥਾ ਸਮਾਗਮ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ ਅਤੇ ਸਾਨੂੰ ਇਹੋ ਜਿਹੇ ਸਮਾਗਮ ਕਰਵਾਉਣ ਦੀ ਲੋੜ ਹੈ | ਇਸ ਮੌਕੇ ਮਹਿਲਾ ਕੀਰਤਨ ਮੰਡਲੀ ਦੀਆਂ ਮਾਵਾਂ ਭੈਣਾਂ ਵਲੋਂ ਚੇਅਰਮੈਨ ਜੱਸੀ ਸੋਹੀਆਂ ਵਾਲਾ ਦਾ ਵਿਸ਼ੇਸ਼ ਤੌਰ 'ਤੇ ਸਨਮਾਨ
ਪਿਛਲੀ ਖ਼ਬਰ ਨਿਯਮਾਂ ਦੀ ਉਲੰਘਣਾ ਕਰਕੇ ਸ਼ਹਿਰ 'ਚ ਕੀਤੀ ਜਾ ਰਹੀ ਪੋਸਟਰਬਾਜ਼ੀ ਪ੍ਰਸ਼ਾਸਨ ਸਾਹਮਣੇ ਵੱਡੀ ਚੁਣÏਤੀ ਅਗਲੀ ਖ਼ਬਰ ਵਿਧਾਇਕ ਕੋਹਲੀ ਵਲੋਂ ਤੀਰਥ ਯਾਤਰੀਆਂ ਦਾ ਜਥਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।