15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

2 ਦਿਨਾਂ ਬਸੰਤ ਰੁੱਤ ਦਾ ਨਾਟਕ ਮੇਲਾ 24 ਤੇ 25 ਨੂੰ

ਅਜੀਤ ਡੈਸਕ 23-02-2026
ਪਟਿਆਲਾ, 22 ਫਰਵਰੀ (ਧਰਮਿੰਦਰ ਸਿੰਘ ਸਿੱਧੂ)-ਕਲਾ ਕਿ੍ਤੀ ਪਟਿਆਲਾ ਅਤੇ ਨਟਰਾਜ ਆਰਟਸ ਥੀਏਟਰ ਪਟਿਆਲਾ ਦੇ ਸਾਂਝੇ ਯਤਨਾਂ ਨਾਲ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ (ਸੱਭਿਆਚਾਰਕ ਮੰਤਰਾਲਾ, ਭਾਰਤ ਸਰਕਾਰ) ਦੇ ਸਹਿਯੋਗ ਨਾਲ 2 ਦਿਨਾਂ ਬਸੰਤ ਰੁੱਤ ਦਾ ਨਾਟਕ ਮੇਲਾ 24 ਫਰਵਰੀ ਤੋਂ 25 ਫਰਵਰੀ ਤੱਕ ਕਾਲੀਦਾਸ ਆਡੀਟੋਰੀਅਮ, ਵਿਰਸਾ ਵਿਹਾਰ ਕੇਂਦਰ, ਨੇੜੇ ਭਾਸ਼ਾ ਵਿਭਾਗ ਸ਼ੇਰਾਂ ਵਾਲਾ ਗੇਟ ਪਟਿਆਲਾ ਵਿਖ ਕਰਵਾਇਆ ਜਾਵੇਗਾ | ਇਸ ਨਾਟਕ ਮੇਲੇ ਦੌਰਾਨ 24 ਫਰਵਰੀ ਨੂੰ ਪਹਿਲੇ ਦਿਨ ਕਲਾਕਿ੍ਤੀ ਪਟਿਆਲਾ ਵਲੋਂ ਡਾ. ਕੁਲਦੀਪ ਸਿੰਘ ਦੀਪ ਦਾ ਲਿਖਿਆ ਪੰਜਾਬੀ ਨਾਟਕ ਛੱਲਾ ਦਾ ਮੰਚਨ ਹੋਵੇਗਾ | ਜਿਸ ਦੇ ਡਾਇਰੈਕਟਰ ਰੰਗ-ਮੰਚ ਦੀ ਜਾਣੀ ਪਹਿਚਾਣੀ ਅਦਾਕਾਰਾ, ਨਿਰਦੇਸ਼ਕਾਂ ਪਰਮਿੰਦਰ ਪਾਲ ਕੌਰ ਹਨ | ਦੂਸਰੇ ਦਿਨ 25 ਫਰਵਰੀ ਨੂੰ ਗਧੇ ਕੀ ਬਰਾਤ ਦਾ ਮੰਚਨ ਕੀਤਾ ਜਾਵੇਗਾ | ਜਿਸ ਦੇ ਨਿਰਦੇਸ਼ਕ ਵਿਸ਼ਵ ਦੀਪਕ ਤਿ੍ਖਾ ਹਨ | ਹਰੀ ਭਾਈ ਵਡਗਾਵਕਰ ਦੇ ਲਿਖੇ ਇਸ ਨਾਟਕ ਨੂੰ ਹਰਿਆਣਾ ਦੇ ਰੋਹਤਕ ਤੋਂ ਸਪਤਕ ਕਲਚਰਲ ਸੋਸਾਇਟੀ ਪੇਸ਼ ਕਰੇਗੀ | ਨਾਟਕ ਮੇਲੇ ਦੇ ਡਾਇਰੈਕਟਰ ਪਰਮਿੰਦਰ ਪਾਲ ਕੌਰ ਤੇ ਗੋਪਾਲ ਸ਼ਰਮਾ ਨੇ ਸਾਰੇ ਰੰਗ ਮੰਚ ਪ੍ਰੇਮੀਆਂ ਅਤੇ ਦਰਸ਼ਕਾਂ ਨੂੰ ਇਸ ਨਾਟਕ ਮੇਲੇ 'ਚ ਸ਼ਾਮਿਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਹੈ | ਇਸ ਨਾਟਕ ਮੇਲੇ 'ਚ ਦਰਸ਼ਕਾਂ ਲਈ ਐਂਟਰੀ ਬਿਲਕੁਲ ਮੁਫ਼ਤ ਹੈ | ਇਸ ਨਾਟਕ ਮੇਲੇ ਲਈ ਦਰਸ਼ਕਾਂ ਵਾਸਤੇ ਕਿਸੇ ਪ੍ਰਕਾਰ ਦੀ ਕੋਈ ਵੀ ਟਿਕਟ ਨਹੀਂ ਹੈ |
ਪਿਛਲੀ ਖ਼ਬਰ ਮੁਫ਼ਤ ਆਯੂਸ਼ ਮੈਡੀਕਲ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਅਮਰ ਸ਼ਹੀਦ ਬਾਬਾ ਅਮਰਜੀਤ ਸਿੰਘ ਅਤੇ ਬਾਬਾ ਜੰਗ ਸਿੰਘ ਦੀ ਯਾਦ 'ਚ ਮੋਹੀ ਖ਼ੁਰਦ ਵਿਖੇ ਤਿੰਨ ਦਿਨਾਂ ਗੁਰਮਤਿ ਸਮਾਗਮ ਕਰਵਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।