ਸਮਾਣਾ, 27 ਫਰਵਰੀ (ਪ੍ਰੀਤਮ ਸਿੰਘ ਨਾਗੀ)-ਸਾਬਕਾ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਜਰਾ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਸਮੇਤ ਕੁਝ ਹੋਰ ਆਗੂਆਂ 'ਤੇ 'ਆਪ' ਪਾਰਟੀ ਨੂੰ ਬਦਨਾਮ ਕਰਨ ਲਈ ਦਿੱਲੀ ਸ਼ਰਾਬ ਨੀਤੀ ਨੂੰ ਲੈ ਕੇ ਝੂਠੇ ਕੇਸ ਦਰਜ ਕੀਤੇ ਸਨ ਉਹ ਭਾਜਪਾ ਦੀ ਘਟੀਆ ਰਾਜਨੀਤੀ ਦਾ ਡਰਾਮਾ ਸੀ ਪਰ ਅਦਾਲਤਾਂ ਵਲੋਂ 'ਆਪ' ਦੇ ਆਗੂਆਂ ਨੂੰ ਬਰੀ ਕਰਨਾ ਕੇਂਦਰ ਦੀ ਭਾਜਪਾ ਸਰਕਾਰ ਦੇ ਮੂੰਹ 'ਤੇ ਕਰਾਰੀ ਚਪੇੜ ਹੈ | ਉਨ੍ਹਾਂ ਕਿਹਾ ਕਿ 'ਆਪ' ਦੀ ਚੜ੍ਹਤ ਪੂਰੀ ਜਾਰੀ ਹੈ | ਦਿੱਲੀ ਤੇ ਪੰਜਾਬ ਵਿਚ ਅਗਲੀ ਸਰਕਾਰ 'ਆਪ' ਪਾਰਟੀ ਦੀ ਬਣੇਗੀ | ਲੋਕ ਇਹ ਫ਼ੈਸਲਾ ਕਰ ਚੁੱਕੇ ਹਨ |