25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਸਰਕਾਰੀ ਨੌਕਰੀ ਦਾ ਝਾਂਸਾ ਦੇ ਕੇ 65 ਲੱਖ ਦੀ ਮਾਰੀ ਠੱਗੀ

ਅਜੀਤ ਡੈਸਕ 28-02-2026
ਸਮਾਣਾ, 27 ਫਰਵਰੀ (ਹਰਵਿੰਦਰ ਸਿੰਘ ਟੋਨੀ)-ਥਾਣਾ ਸ਼ਹਿਰੀ ਪੁਲਿਸ ਵਲੋਂ ਮਾਂ-ਪੁੱਤਰ ਸਮੇਤ ਤਿੰਨ ਜਣਿਆਂ ਖ਼ਿਲਾਫ਼ ਸਰਕਾਰੀ ਨੌਕਰੀ ਦਿਵਾਉਣ ਦੇ ਨਾਂ 'ਤੇ 64.62 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ | ਥਾਣਾ ਸ਼ਹਿਰੀ ਦੇ ਮੁੱਖ ਅਫ਼ਸਰ ਇੰਸ. ਬਲਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੰਨੀ ਦੇਵੀ ਉਸ ਦਾ ਪੁੱਤਰ ਮਨਜੀਤ ਵਾਸੀ ਆਰਿਅਨ ਨਗਰ ਹਾਂਸੀ (ਹਰਿਆਣਾ) ਤੇ ਅਸ਼ੋਕ ਵਾਸੀ ਸਮਾਣਾ ਖ਼ਿਲਾਫ਼ ਰਵੀਕਾਂਤ ਸਿੰਘ ਵਾਸੀ ਪਿੰਡ ਖਨਾਲ ਕਲਾਂ ਜ਼ਿਲ੍ਹਾ ਸੰਗਰੂਰ ਵਲੋਂ ਪੁਲਿਸ ਉੱਚ ਅਧਿਕਾਰੀਆਂ ਨੂੰ ਦਿੱਤੀ ਲਿਖਤੀ ਸ਼ਿਕਾਇਤ ਮੁਤਾਬਿਕ ਉਹ ਤੇ ਉਸਦਾ ਦੋਸਤ ਹਿਮਾਂਸ਼ੂ ਵਾਸੀ ਸਮਾਣਾ ਸਰਕਾਰੀ ਨੌਕਰੀ 'ਤੇ ਲੱਗਣ ਦੇ ਚਾਹਵਾਨ ਸਨ | ਇਸ ਦੌਰਾਨ ਚੰਡੀਗੜ੍ਹ ਵਿਖੇ ਪੜ੍ਹਾਈ ਦੌਰਾਨ ਦੋਸਤਾਂ, ਮਿੱਤਰਾਂ ਰਾਹੀਂ ਉਨ੍ਹਾਂ ਦਾ ਰਾਬਤਾ ਮਨਜੀਤ ਨਾਲ ਹੋ ਗਿਆ | ਜਿਸ ਨੇ ਹਿਮਾਂਸ਼ੂ ਨੂੰ ਦਿੱਲੀ ਪੁਲਿਸ 'ਚ ਉੱਚ ਪੁਲਿਸ ਅਫ਼ਸਰ ਲਗਵਾਉਣ ਲਈ 50 ਲੱਖ ਰੁਪਏ 'ਤੇ ਉਸ ਨੂੰ ਆਮਦਨ ਕਰ ਵਿਭਾਗ 'ਚ ਨੌਕਰੀ ਦਿਵਾਉਣ ਦਾ ਝਾਂਸਾ ਦਿੰਦਿਆਂ 20 ਲੱਖ ਰੁਪਏ ਦੇਣ ਲਈ ਆਖਿਆ ਤੇ ਨੌਕਰੀਆਂ ਤੇ ਲਗਵਾਉਣ ਲਈ ਮਨਜੀਤ ਨੇ ਕੁੱਝ ਜਾਅਲੀ ਦਸਤਾਵੇਜ਼ ਤਿਆਰ ਕਰਵਾ ਕੇ ਕਥਿਤ ਅਧਿਕਾਰੀ ਨਾਲ ਮਿਲਵਾ ਦਿੱਤਾ | ਇਸ ਤਰ੍ਹਾਂ ਉਨ੍ਹਾਂ ਹਿਮਾਂਸ਼ੂ ਦੇ ਘਰ ਉਸ ਦੇ ਪਿਤਾ ਨੂੰ ਵੀ ਭਰੋਸੇ 'ਚ ਲੈ ਲਿਆ | ਉਨ੍ਹਾਂ ਹਿਮਾਂਸ਼ੂ ਤੋਂ 30 ਲੱਖ ਤੇ ਉਸ ਕੋਲੋਂ 10 ਲੱਖ ਰੁਪਏ ਆਪਣੇ ਅਤੇ ਆਪਣੀ ਮਾਤਾ ਮੁੰਨੀ ਦੇਵੀ ਦੇ ਬੈਂਕ ਖਾਤਿਆਂ 'ਚ ਪਵਾ ਲਏ | ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਨੇ ਉਨ੍ਹਾਂ ਦੋਹਾਂ ਤੋਂ ਵੱਖ-ਵੱਖ ਸਮਿਆਂ 'ਤੇ 64.62 ਲੱਖ ਰੁਪਏ ਦੀ ਠੱਗੀ ਮਾਰ ਲਈ ਪਰੰਤੂ ਦੋਹਾਂ 'ਚੋਂ ਕਿਸੇ ਨੂੰ ਵੀ ਸਰਕਾਰੀ ਨੌਕਰੀ 'ਤੇ ਨਹੀਂ ਲਗਵਾਇਆ ਤੇ ਨਾ ਹੀ ਰੁਪਏ ਵਾਪਸ ਕੀਤੇ | ਇੰਸ. ਬਲਜੀਤ ਸਿੰਘ ਮੁਤਾਬਿਕ ਕਥਿਤ ਦੋਸ਼ੀ ਵਾਰ-ਵਾਰ ਇਤਲਾਹ ਭੇਜਣ ਦੇ ਬਾਵਜੂਦ ਤਫ਼ਤੀਸ਼ 'ਚ ਸ਼ਾਮਿਲ ਨਹੀਂ ਹੋਏ | ਜਿਸ ਕਾਰਨ ਪੁਲਿਸ ਵਲੋਂ ਤਿੰਨਾਂ ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ |
ਪਿਛਲੀ ਖ਼ਬਰ ਕੰਪਿਊਟਰ ਅਧਿਆਪਕ 8 ਮਾਰਚ ਨੂੰ ਕਰਨਗੇ ਪੰਜਾਬ ਵਿਧਾਨ ਸਭਾ ਦਾ ਘਿਰਾਓ <br/> ਅਗਲੀ ਖ਼ਬਰ ਪਿੰਡ ਰਾਜਗੜ੍ਹ 'ਚ ਚਿੱਟੇ ਦਿਨ ਚੱਲੀਆਂ ਗੋਲੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।