16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਧਰਮ ਯੁੱਧ ਮੋਰਚੇ ਦੇ ਸਮਰਥਨ ਵਿਚ ਸੋਮਵਾਰ ਰਹੇਗਾ ਸਮਾਣਾ ਬੰਦ <br/>

ਅਜੀਤ ਡੈਸਕ 01-03-2026
ਸਮਾਣਾ, 28 ਫਰਵਰੀ (ਹਰਵਿੰਦਰ ਸਿੰਘ ਟੋਨੀ)-ਧਰਮ ਯੁੱਧ ਮੋਰਚੇ ਦੀ 6 ਮੈਂਬਰੀ ਕਮੇਟੀ ਦੀ ਮੀਟਿੰਗ ਸ਼ਹਿਰ ਦੀਆਂ ਵਪਾਰਕ ਜਥੇਬੰਦੀਆਂ ਨਾਲ ਹੋਈ | ਜਿਸ ਵਿਚ ਸਾਂਝੇ ਤੌਰ 'ਤੇ ਸੋਮਵਾਰ 2 ਮਾਰਚ ਨੂੰ ਸਮਾਣਾ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ | ਜ਼ਿਕਰਯੋਗ ਹੈ ਕਿ ਭਾਈ ਗੁਰਜੀਤ ਸਿੰਘ ਖਾਲਸਾ ਪਿਛਲੇ 520 ਦਿਨਾਂ ਤੋਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੋਕਣ ਖਿਲਾਫ ਸਖਤ ਕਾਨੂੰਨ ਬਣਾਉਣ ਦੀ ਦੂਰ ਸੰਚਾਰ ਵਿਭਾਗ ਦੇ 400 ਫੁੱਟ ਉੱਚੇ ਟਾਵਰ 'ਤੇ ਮੋਰਚਾ ਲਾਈ ਬੈਠੇ ਹਨ | ਜਿਸ ਕਾਰਨ ਭਾਈ ਗੁਰਜੀਤ ਸਿੰਘ ਖਾਲਸਾ ਦੇ ਇਸ ਸੰਘਰਸ ਨੂੰ ਭਰਵਾਂ ਹੁੰਗਾਰਾ ਮਿੱਲ ਰਿਹਾ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਸ਼ਹਿਰ ਦੇ ਸਮੂਹ ਦੁਕਾਨਦਾਰ ਮੋਰਚੇ ਦਾ ਡਟਵਾਂ ਸਮਰਥਨ ਕਰਦੇ ਹੋਏ ਉਸ ਦਿਨ ਸ਼ਹਿਰ ਵਿੱਚ ਸਾਂਝਾ ਰੋਸ ਮਾਰਚ ਆਪਣੇ-ਆਪਣੇ ਧਾਰਮਿਕ ਨਿਸ਼ਾਨ ਚੁੱਕ ਕੇ ਇਕੱਠੇ ਚੱਲਣਗੇ ਅਤੇ ਸਰਕਾਰ ਤੋਂ ਬੇਅਦਬੀ ਰੋਕੂ ਕਾਨੂੰਨ ਤੁਰੰਤ ਲਾਗੂ ਕਰਨ ਦੀ ਮੰਗ ਕਰਨਗੇ | ਜ਼ਿਕਰਯੋਗ ਹੈ ਕਿ 24 ਫਰਵਰੀ ਤੋਂ ਸਥਾਨਕ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਵਿਚ ਪੱਕੇ ਤੌਰ 'ਤੇ ਧਰਮ ਯੁੱਧ ਮੋਰਚੇ ਦਾ ਸੰਘਰਸ ਚੱਲ ਰਿਹਾ ਹੈ | ਇਹ ਐਲਾਨ ਅਮਿਤੋਜ ਸਿੰਘ ਮਾਨ, ਕਿਸਾਨ ਆਗੂ ਕਾਕਾ ਸਿੰਘ ਕੋਟੜਾ, ਮੋਰਚਾ ਕੋਆਰਡੀਨੇਟਰ ਭਾਈ ਗੁਰਪ੍ਰੀਤ ਸਿੰਘ, ਤਲਵਿੰਦਰ ਸਿੰਘ ਔਲਖ, ਖੁਸਿੰਦਰ ਸਿੰਘ ਚਮਕੌਰ ਸਾਹਿਬ, ਬਾਬਾ ਅਮਰਜੀਤ ਸਿੰਘ ਮਰਿਆਦਾਨੇ ਜੈਕਾਰਿਆਂ ਦੀ ਗੂੰਜ ਵਿਚ ਕੀਤਾ |

ਪਿਛਲੀ ਖ਼ਬਰ ਭਾਜਪਾ ਦੀ ਮੋਗਾ ਰੈਲੀ ਪੰਜਾਬ 'ਚ ਸਿਆਸੀ ਪਰਿਵਰਤਨ ਦਾ ਮੁੱਢ ਬੰਨ੍ਹੇਗੀ-ਹਰਪਾਲਪੁਰ/ਗੰਗਰੌਲੀ <br/> ਅਗਲੀ ਖ਼ਬਰ ਨਗਰ ਕੀਰਤਨ ਦਾ ਦੋਦਾ ਪਹੁੰਚਣ 'ਤੇ ਨਿੱਘਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।