16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਗਊਆਂ ਦੀ ਹਰ ਤਰ੍ਹਾਂ ਦੀ ਬਿਮਾਰੀ ਤੇ ਆਪ੍ਰੇਸ਼ਨ ਲਈ ਬਿ੍ਜ (ਵਰਿੰਦਾਵਨ) ਵਿਖੇ ਬਣਾਇਆ ਜਾ ਰਿਹਾ ਹੈ ਅੱਠ ਮੰਜ਼ਿਲਾ ਵਿਸ਼ਾਲ ਹਸਪਤਾਲ-ਕਥਾਵਾਚਿਕਾ ਚਿੱਤਰ ਲੇਖਾ <br/>

ਅਜੀਤ ਡੈਸਕ 01-03-2026
ਪਾਤੜਾਂ, 28 ਫਰਵਰੀ (ਗੁਰਇਕਬਾਲ ਸਿੰਘ ਖ਼ਾਲਸਾ)-ਪ੍ਰਸਿੱਧ ਕਥਾਵਾਚਿਕਾ ਦੇਵੀ ਚਿੱਤਰ ਲੇਖਾ ਨੇ ਪਾਤੜਾਂ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਹਰ ਇਨਸਾਨ ਨੂੰ ਆਪਣੇ ਧਰਮ ਮੁਤਾਬਿਕ ਕਥਾ ਕੀਰਤਨ ਅਤੇ ਸਤਸੰਗ 'ਚ ਜਾ ਕੇ ਕਥਾ ਕੀਰਤਨ ਸੁਣਨਾ ਚਾਹੀਦਾ ਹੈ ਕਿਉਂਕਿ ਜਦੋਂ ਅਸੀਂ ਸਤਸੰਗ 'ਚ ਬੈਠਦੇ ਹਾਂ ਤਾਂ ਕਥਾ ਕੀਰਤਨ ਸੁਣਦਿਆਂ ਸਾਨੂੰ ਸਮਾਜ ਦਾ ਮਾਰਗਦਰਸ਼ਨ ਕਰਨ ਦੀ ਸਿੱਖਿਆ ਮਿਲਦੀ ਹੈ | ਉਨ੍ਹਾਂ ਕਿਹਾ ਕਿ ਕਥਾ ਕੀਰਤਨ ਹੀ ਇਕ ਅਜਿਹਾ ਰਸਤਾ ਹੈ ਜੋ ਸਾਨੂੰ ਪ੍ਰਮਾਤਮਾ ਨਾਲ ਜੋੜਦਾ ਹੈ | ਉਨ੍ਹਾਂ ਕਿਹਾ ਕਿ ਕਥਾ ਕੀਰਤਨ ਸੁਣ ਕੇ ਲੱਖਾਂ ਲੋਕਾਂ ਦੇ ਜੀਵਨ 'ਚ ਬਦਲਾਵ ਆਇਆ ਹੈ | ਦੇਵੀ ਚਿੱਤਰ ਲੇਖਾ ਨੇ ਉਨ੍ਹਾਂ ਦੀ ਸੰਸਥਾ ਵਲੋਂ ਬਿਮਾਰ ਗਊਆਂ ਦੇ ਇਲਾਜ ਲਈ ਚਲਾਏ ਜਾ ਰਹੇ ਹਸਪਤਾਲ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵਲੋਂ ਬਿਮਾਰ ਗਊਆਂ ਦੀ ਸੇਵਾ ਲਈ ਇਕ ਵੱਡਾ ਹਸਪਤਾਲ ਬਣਾਇਆ ਗਿਆ ਹੈ ਜਿਸ 'ਚ ਜਨਰਲ ਵਾਰਡ, ਆਈ.ਸੀ.ਯੂ. ਵਾਰਡ, ਕੈਂਸਰ ਵਾਰਡ ਸਮੇਤ ਵੱਖ-ਵੱਖ ਵਾਰਡ ਹਨ ਜਿੱਥੇ ਬਿਮਾਰ ਗਊਆਂ ਦਾ ਇਲਾਜ ਇਨਸਾਨਾਂ ਦੀ ਤਰ੍ਹਾਂ ਕੀਤਾ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਇਸ ਹਸਪਤਾਲ 'ਚ ਜਿਹੜੀਆਂ ਗਊਆਂ ਪੋਲੀਥੀਨ ਖਾ ਲੈਂਦੀਆਂ ਹਨ ਜਿਸ ਨਾਲ ਉਨ੍ਹਾਂ ਨੂੰ ਕੈਂਸਰ ਦੀ ਬਿਮਾਰੀ ਹੋ ਜਾਂਦੀ ਹੈ ਉਸ ਦੇ ਇਲਾਜ ਦਾ ਵੀ ਪ੍ਰਬੰਧ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵਲੋਂ ਵਰਿੰਦਾਵਨ ਦੀ ਧਰਤੀ ਬਿ੍ਜ ਵਿਖੇ ਗਊਆਂ ਦੇ ਇਲਾਜ ਲਈ ਭਾਰਤ ਦਾ ਸਭ ਤੋਂ ਵੱਡਾ ਅੱਠ ਮੰਜ਼ਿਲਾਂ ਵਿਸ਼ਾਲ ਹਸਪਤਾਲ ਬਣਾਇਆ ਜਾ ਰਿਹਾ ਹੈ | ਜਿੱਥੇ ਗਊਆਂ ਦੀਆਂ ਵੱਖ-ਵੱਖ ਬਿਮਾਰੀਆਂ ਦਾ ਇਲਾਜ ਅਤਿ ਆਧੁਨਿਕ ਤਰੀਕੇ ਨਾਲ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਗਊਆਂ ਦੀ ਸੇਵਾ ਲਈ ਇਸ ਹਸਪਤਾਲ ਦੀ ਸ਼ੁਰੂਆਤ 2013 'ਚ ਕੀਤੀ ਗਈ ਸੀ | ਜਿਸ 'ਚ ਹੁਣ ਤੱਕ 90 ਹਜ਼ਾਰ ਤੋਂ ਵੱਧ ਗਊਆਂ ਦਾ ਇਲਾਜ ਅਤੇ ਅਪਰੇਸ਼ਨ ਕੀਤਾ ਜਾ ਚੁੱਕਿਆ ਹੈ ਅਤੇ ਹੁਣ ਵੀ 400 ਤੋਂ ਲੈ ਕੇ 500 ਗਾਵਾਂ ਦੇ ਇਲਾਜ ਲਈ ਬੈੱਡਾਂ ਦੀ ਵਿਵਸਥਾ ਕੀਤੀ ਗਈ ਹੈ ਹੈ | ਉਨ੍ਹਾਂ ਦੱਸਿਆ ਕਿ ਇਸ ਹਸਪਤਾਲ 'ਚ ਜਿੱਥੇ ਵੱਖ-ਵੱਖ ਵਾਰਡ ਅਤੇ ਬੈੱਡਾਂ ਦਾ ਪ੍ਰਬੰਧ ਕੀਤਾ ਗਿਆ ਹੈ | ਉੱਥੇ ਹੀ ਐਂਬੂਲੈਂਸ ਦੀ ਵੀ ਵਿਵਸਥਾ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਇਸ ਹਸਪਤਾਲ 'ਚ ਦਿੱਲੀ ਐਨ.ਸੀ.ਆਰ., ਵਰਿੰਦਾਵਨ, ਮਥੁਰਾ, ਆਗਰਾ, ਜੰਮੂ-ਕਸ਼ਮੀਰ ਅਤੇ ਵੱਖ-ਵੱਖ

ਪਿਛਲੀ ਖ਼ਬਰ ਅਬਰਾਵਾਂ ਦੇ ਸਰਪੰਚ ਦੀ ਪਿੱਠ 'ਤੇ ਆਏ ਪਿੰਡ ਦੇ ਸੈਂਕੜੇ ਵਸਨੀਕ ਅਗਲੀ ਖ਼ਬਰ ਪਿੰਡ ਮਲਕੋ ਮਾਜਰਾ ਵਿਖੇ ਅੱਖਾਂ ਦਾ ਮੁਫ਼ਤ ਚੈੱਕਅੱਪ ਤੇ ਆਪ੍ਰੇਸ਼ਨ ਕੈਂਪ ਅੱਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।