16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਸ਼ੰਭੂ-ਅੰਬਾਲਾ ਮਾਰਗ 'ਤੇ ਤੂੜੀ ਨਾਲ ਭਰੀ ਟਰਾਲੀ ਬੇਕਾਬੂ ਹੋ ਕੇ ਪਲਟੀ <br/>

ਅਜੀਤ ਡੈਸਕ 01-03-2026
ਰਾਜਪੁਰਾ, 28 ਫਰਵਰੀ (ਜੀ.ਪੀ. ਸਿੰਘ)-ਸ਼ੰਭੂ-ਅੰਬਾਲਾ ਰੋਡ 'ਤੇ ਅੱਜ ਸਵੇਰੇ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਸ਼ੰਭੂ ਤੋਂ ਅੰਬਾਲਾ ਵੱਲ ਜਾ ਰਹੀ ਤੂੜੀ ਨਾਲ ਭਰੀ ਇਕ ਟ੍ਰੈਕਟਰ-ਟਰਾਲੀ ਅਚਾਨਕ ਬੇਕਾਬੂ ਹੋ ਕੇ ਸੜਕ ਵਿਚਕਾਰ ਪਲਟ ਗਈ | ਟਰਾਲੀ ਪਲਟਣ ਕਾਰਨ ਸੜਕ 'ਤੇ ਤੂੜੀ ਫੈਲ ਗਈ ਅਤੇ ਦੋਨੋਂ ਪਾਸਿਆਂ ਵਾਹਨਾਂ ਦੀ ਲੰਬੀ ਕਤਾਰ ਲੱਗ ਗਈ | ਗਨੀਮਤ ਰਹੀ ਕਿ ਇਸ ਘਟਨਾ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਹਾਲਾਂਕਿ ਕੁਝ ਸਮੇਂ ਲਈ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ ਅਤੇ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਜਿਸ 'ਤੇ ਸਥਾਨਕ ਲੋਕਾਂ ਅਤੇ ਮਜਦੂਰ ਬੁਲਾ ਕੇ ਟ੍ਰੈਕਟਰ-ਟਰਾਲੀ ਨੂੰ ਸਿੱਧਾ ਕਰ ਦਿੱਤਾ ਗਿਆ ਅਤੇ ਮਜਦੂਰਾਂ ਨੇ ਸੜਕ ਤੋਂ ਤੂੜੀ ਚੁੱਕ ਕੇ ਟਰਾਲੀ ਵਿਚ ਪਾਉਣੀ ਸ਼ੁਰੂ ਕਰ ਦਿੱਤੀ | ਸਥਾਨਕ ਲੋਕਾਂ ਦੀ ਮਦਦ ਨਾਲ ਕੁਝ ਹੀ ਸਮੇਂ ਵਿਚ ਸਥਿਤੀ ਤੇ ਕਾਬੂ ਪਾ ਲਿਆ ਗਿਆ ਅਤੇ ਆਵਾਜਾਈ ਮੁੜ ਸੁਚਾਰੂ ਕਰ ਦਿੱਤੀ ਗਈ ਪਰ ਇਸ ਦੋਰਾਨ ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ |

ਪਿਛਲੀ ਖ਼ਬਰ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਦੇ ਨਾਂਅ ਅੱਗੋਂ 'ਰਾਜੀਵ ਗਾਂਧੀ' ਹਟਾਉਣ ਦੀ ਸਿਫਾਰਸ਼ ਸ਼ਲਾਘਾਯੋਗ-ਯਾਦੂ... ਅਗਲੀ ਖ਼ਬਰ ਆਜ਼ਾਦੀ ਦੇ 80 ਵਰਿ੍ਹਆਂ ਬਾਅਦ ਵੀ ਇਕ ਕਿੱਲੋਮੀਟਰ ਸਫ਼ਰ, ਹਲਕਾ ਸਨੌਰ ਦਾ ਵੱਡਾ ਮਸਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।