11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਵਿਸ਼ਾਲ ਨਿਸ਼ਾਨ ਯਾਤਰਾ ਧੂਮਧਾਮ ਨਾਲ ਸਮਾਪਤ

ਵਿਸ਼ਾਲ ਨਿਸ਼ਾਨ ਯਾਤਰਾ ਦਾ ਦਿ੍ਸ਼ | ਅਜੀਤ ਤਸਵੀਰ <br/> 02-03-2026
ਸਨੌਰ, 1 ਮਾਰਚ (ਸੋਖਲ)-ਸ਼ਹਿਰ 'ਚ ਧਾਰਮਿਕ ਮਾਹੌਲ ਦੌਰਾਨ ਵਿਸ਼ਾਲ ਨਿਸ਼ਾਨ ਯਾਤਰਾ ਦਾ ਸ਼ੁਭ ਆਰੰਭ ਮੁਹੱਲਾ ਭਗਵਾਨ ਸ੍ਰੀ ਰਾਧਾ ਕਿ੍ਸ਼ਨ ਮੰਦਿਰ ਤੋਂ ਕੀਤਾ ਗਿਆ | ਇਹ ਨਿਸ਼ਾਨ ਯਾਤਰਾ ਸ਼ਹਿਰ ਦੇ ਵੱਖ-ਵੱਖ ਮੰਦਿਰਾਂ ਅਤੇ ਪ੍ਰਮੁੱਖ ਬਾਜ਼ਾਰਾਂ 'ਚੋਂ ਗੁਜ਼ਰਦੀ ਹੋਈ ਸ੍ਰੀ ਖਾਟੂ ਸ਼ਿਆਮ ਮੰਦਿਰ, ਸ੍ਰੀ ਠਾਕੁਰ ਦੁਆਰਾ ਗੁੱਗਾ ਮਾੜੀ ਵਿਖੇ ਧਾਰਮਿਕ ਰਸਮਾਂ ਨਾਲ ਸੰਪੰਨ ਹੋਈ |
ਇਸ ਮੌਕੇ ਮੁਹੱਲਾ ਸ੍ਰੀ ਰਾਧਾ ਕਿ੍ਸ਼ਨ ਦੇ ਮੇਨ ਮੁਹੱਲਾ ਨਿਵਾਸੀ ਰਾਜ ਕੁਮਾਰ ਤਨੇਜਾ ਵਲੋਂ ਨਿਸ਼ਾਨ ਯਾਤਰਾ ਦਾ ਭਰਪੂਰ ਸਵਾਗਤ ਕੀਤਾ ਗਿਆ ਅਤੇ ਸੰਗਤ ਲਈ ਵਿਸ਼ਾਲ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ | ਸਮਾਗਮ ਦੌਰਾਨ ਰਾਜ ਕੁਮਾਰ ਤਨੇਜਾ, ਬਲਦੇਵ ਕੁਮਾਰ ਸਾਬਕਾ ਕੌਂਸਲਰ, ਚੌਧਰੀ ਸੰਮੀ ਸ਼ਰਮਾ, ਪੂਰਨ ਕੁਮਾਰ ਮੁਖੀਜਾ, ਸ਼ਾਮ ਲਾਲ ਮੁਖੀਜਾ, ਮੁਲਖ ਰਾਜ ਸ਼ਰਮਾ, ਬਾਲ ਕਿ੍ਸ਼ਨ ਕਾਲੂ (ਵਾਈਸ ਪ੍ਰਧਾਨ, ਸ੍ਰੀ ਰਾਧਾ ਕਿ੍ਸ਼ਨ ਮੰਦਿਰ), ਚਰਨ ਜੀਤ ਚੰਨੂੰ, ਜੋਗਿੰਦਰ ਕੁਮਾਰ ਕਾਲਾ, ਮਿਕੀ ਤਨੇਜਾ, ਸਾਹਿਲ ਤਨੇਜਾ, ਕਨੂੰ ਮੁਖੀਜਾ, ਸਨੀ ਕਰਿਆਨਾ ਅਤੇ ਸੋਹਨ ਲਾਲ (ਸਾਬਕਾ ਪ੍ਰਧਾਨ, ਸ੍ਰੀ ਵਿਸ਼ਵ ਕਰਮਾ ਮੰਦਿਰ, ਬੱਸ ਸਟੈਂਡ ਸਨੌਰ) ਸਮੇਤ ਵੱਡੀ ਗਿਣਤੀ 'ਚ ਭਗਤ ਜਨ ਹਾਜ਼ਰ ਰਹੇ | ਧਾਰਮਿਕ ਜਥਿਆਂ ਵਲੋਂ ਕੀਰਤਨ ਅਤੇ ਭਜਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਪੂਰੇ ਸਮਾਗਮ ਦੌਰਾਨ ਸ਼ਰਧਾ ਅਤੇ ਭਗਤੀ ਦਾ ਮਾਹੌਲ ਬਣਿਆ ਰਿਹਾ |
ਪਿਛਲੀ ਖ਼ਬਰ ਹੋਲੇ-ਮੁਹੱਲੇ ਮੌਕੇ ਹੋਣ ਵਾਲੀ ਅਕਾਲੀ ਕਾਨਫਰੰਸ 'ਚ ਐਡ. ਰਵਿੰਦਰ ਸਿੰਘ ਸ਼ਾਹਪੁਰ ਵੱਡੇ ਕਾਫ਼ਲੇ ਸਮੇਤ ਕਰਨਗੇ ਸ਼ਿਰਕਤ ਅਗਲੀ ਖ਼ਬਰ ਕਬੱਡੀ ਖਿਡਾਰੀ ਲੱਖਾ ਢੋਟ ਵਲੋਂ ਭਾਈ ਦਲਜੀਤ ਸਿੰਘ ਰਿੰਪਲ ਪੰਜਰਥ ਦੇ ਪਰਿਵਾਰ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।