ਨਾਭਾ, 1 ਮਾਰਚ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਸਥਿਤ ਵਿਸ਼ਵਕਰਮਾ ਵੈੱਲਫੇਅਰ ਸੋਸਾਇਟੀ ਵਲੋਂ ਹਰ ਸਾਲ ਦੀ ਤਰ੍ਹਾਂ ਪ੍ਰਧਾਨ ਚਰਨ ਸਿੰਘ ਰਲਹਨ ਦੀ ਅਗਵਾਈ ਹੇਠ ਸਥਾਨਕ ਮੁਹੱਲਾ ਕਿ੍ਸ਼ਨਾਪੁਰੀ ਦੇ ਭਗਵਾਨ ਸ੍ਰੀ ਵਿਸ਼ਵਕਰਮਾ ਮੰਦਿਰ ਵਿਖੇ ਸ੍ਰੀ ਵਿਸ਼ਵਕਰਮਾ ਮੂਰਤੀ ਸਥਾਪਨਾ ਦਿਵਸ ਬੜੀ ਸਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਮਾਗਮ 'ਚ ਮੁੱਖ ਮਹਿਮਾਨ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਧੀ, ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਆਦਿ ਨੇ ਸ਼ਿਰਕਤ ਕੀਤੀ | ਸਮੂਹ ਆਗੂਆਂ ਨੇ ਭਗਵਾਨ ਸ੍ਰੀ ਵਿਸ਼ਵਕਰਮਾ ਦਾ ਅਸ਼ੀਰਵਾਦ ਲੈਂਦੇ ਹੋਏ ਕਿਹਾ ਕਿ ਭਗਵਾਨ ਸ੍ਰੀ ਵਿਸ਼ਵਕਰਮਾ ਦੀ ਅਪਾਰ ਕਿਰਪਾ ਸਦਕਾ ਹੀ ਸੁਈ ਤੋਂ ਜਹਾਜ਼ ਤੱਕ ਨਿਰਮਾਣ ਹੋਇਆ ਹੈ | ਇਸ ਸਲਾਨਾ ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਪ੍ਰਧਾਨ ਚਰਨ ਸਿੰਘ ਵਲੋਂ ਸਮਾਗਮ 'ਚ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ | ਸਮਾਗਮ ਦੌਰਾਨ ਹਵਨ ਯੱਗ ਅਤੇ ਝੰਡੇ ਦੀ ਰਸਮ ਪਾਖਰ ਸਿੰਘ ਸਹੋਲੀ ਐਮ.ਡੀ. ਹਰਦੇਵ ਕੰਬਾਈਨ ਵਲੋਂ ਕੀਤੀ ਗਈ ਅਤੇ ਭਗਵਾਨ ਸ੍ਰੀ ਵਿਸ਼ਵਕਰਮਾ ਦਾ ਗੁਣਗਾਨ ਕਿ੍ਸ਼ਨ ਸਿੰਘ ਨਰਮਾਣਾਂ ਦੇ ਜਥੇ ਵਲੋਂ ਕੀਤਾ ਗਿਆ | ਇਸ ਮੌਕੇ ਚਰਨ ਸਿੰਘ ਰਲਹਨ, ਮਨਪੀਤ ਸਿੰਘ ਐਮ.ਡੀ. ਕਰਤਾਰ ਕੰਬਾਈਨ ਭਾਦਸੋਂ, ਅਵਤਾਰ ਸਿੰਘ ਨੰਨੜੇ, ਚੇਅਰਮੈਨ ਭਗਵੰਤ ਸਿੰਘ ਰਾਮਗੜ੍ਹੀਆ, ਭਗਵੰਤ ਸਿੰਘ ਮਾਣਕੂ ਭਾਦਸੋਂ, ਅਜੈਬ ਸਿੰਘ ਐਮ.ਡੀ. ਏ.ਐਸ. ਕੰਬਾਈਨ, ਸੁਖਚੈਨ ਸਿੰਘ, ਅਮਰੀਕ ਸਿੰਘ ਗਿੱਲ, ਕੁਲਵੰਤ ਸਿੰਘ ਸਿਆਣ, ਸਰਬਜੀਤ ਸਿੰਘ ਰਾਮਗੜ੍ਹੀਆ, ਜੋਰਾ ਸਿੰਘ ਧੰਮੂ, ਬਲਜਿੰਦਰ ਸਿੰਘ ਚਹਿਲ, ਲਖਵਿੰਦਰ ਸਿੰਘ ਲੱਖੀ, ਇੰਦਰਜੀਤ ਸਿੰਘ ਮੂੰਡੇ, ਗਿਆਨ ਚੰਦ ਵਿਰਦੀ, ਅਵਤਾਰ ਸਿੰਘ, ਬਬਲੀ ਨਾਭਾ, ਬਲਜਿੰਦਰ ਸਿੰਘ ਜੰਡੂ, ਬਲਜਿੰਦਰ ਸਿੰਘ ਬਿੱਲੂ, ਸ਼ਮਸ਼ੇਰ ਸਿੰਘ, ਬਲਜਿੰਦਰ ਸਿੰਘ, ਲਾਭ ਸਿੰਘ, ਜਗਦੀਸ ਸਿੰਘ ਡੀਸੀ, ਅਵਤਾਰ ਸਿੰਘ ਮਠਾੜੂ, ਰਾਜੇਸ਼ ਬਬਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਸਮੂਹ ਰਾਮਗੜ੍ਹੀਆ ਭਾਈਚਾਰੇ ਵਲੋਂ ਸ਼ਮੂਲੀਅਤ ਕੀਤੀ ਗਈ |