10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਰਾਹੁਲ ਗਾਂਧੀ ਦੀ ਬਰਨਾਲਾ ਰੈਲੀ 'ਚ ਗੌਰਵ ਸੰਧੂ ਨੇ ਵੱਡੇ ਕਾਫ਼ਲੇ ਨਾਲ ਲਗਾਈ ਹਾਜ਼ਰੀ

ਅਜੀਤ ਡੈਸਕ 03-03-2026
ਪਟਿਆਲਾ, 2 ਮਾਰਚ (ਧਰਮਿੰਦਰ ਸਿੰਘ ਸਿੱਧੂ)-ਰਾਹੁਲ ਗਾਂਧੀ ਦੀ ਬਰਨਾਲਾ 'ਚ ਹੋਣ ਵਾਲੀ ਰੈਲੀ 'ਚ ਹਲਕਾ ਸਨੌਰ ਤੋਂ ਵੱਡੀ ਗਿਣਤੀ 'ਚ ਨੌਜਵਾਨਾਂ ਦਾ ਕਾਫ਼ਲਾ ਲੈ ਕੇ ਜਾਣ ਵਾਲੇ ਗੌਰਵ ਸੰਧੂ ਦੀ ਹਲਕੇ 'ਚ ਹਰ ਪਾਸੇ ਸ਼ਲਾਘਾ ਹੋ ਰਹੀ ਹੈ |
ਗੌਰਵ ਸੰਧੂ ਬਰਨਾਲਾ ਰੈਲੀ 'ਚ 6 ਬੱਸਾਂ ਅਤੇ 30 ਗੱਡੀਆਂ ਦੇ ਵੱਡੇ ਕਾਫ਼ਲੇ ਨਾਲ ਪਹੁੰਚੇ ਜਿਥੇ ਕਾਂਗਰਸ ਦੇ ਵੱਖ-ਵੱਖ ਜ਼ਿਲਿ੍ਹਆਂ ਦੇ ਆਗੂਆਂ ਵਲੋਂ ਸ਼ਲਾਘਾ ਕੀਤੀ ਗਈ | ਦੱਸਣਯੋਗ ਹੈ ਕਿ ਪਿਛਲੇ ਦਿਨੀਂ ਗੌਰਵ ਸੰਧੂ ਨੂੰ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦਾ ਸੂਬਾ ਪ੍ਰਧਾਨ ਬਣਾਇਆ ਗਿਆ ਸੀ ਜਿਸ ਤੋਂ ਪਹਿਲਾਂ ਵੀ ਗੌਰਵ ਸੰਧੂ ਵਲੋਂ ਕਾਂਗਰਸ ਪਾਰਟੀ ਦੀ ਹਰ ਰੈਲੀ, ਸਮਾਗਮ 'ਚ ਵਧ ਚੜ੍ਹ ਕੇ ਹਿੱਸਾ ਲਿਆ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਆਪਣੇ ਵਲੋਂ ਨਿੱਜੀ ਤੌਰ 'ਤੇ ਵੀ ਸਮਾਜ ਸੇਵਾ ਕੰਮਾਂ 'ਚ ਅਹਿਮ ਭੂਮਿਕਾ ਅਦਾ ਕੀਤੀ ਜਾਂਦੀ ਹੈ | ਇਹੋ ਕਾਰਨ ਹੈ ਕਿ ਹਲਕਾ ਸਨੌਰ 'ਚ ਉਨ੍ਹਾਂ ਦੀ ਇਨਾਇਤ ਫਾਊਾਡੇਸ਼ਨ ਵਲੋਂ ਬੀਤੇ ਦਿਨੀਂ ਲੋੜਵੰਦ ਲੜਕੀਆਂ ਦੇ ਵਿਆਹ ਕਰਵਾਏ ਗਏ ਜਿਸ 'ਚ ਹਲਕਾ ਸਨੌਰ ਦੇ ਸਰਪੰਚ, ਆਗੂ ਅਤੇ ਸੰਗਤ ਵਲੋਂ ਵਧ ਚੜ੍ਹ ਕੇ ਹਿੱਸਾ ਲਿਆ ਗਿਆ | ਗੌਰਵ ਸੰਧੂ ਵਲੋਂ ਸਮੇਂ ਸਮੇਂ 'ਤੇ ਮੈਡੀਕਲ ਕੈਂਪ, ਹੜ੍ਹਾਂ ਦੌਰਾਨ ਸੇਵਾ ਅਤੇ ਸਹਾਇਤਾ, ਲੋੜਵੰਦਾਂ ਦੀ ਮਦਦ ਕਰਨ ਵਿਚ ਹਮੇਸ਼ਾ ਮੋਹਰੀ ਭੂਮਿਕਾ ਨਿਭਾਈ ਜਾਂਦੀ ਹੈ | ਜਿਸ ਕਾਰਨ ਗੌਰਵ ਸੰਧੂ ਨੂੰ ਪਿੰਡਾਂ ਦੇ ਲੋਕਾਂ ਦਾ ਅਥਾਹ ਪਿਆਰ ਮਿਲਦਾ ਹੈ ਅਤੇ ਉਹ ਹਲਕੇ 'ਚ ਇਕ ਆਗੂ ਦੇ ਨਾਲ-ਨਾਲ ਸੇਵਕ ਦੇ ਤੌਰ 'ਤੇ ਵੀ ਵਿਚਰ ਰਹੇ ਹਨ | ਇਸ ਮੌਕੇ ਗੱਲਬਾਤ ਕਰਦਿਆਂ ਗੌਰਵ ਸੰਧੂ ਨੇ ਕਿਹਾ ਕਿ ਉਹ ਹਮੇਸ਼ਾ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਰੱਖਣ ਲਈ ਸੇਵਾ ਕਰਦੇ ਆ ਰਹੇ ਹਨ ਅਤੇ ਆਪਣੇ ਹਲਕੇ ਲਈ ਸਮਾਜ ਸੇਵਾ ਦਾ ਕੰਮ ਕਰਨਾ ਉਨ੍ਹਾਂ ਨੂੰ ਸਕੂਨ ਦਿੰਦਾ ਹੈ ਅਤੇ ਇਹੋ ਕਾਰਨ ਹੈ ਕਿ ਉਨ੍ਹਾਂ ਦੇ ਹਲਕੇ ਦੇ ਲੋਕ ਉਨ੍ਹਾਂ ਨੂੰ ਅਥਾਹ ਪਿਆਰ ਦਿੰਦੇ ਹਨ | ਉਨ੍ਹਾਂ ਬਰਨਾਲਾ ਦੀ ਰੈਲੀ 'ਚ ਸ਼ਿਰਕਤ ਕਰਨ ਵਾਲੇ ਹਰ ਸਾਥੀ ਅਤੇ ਹਲਕੇ ਦੇ ਵਰਕਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ
ਪਿਛਲੀ ਖ਼ਬਰ ਜਮਾਂਦਰੂ ਗੂੰਗੇ-ਬਹਿਰੇ ਬੱਚੇ ਦਾ ਰਾਜਿੰਦਰਾ ਹਸਪਤਾਲ ਈ.ਐਨ.ਟੀ. ਵਿਭਾਗ ਦੀ ਟੀਮ ਨੇ ਕੀਤਾ ਸਫਲ ਆਪ੍ਰੇਸ਼ਨ ਅਗਲੀ ਖ਼ਬਰ ਰਾਜਨੀਤੀ ਦੀ ਭੇਟ ਚੜਿ੍ਹਆ ਹਲਕਾ ਸਨੌਰ ਦਾ ਫੋਕਲ ਪੁਆਇੰਟ ਅਕੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।