28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਟੈੱਟ ਦਾ ਮੁੱਦਾ ਲੋਕ ਸਭਾ ਵਿਚ ਚੁੱਕਣਗੇ ਡਾਕਟਰ ਧਰਮਵੀਰ ਗਾਂਧੀ-ਅਧਿਆਪਕ ਜਥੇਬੰਦੀਆਂ

ਅਜੀਤ ਡੈਸਕ 12-04-2026
ਸਮਾਣਾ, 11 ਅਪ੍ਰੈਲ (ਸਾਹਿਬ ਸਿੰਘ)-ਸਾਂਝਾ ਅਧਿਆਪਕ ਮੋਰਚਾ ਪੰਜਾਬ ਜ਼ਿਲ੍ਹਾ ਪਟਿਆਲਾ ਤੇ ਸੰਗਰੂਰ ਵਲੋਂ ਅੱਜ ਮੈਂਬਰ ਪਾਰਲੀਮੈਂਟ ਧਰਮਵੀਰ ਗਾਂਧੀ ਨੂੰ ਅਧਿਆਪਕਾਂ ਦੀ ਸੇਵਾ ਸੁਰੱਖਿਆ ਦੇ ਲਈ ਬੇਲੋੜੇ ਜਬਰੀ ਥੋਪੇ ਟੈਟ ਦੇ ਖ਼ਿਲਾਫ਼ ਜੋ ਰਾਜ ਸਭਾ ਵਿਚ ਬਿੱਲ ਪੇਸ਼ ਕੀਤਾ ਗਿਆ ਹੈ ਉਸ ਦੀ ਪੁਰਜ਼ੋਰ ਹਮਾਇਤ ਕਰਨ ਲਈ ਅਧਿਆਪਕ ਜਥੇਬੰਦੀਆਂ ਵਲੋਂ ਜਸਵਿੰਦਰ ਸਿੰਘ ਸਮਾਣਾ ਅਤੇ ਕਿ੍ਸ਼ਨ ਕੁਮਾਰ ਦੁੱਗਾਂ ਦੀ ਅਗਵਾਈ ਵਿਚ ਮੰਗ ਪੱਤਰ ਦਿੱਤਾ ਗਿਆ | ਆਗੂਆਂ ਨੇ ਮੈਂਬਰ ਪਾਰਲੀਮੈਂਟ ਡਾ. ਗਾਂਧੀ ਪਾਸੋਂ ਮੰਗ ਕੀਤੀ ਕਿ ਉਹ ਇਸ ਬੇਲੋੜੇ ਟੈਟ ਦੇ ਖ਼ਿਲਾਫ਼ ਸੰਸਦ ਵਿੱਚ ਆਵਾਜ਼ ਬੁਲੰਦ ਕਰਨ | ਇਸ ਮੌਕੇ ਡਾ. ਧਰਮਵੀਰ ਗਾਂਧੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਇਸ ਬਿੱਲ ਦੀ ਹਮਾਇਤ ਵਿਚ ਡਟ ਕੇ ਆਵਾਜ਼ ਬੁਲੰਦ ਕਰਨਗੇ ਅਤੇ ਟੈਟ ਦੇ ਖ਼ਿਲਾਫ਼ ਆਪਣੀ ਸੰਸਦ ਵਿਚ ਆਪਣੀ ਆਵਾਜ਼ ਚੁੱਕਣਗੇ ਕਿਉਂਕਿ ਟੈਟ ਦੇ ਮਾਮਲੇ ਵਿਚ ਵੱਡੇ ਪੱਧਰ ਉੱਤੇ ਅਧਿਆਪਕਾਂ ਦਾ ਰੁਜ਼ਗਾਰ ਦਾ ਮਸਲਾ ਅਤੇ ਤਰੱਕੀ ਦਾ ਮਸਲਾ ਜੁੜਿਆ ਹੋਇਆ ਹੈ | ਇਸ ਮੌਕੇ ਗੁਰਪ੍ਰੀਤ ਸਿੰਘ ਗੁਰੂ, ਪੁਸ਼ਪਿੰਦਰ ਸਿੰਘ ਹਰਪਾਲਪੁਰ, ਸੰਦੀਪ ਕੁਮਾਰ ਬੀਪੀਈਓ, ਕਮਲਜੀਤ ਸਿੰਘ, ਸਮਸ਼ੇਰ ਸਿੰਘ, ਬਲਜੀਤ ਸਿੰਘ, ਹਰਬਲਾਸ ਸਿੰਘ, ਸਤਬੀਰ ਸਿੰਘ, ਅਵਤਾਰ ਸਿੰਘ, ਅਮਰਜੀਤ ਸਿੰਘ, ਰਾਮ ਸਿੰਘ, ਲਖਵੀਰ ਸਿੰਘ, ਜਸਪਾਲ ਸਿੰਘ, ਪ੍ਰਭਾਤ ਵਰਮਾ, ਗੁਰਪ੍ਰੀਤ ਸਿੰਘ ਸਿੱਧੂ, ਗੁਰਵਿੰਦਰ ਸਿੰਘ ਤਰਖਾਣ ਮਾਜਰਾ, ਅਸ਼ਵਨੀ ਕੁਮਾਰ, ਹਰਪ੍ਰੀਤ ਸਿੰਘ ਉੱਪਲ, ਗੁਰਲਾਲ ਸਿੰਘ ਭਵਾਨੀਗੜ੍ਹ, ਗੁਰਪ੍ਰੀਤ ਸਿੰਘ ਟੇਪਲਾ, ਟਹਿਲਵੀਰ ਸਿੰਘ, ਅਮਿਤ ਰਾਜਪੁਰਾ ਅਤੇ ਸਰਬਜੀਤ ਸਿੰਘ ਸਾਥੀ ਮੌਜੂਦ ਸਨ |
ਪਿਛਲੀ ਖ਼ਬਰ 'ਨਾਰੀ ਸ਼ਕਤੀ ਵੰਦਨ ਅਧਿਨਿਯਮ' ਕਰੋੜਾਂ ਧੀਆਂ ਦੇ ਸੁਪਨਿਆਂ ਲਈ ਨਵੀਂ ਉਡਾਣ: ਜੈ ਇੰਦਰ ਕÏਰ, ਪ੍ਰਨੀਤ ਕÏਰ ਅਗਲੀ ਖ਼ਬਰ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਵਲੋਂ ਅਨਾਜ ਮੰਡੀਆਂ ਦਾ ਦÏਰਾ-ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।