28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਰਾਜ ਪੱਧਰੀ ਖੇਡਾਂ 'ਚ ਤਗਮੇ ਜਿੱਤਣ ਵਾਲੇ ਬੱਚਿਆਂ ਦਾ ਸਰਕਾਰੀ ਐਲੀਮੈਂਟਰੀ ਸਕੂਲ ਅਰਾਈਾਮਾਜਰਾ ਵਲੋਂ ਸਾਈਕਲਾਂ ਨਾਲ ਸਨਮਾਨ

ਅਜੀਤ ਡੈਸਕ 13-04-2026
ਪਟਿਆਲਾ, 12 ਅਪ੍ਰੈਲ (ਧਰਮਿੰਦਰ ਸਿੰਘ ਸਿੱਧੂ)-ਰਾਜ ਪੱਧਰੀ ਪ੍ਰਾਇਮਰੀ ਖੇਡਾਂ 'ਚ ਤਗਮੇ ਜਿੱਤਣ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਅਰਾਈਾਮਾਜਰਾ ਪਟਿਆਲਾ-2 ਵਿਖੇ ਮੁੱਖ ਅਧਿਆਪਕਾ ਕਮਲਦੀਪ ਕੌਰ ਦੀ ਅਗਵਾਈ ਹੇਠ ਇਕ ਸਨਮਾਨ ਸਮਾਰੋਹ 30 ਮਾਰਚ ਨੂੰ ਕਰਵਾਇਆ ਗਿਆ | ਜਿਸ 'ਚ ਮੁੱਖ ਮਹਿਮਾਨ ਡਿਪਟੀ ਡੀ.ਈ.ਓ. ਮਨਵਿੰਦਰ ਕੌਰ ਭੁੱਲਰ ਐਲੀ. ਸਿੱਖਿ. ਬੱਚਿਆਂ ਨੂੰ ਆਸ਼ੀਰਵਾਦ ਦੇਣ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਤੋਂ ਇਲਾਵਾ ਬੀ.ਪੀ.ਈ.ਓ. ਪਟਿ-2 ਪਿ੍ਥੀ ਸਿੰਘ, ਡੀ.ਐਮ.ਟੀ. ਰਾਜਵੰਤ ਸਿੰਘ, ਬੀ.ਐਮ.ਟੀ. ਹਰਪ੍ਰੀਤ ਸਿੰਘ, ਸੀ.ਐਚ.ਟੀ. ਅਮਨਦੀਪ ਕੌਰ ਘਾਸਮੰਡੀ, ਰੇਖਾ ਵਰਮਾ ਖੇੜੀ ਗੁੱਜਰਾਂ, ਸੁਰੇਸ਼ ਕੁਮਾਰ ਤਿ੍ਪੜੀ ਤੇ ਮੁੱਖ ਅਧਿਆਪਕ ਜਸਪਾਲ ਕੌਰ ਛੋਟਾ ਅਰਾਈਾਮਾਜਰਾ ਨੇ ਬੱਚਿਆਂ ਨੂੰ ਆਪਣਾ ਆਸ਼ੀਰਵਾਦ ਦਿੰਦਿਆਂ ਉਨ੍ਹਾਂ ਦੀ ਮਿਹਨਤ ਦੀ ਪ੍ਰਸੰਸਾ ਕੀਤੀ ਤੇ ਬੱਚਿਆਂ ਦੀ ਜ਼ਰੂਰਤ ਨੂੰ ਵੇਖਦਿਆਂ ਜੇਤੂ 7 ਬੱਚਿਆਂ ਨੂੰ ਸਾਈਕਲ, ਸਨਮਾਨ ਚਿੰਨ੍ਹ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਚਾਰ ਸਾਈਕਲ ਜਰਮਨੀ ਅਮਰਜੀਤ ਸਿੰਘ ਚੌਹਾਨ ਦੇ ਸਮੂਹ ਚੌਹਾਨ ਪਰਿਵਾਰ ਤੇ ਤਿੰਨ ਸਾਈਕਲ ਅਧਿਆਪਕ ਤੇ ਕੋਚ ਨਾਹਰ ਸਿੰਘ ਵਲੋਂ ਦਿੱਤੇ ਗਏ ਬੱਚੇ ਅਤੇ ਮਾਪੇ ਬਹੁਤ ਖ਼ੁਸ਼ ਹੋਏ | ਸਕੂਲ ਦੇ ਹੋਰ ਸਾਰੇ ਬੱਚਿਆਂ ਨੇ ਵੀ ਖੇਡਾਂ 'ਚ ਹਿੱਸਾ ਲੈਣ ਲਈ ਆਪਣੀ ਇੱਛਾ ਪ੍ਰਗਟਾਈ | ਸੁਖਵਿੰਦਰ ਸਿੰਘ ਤੇ ਸਮੂਹ ਸਟਾਫ਼ ਵਲੋਂ ਆਏ ਹੋਏ ਮਹਿਮਾਨਾਂ, ਬੱਚਿਆਂ ਦੇ ਮਾਪਿਆਂ ਤੇ ਹੋਰ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ |
ਪਿਛਲੀ ਖ਼ਬਰ ਲਾਲ ਸਿੰਘ ਦੀ ਸਮਾਜ ਸੇਵਾ ਭਰੀ ਜ਼ਿੰਦਗੀ ਤੋਂ ਨੌਜਵਾਨ ਆਗੂ ਸੇਧ ਲੈਣ-ਸੰਜੀਵ ਸ਼ਰਮਾ ਕਾਲੂ ਅਗਲੀ ਖ਼ਬਰ ਲਟਕਦੀਆਂ ਮੰਗਾਂ ਨੂੰ ਲੈ ਕੇ ਹੁਣ ਸਰਕਾਰ ਦੀ ਅਣਗਹਿਲੀ ਬਰਦਾਸ਼ਤ ਨਹੀਂ: ਡਾ. ਰਮੇਸ਼ ਬਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।