28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਨਿੱਜੀ ਸਕੂਲ ਬੱਸਾਂ ਦੀਆਂ ਮਨਮਾਨੀਆਂ ਫ਼ੀਸਾਂ ਵਿਰੁੱਧ 'ਸਲੈਬ ਸਿਸਟਮ' ਲਾਗੂ ਕੀਤਾ ਜਾਵੇ -ਐਡਵੋਕੇਟ ਸ਼ਾਹਪੁਰ

ਅਜੀਤ ਡੈਸਕ 13-04-2026
ਭਾਦਸੋਂ, 12 ਅਪ੍ਰੈਲ (ਪ੍ਰਦੀਪ ਦੰਦਰਾਲਾ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਹਲਕਾ ਇੰਚਾਰਜ ਐਡਵੋਕੇਟ ਰਵਿੰਦਰ ਸਿੰਘ ਸ਼ਾਹਪੁਰ ਨੇ ਨਿੱਜੀ ਸਕੂਲਾਂ ਵਲੋਂ ਬੱਸ ਫ਼ੀਸਾਂ ਦੇ ਨਾਂ 'ਤੇ ਕੀਤੀ ਜਾ ਰਹੀ ਕਥਿਤ ਲੁੱਟ-ਖਸੁੱਟ ਵਿਰੁੱਧ ਸਖ਼ਤ ਰੁਖ ਅਖ਼ਤਿਆਰ ਕਰਦਿਆਂ ਸਰਕਾਰ ਤੋਂ 'ਸਲੈਬ ਸਿਸਟਮ' ਲਾਗੂ ਕਰਨ ਦੀ ਪੁਰਜ਼ੋਰ ਮੰਗ ਕੀਤੀ ਹੈ | ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਸ਼ਾਹਪੁਰ ਨੇ ਕਿਹਾ ਕਿ ਅਕਸਰ ਦੇਖਣ 'ਚ ਆਉਂਦਾ ਹੈ ਕਿ ਸਕੂਲ ਦੇ ਬਿਲਕੁਲ ਨਜ਼ਦੀਕ ਰਹਿਣ ਵਾਲੇ ਬੱਚਿਆਂ ਤੋਂ ਵੀ ਓਨੀ ਹੀ ਫ਼ੀਸ ਵਸੂਲੀ ਜਾਂਦੀ ਹੈ, ਜਿੰਨੀ 10-15 ਕਿੱਲੋਮੀਟਰ ਦੂਰ ਰਹਿਣ ਵਾਲੇ ਬੱਚਿਆਂ ਤੋਂ ਲਈ ਜਾਂਦੀ ਹੈ, ਜੋ ਕਿ ਮਾਪਿਆਂ ਨਾਲ ਸਰਾਸਰ ਨਾਇਨਸਾਫ਼ੀ ਹੈ | ਉਨ੍ਹਾਂ ਮੰਗ ਕੀਤੀ ਕਿ ਫ਼ੀਸਾਂ ਨੂੰ ਕਿੱਲੋਮੀਟਰ ਦੇ ਘੇਰੇ ਅਨੁਸਾਰ (ਜਿਵੇਂ 0-5 ਅਤੇ 5-10 ਕਿੱਲੋਮੀਟਰ) ਵੰਡਿਆ ਜਾਵੇ ਤਾਂ ਜੋ ਨੇੜੇ ਰਹਿਣ ਵਾਲੇ ਬੱਚਿਆਂ 'ਤੇ ਫ਼ੀਸ ਦਾ ਬੋਝ ਘਟੇ ਅਤੇ ਸਿਸਟਮ ਵਿਚ ਪਾਰਦਰਸ਼ਤਾ ਆ ਸਕੇ | ਐਡਵੋਕੇਟ ਸ਼ਾਹਪੁਰ ਨੇ ਸਪਸ਼ਟ ਕੀਤਾ ਕਿ ''ਜਿੰਨੀ ਦੂਰੀ, ਓਨੀ ਫ਼ੀਸ'' ਦਾ ਸਿਧਾਂਤ ਲਾਗੂ ਹੋਣ ਨਾਲ ਹੀ ਆਮ ਲੋਕਾਂ ਨੂੰ ਰਾਹਤ ਮਿਲੇਗੀ | ਉਨ੍ਹਾਂ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸਕੂਲਾਂ ਦੀ ਇਸ ਮਨਮਾਨੀ ਨੂੰ ਨੱਥ ਨਾ ਪਾਈ ਗਈ ਤਾਂ ਉਹ ਇਸ ਮੁੱਦੇ ਨੂੰ ਜਨਤਕ ਮੁਹਿੰਮ ਤੇਜ਼ ਕਰਨ ਲਈ ਮਜਬੂਰ ਹੋਣਗੇ | ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਪ੍ਰਮੁੱਖ ਆਗੂ ਅਤੇ ਇਲਾਕਾ ਨਿਵਾਸੀ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਇਤਿਹਾਸਕ ਹੋਵੇਗੀ ਮੀਰੀ ਪੀਰੀ ਵਿਸਾਖੀ ਕਾਨਫਰੰਸ-ਇੰਜੀ. ਭੱਲਮਾਜਰਾ ਅਗਲੀ ਖ਼ਬਰ ਹਲਕਾ ਸਨੌਰ 'ਚ 'ਆਪ' ਨੂੰ ਵੱਡਾ ਝਟਕਾ ਗੌਰਵ ਸੰਧੂ ਦੀ ਅਗਵਾਈ ਹੇਠ ਦਰਜਨਾਂ ਵਿਅਕਤੀ ਕਾਂਗਰਸ 'ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।