19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਸਨੌਰ ਦੀ ਕਮਾਨ ਸਥਾਨਕ ਜੰਮਪਲ ਨੇਤਾ ਨੂੰ ਦੇਣੀ ਚਾਹੀਦੀ ਹੈ-ਮੋਣੀ ਭਾਖਰ

ਅਜੀਤ ਡੈਸਕ 14-04-2026
ਸਨੌਰ, 13 ਅਪ੍ਰੈਲ (ਸੋਖਲ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸਨੌਰ ਤੋਂ ਸੀਨੀਅਰ ਆਗੂ ਜਸਵਿੰਦਰ ਸਿੰਘ ਮੋਣੀ ਭਾਖਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਹਿਮ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਹਲਕਾ ਸਨੌਰ ਦੀ ਇੰਚਾਰਜ ਦੀ ਜਿੰਮੇਵਾਰੀ ਹਲਕੇ ਦੇ ਹੀ ਜੰਮਪਲ ਅਤੇ ਸਥਾਨਕ ਨੇਤਾ ਨੂੰ ਸੌਂਪੀ ਜਾਣੀ ਚਾਹੀਦੀ ਹੈ, ਤਾਂ ਜੋ ਇਲਾਕੇ ਦੀਆਂ ਸਮੱਸਿਆਵਾਂ ਨੂੰ ਬਿਹਤਰ ਢੰਗ ਨਾਲ ਸਮਝਿਆ ਤੇ ਹੱਲ ਕੀਤਾ ਜਾ ਸਕੇ | ਉਨ੍ਹਾਂ ਦਲੀਲ ਦਿੱਤੀ ਕਿ ਸਥਾਨਕ ਆਗੂ ਹੀ ਲੋਕਾਂ ਨਾਲ ਨਜ਼ਦੀਕੀ ਸੰਪਰਕ ਵਿਚ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਇਲਾਕੇ ਦੀਆਂ ਅਸਲ ਲੋੜਾਂ ਅਤੇ ਮੁਸ਼ਕਲਾਂ ਬਾਰੇ ਪੂਰੀ ਜਾਣਕਾਰੀ ਹੁੰਦੀ ਹੈ | ਇਸ ਨਾਲ ਪਾਰਟੀ ਨੂੰ ਵੀ ਮਜ਼ਬੂਤੀ ਮਿਲਦੀ ਹੈ ਅਤੇ ਵਰਕਰਾਂ ਦਾ ਮਨੋਬਲ ਵਧਦਾ ਹੈ | ਮੋਣੀ ਭਾਖਰ ਨੇ ਕਿਹਾ ਕਿ ਬਾਹਰਲੇ ਇੰਚਾਰਜ ਲਗਾਉਣ ਨਾਲ ਕਈ ਵਾਰ ਕਾਰਕੁਨਾਂ ਵਿਚ ਨਿਰਾਸ਼ਾ ਪੈਦਾ ਹੁੰਦੀ ਹੈ | ਉਨ੍ਹਾਂ ਪਾਰਟੀ ਹਾਈਕਮਾਂਡ ਨੂੰ ਅਪੀਲ ਕੀਤੀ ਕਿ ਵਰਕਰਾਂ ਦੀ ਭਾਵਨਾ ਨੂੰ ਸਮਝਦਿਆਂ ਸਨੌਰ ਹਲਕੇ ਲਈ ਫੈਸਲਾ ਲਿਆ ਜਾਵੇ | ਅੰਤ ਵਿਚ ਉਨ੍ਹਾਂ ਭਰੋਸਾ ਜਤਾਇਆ ਕਿ ਪਾਰਟੀ ਪ੍ਰਧਾਨ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਗੇ ਅਤੇ ਹਲਕੇ ਦੇ ਹਿਤ ਵਿਚ ਢੁੱਕਵਾਂ ਫੈਸਲਾ ਕਰਨਗੇ |
ਪਿਛਲੀ ਖ਼ਬਰ ਹਰਸ਼ਜੋਤ ਨੰੂ ਕੌਮੀ ਪੱਧਰ 'ਤੇ ਮਿਲਿਆ ਚਾਂਦੀ ਦਾ ਤਗਮਾ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਸਨੌਰ ਦੀ ਕਮਾਨ ਸਥਾਨਕ ਜੰਮਪਲ ਨੇਤਾ ਨੂੰ ਦੇਣੀ ਚਾਹੀਦੀ ਹੈ-ਮੋਣੀ ਭਾਖਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।