08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਰਾਮਨਾਥ ਭਿੱਲਾ (ਬਰਾਸ) ਦੇ ਦਿਹਾਂਤ 'ਤੇ ਬਾਬੂ ਕਬੀਰ ਦਾਸ ਸਮੇਤ ਵੱਖ-ਵੱਖ ਆਗੂਆਂ ਵਲੋਂ ਦੁੱਖ ਪ੍ਰਗਟ

ਅਜੀਤ ਡੈਸਕ 18-04-2026
ਪਾਤੜਾਂ, 17 ਅਪ੍ਰੈਲ (ਗੁਰਇਕਬਾਲ ਸਿੰਘ ਖ਼ਾਲਸਾ)-ਕਾਰ ਡੀਲਰ ਐਸੋਸੀਏਸ਼ਨ ਪਾਤੜਾਂ ਦੇ ਸਾਬਕਾ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਰਾਮ ਨਾਥ ਭਿੱਲਾ (ਬਰਾਸ) ਦੇ ਪਿਛਲੇ ਦਿਨੀਂ ਹੋਏ ਦੇਹਾਂਤ ਤੋਂ ਬਾਅਦ ਅੱਜ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਸ਼ੁਤਰਾਣਾ ਦੇ ਇੰਚਾਰਜ ਬਾਬੂ ਕਬੀਰ ਦਾਸ, ਸ਼ੋ੍ਰਮਣੀ ਅਕਾਲੀ ਦਲ ਸਰਕਲ ਪਾਤੜਾਂ ਦਿਹਾਤੀ ਦੇ ਪ੍ਰਧਾਨ ਜਥੇਦਾਰ ਗੁਰਦੀਪ ਸਿੰਘ ਖਾਂਗ, ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਤੇਜਬੀਰ ਸਿੰਘ ਖਾਂਗ ਸਮੇਤ ਵੱਖ-ਵੱਖ ਆਗੂਆਂ ਵਲੋਂ ਸਮਾਜ ਸੇਵੀ ਆਗੂ ਰਿੰਕੂ ਬਰਾਸ ਅਤੇ ਬਰਾਸ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਇਸ ਮੌਕੇ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਨੇ ਕਿਹਾ ਕਿ ਬਰਾਸ ਪਰਿਵਾਰ ਪਾਤੜਾਂ ਇਲਾਕੇ ਅੰਦਰ ਸਮਾਜ ਸੇਵੀ ਪਰਿਵਾਰਾਂ ਵਿਚੋਂ ਮੋਹਰੀ ਪਰਿਵਾਰ ਹੈ ਅਤੇ ਪਰਿਵਾਰ ਵਲੋਂ ਮਿਲੀ ਚੰਗੀ ਸਿੱਖਿਆ ਸਦਕਾ ਰਾਮਨਾਥ ਭਿੱਲਾ ਵੀ ਧਾਰਮਿਕ ਅਤੇ ਸਮਾਜ ਸੇਵੀ ਕੰਮਾਂ ਵਿਚ ਮੋਹਰੀ ਹੋ ਗਈ ਕੰਮ ਕਰਦੇ ਸਨ | ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਸਮੁੱਚਾ ਸ਼ੋ੍ਰਮਣੀ ਅਕਾਲੀ ਦਲ ਪਰਿਵਾਰ ਦੇ ਦੁੱਖ ਵਿਚ ਸ਼ਰੀਕ ਹੈ | ਇਸ ਮੌਕੇ ਇੱਥੇ ਵੱਖ-ਵੱਖ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਬੀ.ਐਲ.ਓ. ਡਿਊਟੀ ਜੁਆਇਨ ਨਾ ਕਰਨ 'ਤੇ ਜਾਰੀ ਹੋਏ ਸਸਪੈਂਸ਼ਨ ਆਰਡਰਾਂ ਖਿਲਾਫ ਡੀ.ਸੀ. ਪਟਿਆਲਾ ਨੂੰ ਮਿਲਿਆ ਡੀ.ਟੀ.ਐੱਫ.... ਅਗਲੀ ਖ਼ਬਰ ਪੰਜਾਬੀ ਮਾਨਸਿਕਤਾ ਦੀ 'ਚੜ੍ਹਦੀਕਲਾ' ਦਾ ਪ੍ਰਤੀਕ ਹਨ ਸਾਡੀਆਂ ਲੋਕ ਖੇਡਾਂ-ਉਪ-ਕੁਲਪਤੀ ਪ੍ਰੋ. ਪੁਸ਼ਪਿੰਦਰ ਸਿੰਘ ਗਿੱਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।