30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਪੰਜਾਬ ਦੇ ਲੋਕ ਚਾਹੁੰਦੇ ਹਨ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਅਤੇ ਬੀ ਜੇ ਪੀ ਦਾ ਸਮਝੌਤਾ ਹੋਵੇ-ਕੁਲਵਿੰਦਰ ਲਵਲੀ <br/>

ਅਜੀਤ ਡੈਸਕ 19-04-2026
ਪਟਿਆਲਾ, 18 ਅਪ੍ਰੈਲ (ਗੁਰਪ੍ਰੀਤ ਸਿੰਘ ਚੱਠਾ)-ਸ਼ੋਪਕੀਪਰ ਐਸੋਸੀਏਸ਼ਨ ਪਟਿਆਲਾ ਵਲੋਂ ਕੁਲਵਿੰਦਰ ਸਿੰਘ ਲਵਲੀ ਨੂੰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦਾ ਜਰਨਲ ਸਕੱਤਰ ਅਤੇ ਮੁੱਖ ਬੁਲਾਰਾ ਬਣਾਉਣ 'ਤੇ ਸਫਾਬਾਦੀ ਗੇਟ ਵਿਖੇ ਸਨਮਾਨਿਤ ਕੀਤਾ ਗਿਆ | ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਬੇਅਦਬੀ ਕਾਨੂੰਨ ਬਣਾਉਣ 'ਤੇ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਲੋਕਾਂ ਦੀ ਆਵਾਜ਼ ਹੈ ਕਿ ਪੰਜਾਬ ਵਿਚ ਸਰਕਾਰ ਬਣਾਉਣ ਲਈ ਅਕਾਲੀ ਦਲ ਪੁਨਰ ਸੁਰਜੀਤ ਅਤੇ ਬੀਜੇਪੀ ਦਾ ਸਮਝੌਤਾ ਹੋਣਾ ਚਾਹੀਦਾ ਹੈ ਤਾਂ ਹੀ ਪੰਜਾਬ ਤਰੱਕੀ ਦੀ ਰਾਹ 'ਤੇ ਅੱਗੇ ਵੱਧ ਸਕਦਾ ਹੈ | ਉਨ੍ਹਾਂ ਕਿਹਾ ਪੰਜਾਬ ਦੇ ਲੋਕ ਜਾਣ ਚੁੱਕੇ ਹਨ ਜੋ ਸਰਕਾਰ ਪੰਜਾਬ ਨੂੰ ਫ਼ੰਡ ਦੇਣ ਵਿਚ ਸਮਰੱਥ ਹੈ ਉਸ ਨੂੰ ਕਿਉਂ ਨਾ ਲਿਆਂਦਾ ਜਾਵੇ, ਬਿਨਾਂ ਫ਼ੰਡਾਂ ਤੋਂ ਪੰਜਾਬ ਤਰੱਕੀ ਨਹੀਂ ਕਰ ਸਕਦਾ | ਉਨ੍ਹਾਂ ਕਿਹਾ ਗਿਆਨੀ ਹਰਪ੍ਰੀਤ ਸਿੰਘ ਨੇ ਤਾਲਮੇਲ ਕਮੇਟੀ ਬਣਾਈ ਹੈ ਜੋ ਹਮ ਖਿਆਲੀ ਪਾਰਟੀਆਂ ਨਾਲ ਤਾਲਮੇਲ ਕਰਕੇ ਗੱਠਜੋੜ ਦੀ ਗੱਲ ਕਰਨਗੇ ਜੋ ਕੀ ਦੂਰਅੰਦੇਸ਼ੀ ਵਾਲਾ ਕਦਮ ਹੈ | ਆਉਣ ਸਮੇਂ ਵਿਚ ਜੋ ਪਾਰਟੀ ਪੰਜਾਬ ਅਤੇ ਪੰਜਾਬੀਆਂ ਦੇ ਹਿਤਾਂ ਦੀ ਗੱਲ ਕਰੇਗੀ ਉਸ ਨਾਲ ਸਮਝੌਤਾ ਹੋਵੇਗਾ | ਇਸ ਸਮੇਂ ਈਸਰ ਚੰਦ, ਅਰੁਣ ਚਾਵਲਾ, ਦਵਿੰਦਰ ਡੀ.ਕੇ., ਡਾਕਟਰ ਮੋਹਿਤ, ਮਦਨ ਹਸੀਜਾ, ਕਾਲੂ ਚਾਨਾ, ਟੋਨੀ ਉਬਰਾਏ, ਰਜਿੰਦਰ ਰੋਡਾ, ਪਿ੍ੰਸ ਟੇਲਰ, ਰਾਮ ਕੁਮਾਰ, ਦੇਵ ਕੁਮਾਰ, ਭਰਤ ਕੱਟੜ, ਵਿਨੈ ਛਾਬੜਾ, ਪ੍ਰੇਮ ਕੁਮਾਰ, ਮੰਗਾ ਸਿੰਘ, ਰਕੇਸ਼ ਕੁਮਾਰ ਰਿੰਕੂ, ਚਿੰਟੂ ਅਰੋੜਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਅਜੈਬ ਸਿੰਘ ਰੋਹਟੀ ਬਸਤਾ ਸਿੰਘ ਮੁੜ ਬਣੇ ਕਾਂਗਰਸ ਦੇ ਜ਼ਿਲ੍ਹਾ ਜਰਨਲ ਸਕੱਤਰ <br/> ਅਗਲੀ ਖ਼ਬਰ ਰਾਹੌਣ ਅਨਾਜ ਮੰਡੀ ਵਿਚ ਕਣਕ ਦੀਆਂ ਬੋਰੀਆਂ ਨੂੰ ਲੱਗੀ ਅੱਗ, ਲੱਖਾਂ ਦਾ ਨੁਕਸਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।