31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਸਪਾਰਕਲਿੰਗ ਸਕੂਲ ਪਾਤੜਾਂ ਦੇ ਦਸਵੀਂ ਜਮਾਤ 'ਚੋਂ ਅੱਵਲ ਰਹੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ <br/>

ਪਿ੍ੰਸੀਪਲ ਹਰਮਨਦੀਪ ਕੌਰ ਹਰੀਕਾ ਅਤੇ ਹੋਰ ਅਧਿਆਪਕ ਪਹਿਲੇ ਸਥਾਨਾਂ 'ਤੇ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ | ਤਸਵੀਰ : ਜਗਦੀਸ਼ ਸਿੰਘ ਕੰਬੋਜ <br/> 19-04-2026
ਪਾਤੜਾਂ, 18 ਅਪ੍ਰੈਲ (ਜਗਦੀਸ਼ ਸਿੰਘ ਕੰਬੋਜ)-ਸਪਾਰਕਲਿੰਗ ਕਿਡਜ਼ ਦੇ ਫਾਉਂਡੇਸ਼ਨ ਸੀਨੀਅਰ ਸੈਕੰਡਰੀ ਸਕੂਲ, ਪਾਤੜਾਂ ਦਾ ਸੀ.ਬੀ.ਐੱਸ.ਈ. ਵਲੋਂ ਐਲਾਨਿਆ ਗਿਆ ਨਤੀਜਾ ਸ਼ਾਨਦਾਰ ਰਿਹਾ ਅਤੇ ਬਹੁਤ ਸਾਰੇ 90 ਫ਼ੀਸਦੀ ਤੋਂ ਵੱਧ ਅੰਕ ਲੈ ਕੇ ਪਾਸ ਹੋਏ ਵਿਦਿਆਰਥੀਆਂ ਨੂੰ ਪਿ੍ੰਸੀਪਲ ਹਰਮਨਦੀਪ ਕੌਰ ਹਰੀਕਾ ਨੇ ਵਧਾਈ ਦਿੱਤੀ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਪਾਰਕਲਿੰਗ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸਖ਼ਤ ਮਿਹਨਤ ਕਰਕੇ ਇਲਾਕੇ 'ਚ ਨਾਮ ਰੌਸ਼ਨ ਕੀਤਾ ਹੈ | ਸਕੂਲ ਅਧਿਆਪਕਾਂ ਨੇ ਦੱਸਿਆ ਕਿ ਇਸ ਸਾਲ ਕੁੱਲ 128 ਵਿਦਿਆਰਥੀਆਂ ਨੇ ਬੋਰਡ ਦੀ ਪ੍ਰੀਖਿਆ ਵਿਚ ਹਿੱਸਾ ਲਿਆ ਅਤੇ ਸਾਰੇ 128 ਵਿਦਿਆਰਥੀ ਸਫਲਤਾਪੂਰਵਕ ਪਾਸ ਹੋਏ ਹਨ | ਸਕੂਲ ਦਾ ਸਭ ਤੋਂ ਵੱਧ ਪ੍ਰਤੀਸ਼ਤ 99.2 ਫ਼ੀਸਦੀ ਰਿਹਾ ਹੈ | ਸਕੂਲ 'ਚ ਪਹਿਲੇ ਸਥਾਨਾਂ 'ਤੇ ਰਹੇ ਸ਼ੁਭਮ ਅਤੇ ਗੁਰਜਬਨ ਸਿੰਘ ਨੇ 99.2 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ ਜਦੋਂ ਕਿ ਸਿ੍ਸ਼ਟੀ ਬਤਰਾ ਨੇ 99 ਫ਼ੀਸਦੀ ਅੰਕ ਹਾਸਿਲ ਕੀਤੇ ਹਨ | ਨਤੀਜਿਆਂ ਦੇ ਅੰਕੜਿਆਂ ਅਨੁਸਾਰ 1 ਵਿਦਿਆਰਥੀ ਨੇ 99 ਫ਼ੀਸਦੀ ਅੰਕ ਹਾਸਲ ਕੀਤੇ | 9 ਵਿਦਿਆਰਥੀਆਂ ਨੇ 98 ਫ਼ੀਸਦੀ, 14 ਵਿਦਿਆਰਥੀਆਂ ਨੇ 95 ਤੋਂ 97 ਫ਼ੀਸਦੀ, 21 ਵਿਦਿਆਰਥੀਆਂ ਨੇ 90 ਤੋਂ 94 ਫ਼ੀਸਦੀ, 23 ਵਿਦਿਆਰਥੀਆਂ ਨੇ 85 ਤੋਂ 89 ਫ਼ੀਸਦੀ ਅਤੇ 20 ਵਿਦਿਆਰਥੀਆਂ ਨੇ 80 ਤੋਂ 84 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ | ਇਸ ਤੋਂ ਇਲਾਵਾ 5 ਵਿਦਿਆਰਥੀਆਂ ਨੇ 76 ਤੋਂ 79 ਫ਼ੀਸਦੀ, 11 ਨੇ 70 ਤੋਂ 75 ਫ਼ੀਸਦੀ, 11 ਨੇ 61 ਤੋਂ 69 ਫ਼ੀਸਦੀ ਅਤੇ 11 ਵਿਦਿਆਰਥੀਆਂ ਨੇ 50 ਤੋਂ 60 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ | ਵਿਸ਼ਿਆਂ ਅਨੁਸਾਰ ਪਹਿਲੇ ਸਥਾਨਾਂ ਰਹਿਣ ਵਾਲਿਆਂ 'ਚ ਆਈ.ਟੀ. ਵਿਸ਼ੇ ਵਿਚ 12 ਵਿਦਿਆਰਥੀਆਂ ਨੇ 100 ਵਿਚੋਂ 100 ਅੰਕ ਸਾਇੰਸ ਵਿਚੋਂ 3 ਨੇ, ਪੰਜਾਬੀ 'ਚ 4, ਗਣਿਤ ਵਿਚ 2 ਅਤੇ ਸਮਾਜਿਕ ਵਿਗਿਆਨ ਵਿਚ 5 ਵਿਦਿਆਰਥੀਆਂ 100 ਵਿਚੋਂ 100 ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸਕੂਲ ਦੇ ਪਿ੍ੰਸੀਪਲ ਹਰਮਨਦੀਪ ਕੌਰ ਨੇ ਕਿਹਾ ਕਿ ਇਹ ਨਤੀਜੇ ਸਕੂਲ ਦੇ ਵੱਖ-ਵੱਖ ਵਿਸ਼ਿਆਂ ਦੇ ਤਜਰਬੇਕਾਰ ਅਧਿਆਪਕਾਂ ਵਲੋਂ ਸਖ਼ਤ ਮਿਹਨਤ ਨਾਲ ਵਿਦਿਆਰਥੀਆਂ ਨੂੰ ਪੜ੍ਹਾਉਣ ਅਤੇ ਸਕੂਲ ਵਿਚ ਵਧੀਆ ਵਿੱਦਿਅਕ ਮਾਹੌਲ ਮੈਨੇਜਮੈਂਟ ਵਲੋਂ ਦਿੱਤੇ ਜਾਣ ਦੀ ਬਦੌਲਤ ਹੀ ਵਿਦਿਆਰਥੀਆਂ ਨੇ ਇਲਾਕੇ ਵਿਚ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ |

ਪਿਛਲੀ ਖ਼ਬਰ ਰੋਟਰੀ ਕਲੱਬ ਖੰਨਾ ਵਲੋਂ ਐਮ. ਜੀ. ਸੀ. ਏ. ਐਸ. ਸਕੂਲ ਵਿਖੇ ਦਿੱਤਾ ਗਿਆ ਹੈਡ ਵਾਸ਼ਰ ਅਗਲੀ ਖ਼ਬਰ ਵਾਤਾਵਰਨ ਪ੍ਰੇਮੀਆਂ ਵਲੋਂ ਰਾਜਨੀਤਿਕ ਪਾਰਟੀ ਵਲੋਂ ਫੈਲਾਏ ਕੂੜੇ ਨੂੰ ਕੀਤਾ ਸਾਫ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।