01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਹਲਕੇ ਸਨੌਰ ਦੀ ਸਿਆਸਤ ਦਾ ਨਵਾਂ ਦੌਰ, ਜਨਤਕ ਮੁੱਦੇ ਵਿਧਾਨ ਸਭਾ ਰਾਹੀਂ ਹੱਲ ਕਰਵਾਉਣਾ ਚਾਹੁੰਦਾ-ਇੰਦਰਜੀਤ ਸਿੰਘ ਸੰਧੂ <br/>

ਅਜੀਤ ਡੈਸਕ 19-04-2026
ਭੁੱਨਰਹੇੜੀ, 18 ਅਪ੍ਰੈਲ (ਧਨਵੰਤ ਸਿੰਘ ਹੁਸੈਨਪੁਰ)-ਹਲਕਾ ਸਨੌਰ ਦੀ ਸਿਆਸਤ ਵਿਚ ਇੰਦਰਜੀਤ ਸਿੰਘ ਸੰਧੂ ਇਕ ਵਾਰ ਫਿਰ ਕੇਂਦਰੀ ਚਰਚਾ ਦਾ ਵਿਸ਼ਾ ਬਣ ਰਹੇ ਹਨ | 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਆਮ ਆਦਮੀ ਪਾਰਟੀ ਤੋਂ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ | ਭਾਵੇਂ ਪਾਰਟੀ ਵਲੋਂ ਉਨ੍ਹਾਂ ਨੂੰ ਟਿਕਟ ਨਾ ਮਿਲੀ, ਪਰ ਇਸ ਨੂੰ ਉਨ੍ਹਾਂ ਨੇ ਨਿਰਾਸ਼ਾ ਦੇ ਤੌਰ 'ਤੇ ਨਹੀਂ ਲਿਆ, ਸਗੋਂ ਪਾਰਟੀ ਦੇ ਫੈਸਲੇ ਨੂੰ ਪੂਰੀ ਨਿਮਰਤਾ ਨਾਲ ਸਵੀਕਾਰਿਆ | ਸਿਆਸੀ ਤੌਰ 'ਤੇ ਇਹ ਇਕ ਵੱਡਾ ਝਟਕਾ ਸੀ, ਪਰ ਸੰਧੂ ਡੋਲਣ ਦੀ ਬਜਾਏ ਆਪਣੀ ਵਲੰਟੀਅਰ ਟੀਮ ਸਮੇਤ ਪਾਰਟੀ ਦੇ ਉਮੀਦਵਾਰ ਨਾਲ ਡੱਟ ਕੇ ਖੜ੍ਹੇ ਰਹੇ ਅਤੇ ਚੋਣ ਮੈਦਾਨ ਵਿਚ ਪੂਰਾ ਸਾਥ ਦਿੱਤਾ | ਇਸ ਰਵੱਈਏ ਨੇ ਉਨ੍ਹਾਂ ਨੂੰ ਇੱਕ ਵਫ਼ਾਦਾਰ ਅਤੇ ਅਨੁਸ਼ਾਸਿਤ ਆਗੂ ਵਜੋਂ ਪੱਕੀ ਪਹਿਚਾਣ ਦਿੱਤੀ | ਪਾਰਟੀ ਵਲੋਂ ਵੀ ਉਨ੍ਹਾਂ ਦੀ ਵਫਾਦਾਰ ਨੂੰ ਦੇਖਦਿਆਂ ਪੰਜਾਬ ਸਟੇਟ ਕੰਨਟੇਨ ਵੇਅਰ ਹਾਊਸਿੰਗ ਕਾਰਪੋਰੇਸ਼ਨ ਉਪ ਚੇਅਰਮੈਨ ਬਣਿਆ | ਅੰਨਾ ਹਜ਼ਾਰੇ ਦੇ ਅੰਦੋਲਨ ਤੋਂ ਪ੍ਰੇਰਿਤ ਹੋ ਕੇ ਆਮ ਆਦਮੀ ਪਾਰਟੀ ਨਾਲ ਜੁੜੇ ਸੰਧੂ ਸ਼ੁਰੂ ਤੋਂ ਹੀ ਆਮ ਲੋਕਾਂ ਦੇ ਮੁੱਦਿਆਂ ਨੂੰ ਆਪਣੀ ਸਿਆਸਤ ਦਾ ਕੇਂਦਰ ਬਣਾਉਂਦੇ ਆ ਰਹੇ ਹਨ | ਉਹ ਲੋਕਾਂ ਨਾਲ ਸਿੱਧੀ ਗੱਲਬਾਤ ਕਰਨ 'ਤੇ ਵਿਸ਼ਵਾਸ ਰੱਖਦੇ ਹਨ, ਜਿਸ ਨਾਲ ਹਲਕੇ ਵਿਚ ਉਨ੍ਹਾਂ ਦੀ ਮਜ਼ਬੂਤ ਜੜ ਬਣਦੀ ਨਜ਼ਰ ਆ ਰਹੀ ਹੈ | ਲੋਕਾਂ ਨਾਲ ਲਗਾਤਾਰ ਸੰਪਰਕ ਅਤੇ ਸਮਾਜਿਕ ਹਾਜਰੀ,ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਬਣ ਕੇ ਸਾਹਮਣੇ ਆ ਰਹੀ ਹੈ | ਸਨੌਰ ਦੇ ਸਿਆਸੀ ਮੰਚ 'ਤੇ ਸੰਧੂ ਦੀ ਪਹਿਚਾਣ ਹੁਣ ਸਿਰਫ਼ ਇੱਕ ਆਮ ਕਾਰਕੁਨ ਦੀ ਨਹੀਂ ਰਹੀ, ਸਗੋਂ ਉਹ ਭਾਈਚਾਰਕ ਏਕਤਾ, ਸਾਫ-ਸੁਥਰੀ ਸਿਆਸਤ ਅਤੇ ਜਨਸੇਵਾ ਦੇ ਪ੍ਰਤੀਕ ਵਜੋਂ ਉਭਰ ਰਹੇ ਹਨ | ਉਨ੍ਹਾਂ ਦੀ ਸਾਦਗੀ, ਮਿਲਣਸਾਰ ਸੁਭਾਅ ਅਤੇ ਹਰ ਵਰਗ ਨਾਲ ਬਣੀ ਸਾਂਝ ਨੇ ਉਨ੍ਹਾਂ ਨੂੰ ਹਲਕੇ ਵਿਚ ਵੱਖਰੀ ਪਛਾਣ ਦਿੱਤੀ ਹੈ | ਸਿਆਸੀ ਪੱਧਰ 'ਤੇ ਵੀ ਸੰਧੂ ਵਲੋਂ ਪਾਰਟੀ ਲੀਡਰਸ਼ਿਪ ਨਾਲ ਤਾਲਮੇਲ ਬਣਾਕੇ ਲਗਾਤਾਰ ਸਰਗਰਮ ਰਹਿਣਾ ਇਸ ਗੱਲ ਦਾ ਸੰਕੇਤ ਹੈ,ਕਿ ਉਹ ਭਵਿੱਖ ਵਿਚ ਵੱਡੀ ਭੂਮਿਕਾ ਨਿਭਾਉਣ ਲਈ ਤਿਆਰ ਹਨ | ਹਲਕੇ ਵਿਚ ਉਨ੍ਹਾਂ ਦੀ ਵਧਦੀ ਪਕੜ ਅਤੇ ਲੋਕਧਾਰਾ ਨਾਲ ਗਹਿਰਾ ਜੋੜ ਉਨ੍ਹਾਂ ਦੀ ਦਾਅਵੇਦਾਰੀ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ | ਉਪ ਚੇਅਰਮੈਨ ਸੰਧੂ ਵਲੋਂ ਬਹਾਦਰਗੜ੍ਹ ਦੇ ਮਸਲਿਆਂ ਤੋਂ ਮਗਰੋ ਆਮ ਆਦਮੀ ਕਲੀਨਿਕ ਨਾਨਕਸਰ ਜਨਤਕ ਸਮੱਸਿਆਵਾਂ ਨੂੰ ਤੁਰੰਤ ਹੱਲ ਕਰਵਾਇਆ | ਉਨ੍ਹਾਂ ਦੀ ਇਹ ਸਰਗਰਮੀ ਦਰਸਾਉਂਦੀ ਹੈ ਕਿ ਉਹ ਸਿਰਫ਼ ਸਿਆਸੀ ਮੌਕੇ ਨਹੀਂ, ਸਗੋਂ ਲੋਕ ਮੁੱਦਿਆਂ ਨੂੰ ਪਹਿਲ ਦੇਣ ਵਾਲੇ ਆਗੂ ਹਨ | ਇਸ ਕਾਰਨ ਹਲਕੇ ਵਿਚ ਇਹ ਗੱਲ ਜ਼ੋਰ ਫੜ ਰਹੀ ਹੈ ਕਿ ਸੰਧੂ ਵਿਧਾਨ ਸਭਾ ਵਿੱਚ ਲੋਕਾਂ ਦੀ ਆਵਾਜ਼ ਬਣ ਸਕਦੇ ਹਨ | ਮੌਜੂਦਾ ਹਾਲਾਤਾਂ ਵਿੱਚ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇੰਦਰਜੀਤ ਸਿੰਘ ਸੰਧੂ ਹਲਕਾ ਸਨੌਰ ਦੀ ਸਿਆਸਤ ਵਿੱਚ ਇੱਕ ਮਜ਼ਬੂਤ ਅਤੇ ਉਭਰਦਾ ਚਿਹਰਾ ਬਣ ਕੇ ਸਾਹਮਣੇ ਆ ਰਹੇ ਹਨ | ਜਨਤਾ ਨਾਲ ਉਨ੍ਹਾਂ ਦੀ ਨਜ਼ਦੀਕੀ, ਮੁੱਦਿਆਂ 'ਤੇ ਉਨ੍ਹਾਂ ਦੀ ਪੱਕੜ ਅਤੇ ਸਿਆਸੀ ਸੰਤੁਲਨ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿਚ ਵੱਡੀ ਭੂਮਿਕਾ ਲਈ ਯੋਗ ਦਿਖ ਬਣ ਰਹੀ ਹੈ | ਹਲਕੇ ਦੀ ਜਨਤਕ ਆਵਾਜ਼ ਨੂੰ ਵਿਧਾਨ ਸਭਾ ਤੱਕ ਪਹੁੰਚਾਉਣ ਦੀ ਉਨ੍ਹਾਂ ਦੀ ਇੱਛਾ ਅਤੇ ਲਗਨ ਉਨ੍ਹਾਂ ਦੇ ਸਿਆਸੀ ਸਫ਼ਰ ਨੂੰ ਇੱਕ ਨਵੇਂ ਮੋੜ ਵੱਲ ਲੈ ਜਾਂਦੀ ਨਜ਼ਰ ਆ ਰਹੀ ਹੈ |


ਪਿਛਲੀ ਖ਼ਬਰ ਡੀ.ਏ.ਵੀ ਸੈਂਟਨਰੀ ਪਬਲਿਕ ਸਕੂਲ ਨਾਭਾ ਦਾ ਸੀ.ਬੀ.ਐੱਸ.ਈ 10ਵੀਂ ਬੋਰਡ ਦਾ ਨਤੀਜਾ ਸੌ ਫੀਸਦੀ ਰਿਹਾ <br/> ਅਗਲੀ ਖ਼ਬਰ ਟੀ.ਬੀ. 'ਤੇ ਕਾਬੂ ਪਾਉਣ ਲਈ ਸਾਰਿਆਂ ਦਾ ਸਹਿਯੋਗ ਜ਼ਰੂਰੀ-ਸਿਵਲ ਸਰਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।