01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਨੰਬਰਦਾਰ ਯੂਨੀਅਨ ਬਨੂੜ ਵਲੋਂ ਨਵ-ਨਿਯੁਕਤ ਨਾਇਬ ਤਹਿਸੀਲਦਾਰ ਕਸ਼ਿਸ਼ ਗਰਗ ਨੂੰ ਕੀਤਾ ਸਨਮਾਨਿਤ <br/>

ਅਜੀਤ ਡੈਸਕ 19-04-2026
ਬਨੂੜ, 18 ਅਪ੍ਰੈਲ (ਭੁਪਿੰਦਰ ਸਿੰਘ)-ਸਬ ਤਹਿਸੀਲ ਬਨੂੜ ਵਿਖੇ ਵਿਭਾਗ ਵਲੋਂ ਨਵੇਂ ਨਿਯੁਕਤ ਕੀਤੇ ਗਏ ਨਾਇਬ ਤਹਿਸੀਲਦਾਰ ਕਸ਼ਿਸ਼ ਗਰਗ ਨੂੰ ਨੰਬਰਦਾਰ ਯੂਨੀਅਨ ਬਨੂੜ ਦੇ ਪ੍ਰਧਾਨ ਨੰਬਰਦਾਰ ਕੁਲਬੀਰ ਸਿੰਘ ਖਾਸਪੁਰ ਦੀ ਅਗਵਾਈ ਹੇਠ ਸਮੂਹ ਅਹੁਦੇਦਾਰਾਂ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੱਲਬਾਤ ਕਰਦੇ ਹੋਏ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਕੁਲਬੀਰ ਸਿੰਘ ਖਾਸਪੁਰ, ਜਗਤਾਰ ਸਿੰਘ ਬਾਸਮਾ, ਸਵਰਨ ਸਿੰਘ ਬਾਜਵਾ, ਨੰਬਰਦਾਰ ਜਸਵੰਤ ਸਿੰਘ ਕਰਾਲਾ ਅਤੇ ਕੁਲਵਿੰਦਰ ਸਿੰਘ ਤਸੋਲੀ ਨੇ ਦੱਸਿਆ ਕਿ ਵਿਭਾਗ ਵਲੋਂ ਸਬ ਤਹਿਸੀਲ ਬਨੂੜ ਵਿਖੇ ਤਾਇਨਾਤ ਨਾਇਬ ਤਹਿਸੀਲਦਾਰ ਅੰਮਿ੍ਤਾ ਅਗਰਵਾਲ ਦਾ ਤਬਾਦਲਾ ਹੋ ਜਾਣ ਤੇ ਉਨ੍ਹਾਂ ਦੀ ਥਾਂ 'ਤੇ ਵਿਭਾਗ ਨੇ ਕਸ਼ਿਸ਼ ਗਰਗ ਨੂੰ ਨਾਇਬ ਤਹਿਸੀਲਦਾਰ ਵਜੋਂ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਦੇ ਅਹੁਦਾ ਸੰਭਾਲਣ 'ਤੇ ਨੰਬਰਦਾਰ ਯੂਨੀਅਨ ਵਲੋਂ ਉਨ੍ਹਾਂ ਨੂੰ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਅਤੇ ਨੰਬਰਦਾਰਾਂ ਨੂੰ ਪੇਸ਼ ਆ ਰਹੀਆ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ | ਇਸ ਮੌਕੇ ਨੰਬਰਦਾਰ ਗੁਰਮੁਖ ਸਿੰਘ ਬਨੂੜ, ਰਘਵੀਰ ਸਿੰਘ ਗੱਜੂ ਖੇੜਾ, ਸਵਰਨ ਸਿੰਘ ਬਨੂੜ, ਕੁਲਵੰਤ ਸਿੰਘ ਧਰਮਗੜ੍ਹ, ਸੁਰਿੰਦਰ ਸਿੰਘ ਛਿੰਦਾ ਬੂਟਾ ਸਿੰਘ ਵਾਲਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਨਿਰਮਲ ਭੱਟੀਆਂ ਵਲੋਂ ਸਨੌਰ ਦੀ ਅਨਾਜ ਮੰਡੀ ਦਾ ਦੌਰਾ <br/> ਅਗਲੀ ਖ਼ਬਰ ਡੀ.ਏ.ਵੀ ਸੈਂਟਨਰੀ ਪਬਲਿਕ ਸਕੂਲ ਨਾਭਾ ਦਾ ਸੀ.ਬੀ.ਐੱਸ.ਈ 10ਵੀਂ ਬੋਰਡ ਦਾ ਨਤੀਜਾ ਸੌ ਫੀਸਦੀ ਰਿਹਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।