ਬਿਜਲੀ ਕੱਟਾਂ ਦੇ ਵਿਰੋਧ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਵੱਖੋ- ਵੱਖ ਥਾਈਾ ਜ਼ਬਰਦਸਤ... <br/>
(ਸਫਾ 5 ਦੀ ਬਾਕੀ)
<br/>
01-05-2026
ਅਕਾਲੀ ਸਰਕਾਰ ਨੇ ਪੰਜਾਬ ਨੂੰ ਬਣਾਇਆ ਸੀ 'ਬਿਜਲੀ ਸਰਪਲੱਸ ਸੂਬਾ'- ਕਿ੍ਸ਼ਨ ਸਿੰਘ ਸਨੌਰ
ਸ਼੍ਰੋਮਣੀ ਅਕਾਲੀ ਦਲ ਵਲੋਂ ਰੋਸ ਪ੍ਰਦਰਸ਼ਨ
ਸਨੌਰ, (ਮੋਹਣ ਸਿੰਘ ਭੱਟੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੀਨੀਅਰ ਅਕਾਲੀ ਆਗੂ ਅਤੇ ਮੈਂਬਰ ਹਲਕਾ ਇੰਚਾਰਜ ਕਮੇਟੀ ਕਿ੍ਸ਼ਨ ਸਿੰਘ ਸਨੌਰ ਦੀ ਅਗਵਾਈ ਵਿਚ ਅੱਜ ਬਿਜਲੀ ਗਰਿੱਡ ਸਨੌਰ ਵਿਖੇ ਧਰਨਾ ਦਿੱਤਾ ਗਿਆ | ਪੰਜਾਬ ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ਅਤੇ ਅਣਮਿਥੇ ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਜਨਤਾ ਦੀ ਆਵਾਜ਼ ਬੁਲੰਦ ਕਰਦਿਆਂ ਸਰਕਾਰ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ | ਪ੍ਰਦਰਸ਼ਨ ਦੌਰਾਨ ਕਿ੍ਸ਼ਨ ਸਿੰਘ ਸਨੌਰ ਨੇ ਪੰਜਾਬ ਸਰਕਾਰ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ 'ਆਪ' ਦੇ ਕੁਪ੍ਰਬੰਧ ਨੇ ਪੰਜਾਬ ਨੂੰ ਮੁੜ ਉਸੇ 'ਹਨੇਰ ਯੁੱਗ' ਵਿਚ ਧੱਕ ਦਿੱਤਾ ਹੈ, ਜਿਸ ਵਿਚੋਂ ਅਕਾਲੀ-ਭਾਜਪਾ ਸਰਕਾਰ ਨੇ ਸੂਬੇ ਨੂੰ ਬੜੀ ਮਸ਼ੱਕਤ ਨਾਲ ਕੱਢਿਆ ਸੀ | ਉਨ੍ਹਾਂ ਕਿਹਾ ਕਿ ਜਿਸ ਪੰਜਾਬ ਨੂੰ ਅਕਾਲੀ ਦਲ ਨੇ 'ਬਿਜਲੀ ਸਰਪਲੱਸ' ਰਾਜ ਬਣਾਇਆ, ਉਹੀ ਪੰਜਾਬ 8 ਤੋਂ 12 ਘੰਟੇ ਦੇ ਭਿਆਨਕ ਬਿਜਲੀ ਕੱਟਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਸਾਲ 2007 ਤੋਂ 2017 ਤੱਕ ਦੇ ਅਕਾਲੀ-ਭਾਜਪਾ ਕਾਰਜਕਾਲ ਨੂੰ ਬਿਜਲੀ ਖੇਤਰ ਦਾ 'ਸੁਨਹਿਰੀ ਯੁੱਗ' ਕਰਾਰ ਦਿੱਤਾ | ਉਨ੍ਹਾਂ 'ਆਪ' ਸਰਕਾਰ ਦੀ ਪ੍ਰਬੰਧਕੀ ਨਾਕਾਮੀ 'ਤੇ ਵਰ੍ਹਦਿਆਂ ਕਿਹਾ ਕਿ ਸਰਕਾਰ ਨੇ ਸਮੇਂ ਸਿਰ 'ਸ਼ਾਰਟ ਟਰਮ' ਬਿਜਲੀ ਖ਼ਰੀਦਣ ਅਤੇ ਪਹਾੜੀ ਰਾਜਾਂ ਨਾਲ ਬਿਜਲੀ ਆਦਾਨ-ਪ੍ਰਦਾਨ ਦੇ ਸਮਝੌਤੇ ਨਹੀਂ ਕੀਤੇ, ਜਿਸ ਕਾਰਨ ਲੋਕਾਂ ਨੂੰ 45 ਡਿਗਰੀ ਤੋਂ ਵੱਧ ਤਾਪਮਾਨ ਵਿਚ ਨਰਕ ਭੋਗਣਾ ਪੈ ਰਿਹਾ ਹੈ | ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਤੁਰੰਤ ਬਿਜਲੀ ਸਪਲਾਈ ਵਿਚ ਸੁਧਾਰ ਨਾ ਕੀਤਾ ਗਿਆ ਅਤੇ ਕਿਸਾਨਾਂ ਤੇ ਉਦਯੋਗਾਂ ਨੂੰ ਰਾਹਤ ਨਾ ਦਿੱਤੀ ਗਈ, ਤਾਂ ਸ਼੍ਰੋਮਣੀ ਅਕਾਲੀ ਦਲ ਸੂਬੇ ਭਰ ਵਿਚ ਬਿਜਲੀ ਦਫ਼ਤਰਾਂ ਅੱਗੇ ਵਿਸ਼ਾਲ ਰੋਸ ਪ੍ਰਦਰਸ਼ਨਾਂ ਦੀ ਲੜੀ ਸ਼ੁਰੂ ਕਰੇਗਾ | ਇਸ ਮੌਕੇ 'ਤੇ ਹਰਮਿੰਦਰ ਸਿੰਘ ਜੋਗੀਪੁਰ ਸਾਬਕਾ ਮੈਂਬਰ ਜ਼ਿਲ੍ਹਾ ਪਰਿਸ਼ਦ, ਹਰਵਿੰਦਰ ਸਿੰਘ ਗਗਰੌਲੀ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ ਢੋਟ, ਲਖਵਿੰਦਰ ਸਿੰਘ ਪ੍ਰਧਾਨ ਆਲ ਸਕੂਲ ਟਰਾਂਸਪੋਰਟ ਯੂਨੀਅਨ ਜ਼ਿਲ੍ਹਾ ਪਟਿਆਲਾ, ਬਲਦੇਵ ਸਿੰਘ ਖੁੱਡਾ, ਲਖਵਿੰਦਰ ਸਿੰਘ ਜੋਗੀਪੁਰ, ਜਥੇਦਾਰ ਹਰਦੀਪ ਸਿੰਘ ਸਾਬਕਾ ਸਰਕਲ ਪ੍ਰਧਾਨ ਸਨੌਰ ਸ਼ਹਿਰੀ, ਜਥੇਦਾਰ ਛੋਟਾ ਸਿੰਘ ਸਾਬਕਾ ਮੈਂਬਰ ਕੋਆਪਰੇਟਿਵ ਸੋਸਾਇਟੀ, ਇੰਦਰਜੀਤ ਸਿੰਘ ਚਮਾਰਹੇੜੀ, ਸੁਖਜੀਤ ਸਿੰਘ ਬੋਹੜਪੁਰ, ਹਰਜਿੰਦਰ ਸਿੰਘ, ਰਣਜੀਤ ਸਿੰਘ, ਮਨਜੀਤ ਸਿੰਘ ਰੋਮੀ, ਹਰਮੀਤ ਸਿੰਘ, ਸੁਖਵਿੰਦਰ ਸਿੰਘ ਸਮਰਾਓ, ਬਲਿਹਾਰ ਸਿੰਘ ਗਗਰੌਲੀ, ਜੱਸਾ ਸਿੰਘ ਜੋਗੀਪੁਰ, ਸੁਖਵਿੰਦਰ ਸਿੰਘ ਜੋਗੀਪੁਰ, ਹਰਪਾਲ ਸਿੰਘ ਵਿੱਦਿਆ ਨਗਰ, ਹਰਨੇਕ ਸਿੰਘ ਜੋਗੀਪੁਰ, ਹਰਕੇਸ਼ ਸਿੰਘ ਮਹਿਰਾ, ਹਰਬੰਸ ਸਿੰਘ ਮਹਿਰਾ, ਨਛੱਤਰ ਸਿੰਘ ਜੋਗੀਪੁਰ, ਬੂਟਾ ਸਿੰਘ ਗਗਰੌਲੀ, ਗੁਰਤਾਜ ਸਿੰਘ ਗਗਰੌਲੀ, ਬਿਕਰਮਜੀਤ ਸਿੰਘ ਗਗਰੌਲੀ, ਮੁਖਰਾਜ ਸਿੰਘ ਮੈਂਬਰ ਗੁਰਦੁਆਰਾ ਕਮੇਟੀ, ਸਾਹਿਬ ਸਿੰਘ ਮੋਹਲਗੜ੍ਹ, ਜਸਵੀਰ ਸਿੰਘ ਸਾਬਕਾ ਸਰਪੰਚ ਚੂੰਹਟ, ਜਗਸੀਰ ਸਿੰਘ ਸਾਬਕਾ ਸਰਪੰਚ ਕਪੂਰੀ, ਜਸਵੀਰ ਗੋਸੁਆਮੀ ਸਾਬਕਾ ਸਰਪੰਚ ਸ਼ੇਖੂਪੁਰ, ਕੁਲਵੰਤ ਸਿੰਘ ਫਰੀਦਪੁਰ, ਅਮਰੀਕ ਸਿੰਘ ਹਾਂਡਾ, ਚਰਨਜੀਤ ਸਿੰਘ ਬਿੱਟੂ ਬਹਾਦਰਗੜ੍ਹ, ਹਰਜੀਤ ਸਿੰਘ ਦੌਣਕਲਾਂ, ਗੁਰਸੇਵਕ ਸਿੰਘ ਬੱਲੂ ਬਹਾਦਰਗੜ੍ਹ, ਹਰਦੀਪ ਸਿੰਘ, ਰਾਜਵੀਰ ਸਿੰਘ ਧਾਲੀਵਾਲ, ਕੁਲਦੀਪ ਸਿੰਘ ਦੀਪ ਸਨੌਰ, ਗੁਰਵਿੰਦਰ ਸਿੰਘ ਹੈਪੀ ਰਾਮਪੁਰ, ਹਰਜਿੰਦਰ ਸਿੰਘ ਰਿੰਕੂ, ਜਸਕਰਨ ਸਿੰਘ ਸਨੌਰ, ਰਵੀ ਕੁਮਾਰ, ਚਰਨਜੀਤ ਸਿੰਘ ਚੰਨੀ, ਨਾਇਬ ਸਿੰਘ ਭੰਬੂਆਂ, ਅੰਗਰੇਜ਼ ਸਿੰਘ ਨੂਰਖੇੜੀਆਂ, ਸਤਿੰਦਰਪਾਲ ਸਿੰਘ ਛਿੰਦਾ ਸ਼ਮਸ਼ਪੁਰ, ਬਿੱਟੂ ਹਰੀਕਾ, ਬੇਅੰਤ ਸ਼ਰਮਾ, ਕਮਲ ਕੁਮਾਰ, ਹਰਵੀਰ ਸਿੰਘ, ਸੋਨੀ ਸ਼ਰਮਾ, ਰਮਨਦੀਪ ਸਿੰਘ ਸਨੌਰ, ਜਸਵੀਰ ਸਿੰਘ ਹਡਾਣਾ ਪ੍ਰਧਾਨ ਬੀਸੀ ਵਿੰਗ, ਗਗਨ ਸਨੌਰ, ਸੁਖਦੇਵ ਸਿੰਘ ਤੇਜਾਂ, ਸਾਹਿਬ ਸਿੰਘ ਸ਼ਾਦੀਪੁਰ, ਮਹਾਂਵੀਰ ਸਿੰਘ ਪਰੌੜ ਸਮੇਤ ਹੋਰ ਵੱਡੀ ਗਿਣਤੀ ਵਿਚ ਲੋਕਾਂ ਨੇ ਰੋਸ ਪ੍ਰਦਰਸ਼ਨ ਵਿਚ ਹਿੱਸਾ ਲਿਆ |
ਪੰਜਾਬ ਸਰਕਾਰ ਹਰ ਫਰੰਟ 'ਤੇ ਫੇਲ੍ਹ ਹੋਈ-ਵਿਰਕ, ਮੁਖਮੈਲਪੁਰ
ਐਸ.ਡੀ.ਐਮ. ਦਫ਼ਤਰ ਅੱਗੇ ਜ਼ੋਰਦਾਰ ਰੋਸ ਪ੍ਰਦਰਸ਼ਨ
ਦੇਵੀਗੜ੍ਹ, 30 ਅਪ੍ਰੈਲ (ਰਾਜਿੰਦਰ ਸਿੰਘ ਮÏਜੀ)-ਪੰਜਾਬ ਵਿਚ ਪੈ ਰਹੀ ਭਿਆਨਕ ਗਰਮੀ ਦਰਮਿਆਨ ਬਿਜਲੀ ਦੇ ਲੰਬੇ ਅਤੇ ਅਣਮਿੱਥੇ ਕੱਟਾਂ ਨੇ ਆਮ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ¢ ਇਸੇ ਗੰਭੀਰ ਮੁੱਦੇ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਤਹਿਸੀਲ ਦੁੱਧਨ ਸਾਧਾਂ ਵਿਖੇ ਐਸ.ਡੀ.ਐਮ. ਦਫ਼ਤਰ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ¢ ਇਹ ਪ੍ਰਦਰਸ਼ਨ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਰਜਿੰਦਰ ਸਿੰਘ ਵਿਰਕ ਅਤੇ ਸੀਨੀਅਰ ਆਗੂ ਫÏਜਇੰਦਰ ਸਿੰਘ ਮੁਖਮੈਲਪੁਰ ਦੀ ਸਾਂਝੀ ਅਗਵਾਈ ਹੇਠ ਕੀਤਾ ਗਿਆ¢ ਧਰਨੇ ਦÏਰਾਨ ਅਕਾਲੀ ਵਰਕਰਾਂ ਨੇ ਹੱਥਾਂ ਵਿਚ ਤਖ਼ਤੀਆਂ ਫੜ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ¢ ਇਕੱਠ ਨੂੰ ਸੰਬੋਧਨ ਕਰਦਿਆਂ ਰਜਿੰਦਰ ਸਿੰਘ ਵਿਰਕ ਅਤੇ ਫÏਜਇੰਦਰ ਸਿੰਘ ਮੁਖਮੇਲਪੁਰ ਨੇ ਕਿਹਾ ਕਿ ਮÏਜੂਦਾ ਸਰਕਾਰ ਹਰ ਫਰੰਟ 'ਤੇ ਫੇਲ੍ਹ ਸਾਬਤ ਹੋ ਰਹੀ ਹੈ ¢ ਉਨ੍ਹਾਂ ਮੰਗ ਕੀਤੀ ਕਿ ਬਿਜਲੀ ਸਪਲਾਈ ਨੂੰ ਤੁਰੰਤ ਸੁਚਾਰੂ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਇਸ ਨਰਕ ਭਰੀ ਜ਼ਿੰਦਗੀ ਤੋਂ ਨਿਜਾਤ ਮਿਲ ਸਕੇ¢ ਇਸ ਰੋਸ ਪ੍ਰਦਰਸ਼ਨ ਵਿਚ ਇਲਾਕੇ ਦੇ ਵੱਡੀ ਗਿਣਤੀ ਵਿਚ ਅਕਾਲੀ ਆਗੂਆਂ, ਪੰਚਾਂ-ਸਰਪੰਚਾਂ ਅਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ¢ ਇਸ ਮÏਕੇ ਬੁਲਾਰਿਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਲੋਕਾਂ ਦੀ ਆਵਾਜ਼ ਬਣ ਕੇ ਖੜਦਾ ਰਿਹਾ ਹੈ ਅਤੇ ਜਨਤਾ ਦੇ ਹੱਕਾਂ ਦੀ ਲੜਾਈ ਜਾਰੀ ਰੱਖੀ ਜਾਵੇਗੀ¢ਇਸ ਮÏਕੇ ਸਰਕਲ ਪ੍ਰਧਾਨ ਗੁਰਬਖਸ਼ ਸਿੰਘ ਟਿਵਾਣਾ, ਰਾਜਵੀਰ ਸਿੰਘ ਬਹਾਦਰਗੜ੍ਹ, ਸੁਰਜੀਤ ਸਿੰਘ ਪਠਾਣਮਾਜਰਾ, ਜਸਬੀਰ ਸਿੰਘ ਚੂੰਹਟ, ਤਰਲੋਕ ਸਿੰਘ ਬਹਿਰੂ ਅਤੇ ਜਸਕਰਨ ਸਿੰਘ ਬਹਿਰੂ, ਸੁਖਵਿੰਦਰ ਸਿੰਘ ਜੋਨੀ, ਗੁਰਮੁਖ ਸਿੰਘ ਬ੍ਰਹਮਪੁਰ, ਬੱਗਾ ਸਿੰਘ ਰਾਜਗੜ੍ਹ, ਗੁਰਵਿੰਦਰ ਸਿੰਘ ਮੱਲ ਅਤੇ ਸੁਰਜੀਤ ਸਿੰਘ ਜਲਾਲਪੁਰ, ਗੁਰਪ੍ਰੀਤ ਸਿੰਘ ਗਿੱਲ, ਗੁਰਮੇਲ ਸਿੰਘ ਵਿਰਕ, ਸ਼ਮਸ਼ੇਰ ਸਿੰਘ ਵਿਰਕ, ਨਿਜਾਮੁਦੀਨ ਸ਼ੇਖਪੁਰਾ, ਦਵਿੰਦਰ ਸਿੰਘ ਸਰਾਂ, ਕਿਸ਼ਨ ਕੁਮਾਰ, ਬੱਗਾ ਅਲੀਪੁਰ, ਮੁਖਤਿਆਰ ਸਿੰਘ ਹਾਜੀਪੁਰ, ਹਰਪਾਲ ਸਿੰਘ ਹਨੇਰੀਆਂ, ਮੁਖਤਿਆਰ ਸਿੰਘ ਘੜਾਮ ਅਤੇ ਗੋਲਡੀ ਆਦਿ ਹਾਜ਼ਰ ਸਨ¢
ਬਾਬੂ ਕਬੀਰ ਦਾਸ ਅਤੇ ਸਾਬਕਾ ਚੇਅਰਮੈਨ ਲਾਲਵਾ ਦੀ ਅਗਵਾਈ ਹੇਠ ਐਸ.ਡੀ.ਐਮ. ਦਫਤਰ ਪਾਤੜਾਂ ਦੇ ਬਾਹਰ ਧਰਨਾ
ਪਾਤੜਾਂ, (ਗੁਰਇਕਬਾਲ ਸਿੰਘ ਖਾਲਸਾ)-ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਅੰਦਰ ਬਿਜਲੀ ਦੇ ਲੱਗ ਰਹੇ ਕੱਟਾਂ ਨੂੰ ਲੈ ਕੇ ਅੱਜ ਸੂਬਾ ਪੱਧਰ ਉੱਤੇ ਐਸ.ਡੀ.ਐਮ. ਦਫਤਰਾਂ ਦੇ ਬਾਹਰ ਧਰਨੇ ਦੇਣ ਦੇ ਪ੍ਰੋਗਰਾਮ ਦੇ ਤਹਿਤ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸ਼ੁਤਰਾਣਾ ਦੇ ਇੰਚਾਰਜ ਬਾਬੂ ਕਬੀਰ ਦਾਸ ਅਤੇ ਜ਼ਿਲ੍ਹਾ ਪ੍ਰੀਸ਼ਦ ਅਤੇ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਦੇ ਸਾਬਕਾ ਚੇਅਰਮੈਨ ਜਥੇਦਾਰ ਮਹਿੰਦਰ ਸਿੰਘ ਲਾਲਵਾ ਦੀ ਅਗਵਾਈ ਹੇਠ ਐਸ.ਡੀ.ਐਮ. ਦਫਤਰ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ¢ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਅਤੇ ਸਾਬਕਾ ਚੇਅਰਮੈਨ ਜਥੇਦਾਰ ਮਹਿੰਦਰ ਸਿੰਘ ਲਾਲਵਾ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਬਿਜਲੀ ਮੁਹੱਈਆ ਕਰਾਉਣ ਵਿਚ ਪੂਰੀ ਤਰ੍ਹਾਂ ਅਸਫਲ ਰਹੀ ਹੈ ¢ ਬਾਬੂ ਕਬੀਰ ਦਾਸ ਅਤੇ ਸਾਬਕਾ ਚੇਅਰਮੈਨ ਲਾਲਵਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਲਈ ਵੱਡੀਆਂ ਲੜਾਈਆਂ ਲੜੀਆਂ ਹਨ ਅਤੇ ਮÏਜੂਦਾ ਸਮੇਂ ਵੀ ਪੰਜਾਬ ਕਈ ਵੱਡੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਜਿਸ ਪਾਸੇ ਸਰਕਾਰ ਦਾ ਕੋਈ ਧਿਆਨ ਨਹੀਂ ਹੈ, ਇਸ ਲਈ ਸ਼੍ਰੋਮਣੀ ਅਕਾਲੀ ਦਲ ਵਲੋਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸੰਘਰਸ਼ ਲਗਾਤਾਰ ਜਾਰੀ ਰਹੇਗਾ ¢ ਇਸ ਮÏਕੇ ਇੱਥੇ ਸੀਨੀਅਰ ਅਕਾਲੀ ਆਗੂ ਜਥੇਦਾਰ ਗੁਰਦੀਪ ਸਿੰਘ ਖਾਂਗ, ਯੂਥ ਆਗੂ ਵਰਿੰਦਰ ਸਿੰਘ ਲਾਲਵਾ, ਸਾਬਕਾ ਪ੍ਰਧਾਨ ਨਗਰ ਕੌਂਸਲ ਪਾਤੜਾਂ ਵਿਨੋਦ ਜਿੰਦਲ, ਯਾਦਵਿੰਦਰ ਸਿੰਘ ਨਿਆਲ, ਤੇਜ਼ਬੀਰ ਸਿੰਘ ਖਾਂਗ, ਡਾ. ਬਹਾਦਰ ਸਿੰਘ ਘੱਗਾ, ਨਰਿੰਦਰ ਸਿੰਘ ਬਜਾਜ, ਮੰਗਾ ਸਿੰਘ ਪਾਤੜਾਂ, ਸਰਕਲ ਪਾਤੜਾਂ ਸ਼ਹਿਰੀ ਦੇ ਪ੍ਰਧਾਨ ਜੋਗਾ ਸਿੰਘ ਸਿੱਧੂ, ਜੋਗਿੰਦਰ ਸਿੰਘ ਬਾਵਾ, ਮਾਸਟਰ ਜਸਵਿੰਦਰ ਸਿੰਘ, ਕ੍ਰਿਸ਼ਨ ਸਿੰਘ ਦੁਗਾਲ ਬਲਦੇਵ ਸਿੰਘ ਚੀਮਾ ਸ਼ਤਰਾਨਾ, ਪਾਤੜਾਂ ਸ਼ਹਿਰੀ ਦੇ ਪ੍ਰਧਾਨ ਵਿਸ਼ਾਲ ਗੋਇਲ, ਗੁਰਬਚਨ ਸਿੰਘ ਮÏਲਵੀ ਵਾਲਾ ਲਖਵਿੰਦਰ ਸਿੰਘ ਮÏਲਵੀਵਾਲਾ, ਬਚਿੱਤਰ ਸਿੰਘ ਵੜੈਚ, ਜਗਦੇਵ ਸਿੰਘ ਪਿੰਡ ਪਾਤੜਾਂ, ਰਿਸ਼ੂ ਵਰਮਾ, ਯੂਥ ਪ੍ਰਧਾਨ ਗੋਪੀ ਡਰੋਲੀ, ਸਮੇਤ ਵੱਖ-ਵੱਖ ਆਗੂ ਤੇ ਵਰਕਰ ਹਾਜ਼ਰ ਸਨ¢