16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਸਕੂਲ ਆਫ ਐਮੀਨੈਂਸ ਮੰਡੌਰ ਦੇ 4 ਵਿਦਿਆਰਥੀਆਂ ਨੇ ਕੀਤੀ ਨੈਸ਼ਨਲ-ਮੀਨ-ਕਮ ਮੈਰਿਟ ਸਕਾਲਰਸ਼ਿਪ ਜਮਾਤ ਅੱਠਵੀਂ ਦੀ ਪ੍ਰੀਖਿਆ ਪਾਸ

ਅਜੀਤ ਡੈਸਕ 01-05-2026
ਨਾਭਾ, 30 ਅਪ੍ਰੈਲ (ਜਗਨਾਰ ਸਿੰਘ ਦੁਲੱਦੀ)-ਸਕੂਲ ਆਫ ਐਮੀਨੈਂਸ ਮੰਡੌਰ ਦੇ ਚਾਰ ਵਿਦਿਆਰਥੀਆਂ ਏਕਮਜੋਤ ਕੌਰ, ਅਵਨੀਤ ਕੌਰ, ਗੁਰਮਨ ਸਿੰਘ ਅਤੇ ਹਰਜੋਤ ਸਿੰਘ ਵਲੋਂ ਨੈਸ਼ਨਲ-ਮੀਨ-ਕਮ ਮੈਰਿਟ ਸਕਾਲਰਸ਼ਿਪ ਜਮਾਤ ਅੱਠਵੀਂ ਦੀ ਪ੍ਰੀਖਿਆ ਪਾਸ ਕੀਤੀ ਗਈ ਹੈ | ਇਹ ਪ੍ਰੀਖਿਆ ਪਾਸ ਕਰਨ ਨਾਲ ਇਨ੍ਹਾਂ ਵਿਦਿਆਰਥੀਆਂ ਨੂੰ ਨੌਵੀਂ ਤੋਂ ਬਾਰ੍ਹਵੀਂ ਤੱਕ 1000/- ਰੁਪਏ ਪ੍ਰਤੀ ਮਹੀਨਾ ਲਗਾਤਾਰ ਚਾਰ ਸਾਲ ਕੁੱਲ 48000/- ਰੁਪਏ ਮਿਲਣਗੇ | ਸਕੂਲ ਪਿ੍ੰਸੀਪਲ ਜਸਪਾਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਪ੍ਰੀਖਿਆ ਦੀ ਤਿਆਰੀ ਤਰਸੇਮ ਸਿੰਘ ਸਮਾਜਿਕ ਸਿੱਖਿਆ ਮਾਸਟਰ ਵਲੋਂ ਬਹੁਤ ਹੀ ਮਿਹਨਤ ਨਾਲ ਕਰਵਾਈ ਗਈ ਅਤੇ ਇਨ੍ਹਾਂ ਦਾ ਸਹਿਯੋਗ ਜਸਵੀਰ ਕੌਰ, ਜੋਤੀ ਜਿੰਦਲ, ਹਰਸਿਮਰਨਦੀਪ ਸਿੰਘ ਅਤੇ ਬਲਵਿੰਦਰ ਕੌਰ ਨੇ ਵੀ ਦਿੱਤਾ | ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਕਰਨੈਲ ਸਿੰਘ ਜੋ ਕਿ ਅਵਨੀਤ ਕੌਰ ਦੇ ਪਿਤਾ ਹਨ, ਉਨ੍ਹਾਂ ਦੇ ਨਾਲ ਏਕਮ ਦੇ ਮਾਤਾ ਕਰਮਜੀਤ ਕੌਰ ਅਤੇ ਹਰਜੋਤ ਸਿੰਘ ਦੇ ਪਿਤਾ ਸਵਰਨ ਸਿੰਘ ਵੀ ਸ਼ਾਮਿਲ ਹੋਏ | ਵਿਦਿਆਰਥੀਆਂ ਦੇ ਮਾਪਿਆਂ ਵਲੋਂ ਪਿ੍ੰਸੀਪਲ ਜਸਪਾਲ ਸਿੰਘ ਤੇ ਸਮੂਹ ਸਕੂਲ ਸਟਾਫ਼ ਦੀ ਮਿਹਨਤ ਦੀ ਸ਼ਲਾਘਾ ਕੀਤੀ |
ਪਿਛਲੀ ਖ਼ਬਰ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਦਲ ਬਾਬਾ ਬਿਧੀ ਚੰਦ ਵਲੋਂ ਲਗਾਇਆ ਜਾ ਰਿਹਾ ਪੰਜ ਰੋਜਾ ਲੰਗਰ <br/> ਅਗਲੀ ਖ਼ਬਰ ਸਕੂਲ ਆਫ ਐਮੀਨੈਂਸ ਮੰਡੌਰ ਦੇ 4 ਵਿਦਿਆਰਥੀਆਂ ਨੇ ਕੀਤੀ ਨੈਸ਼ਨਲ-ਮੀਨ-ਕਮ ਮੈਰਿਟ ਸਕਾਲਰਸ਼ਿਪ ਜਮਾਤ ਅੱਠਵੀਂ ਦੀ ਪ੍ਰੀਖਿਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।