03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਜਥੇਦਾਰ ਗੜ੍ਹੀ ਦੀ ਭੈਣ ਨਮਿਤ ਸ਼ਰਧਾਂਜਲੀ ਸਮਾਗਮ 'ਚ ਪੁੱਜੇ ਰਾਜਨੀਤਕ ਅਤੇ ਧਾਰਮਿਕ ਆਗੂ

ਅਜੀਤ ਡੈਸਕ 03-05-2026
ਰਾਜਪੁਰਾ, 2 ਮਈ (ਰਣਜੀਤ ਸਿੰਘ)-ਬੀਤੇ ਦਿਨੀਂ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਮੈਂਬਰ ਐਗਜ਼ੈਕਟਿਵ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਥੇਦਾਰ ਸੁਰਜੀਤ ਸਿੰਘ ਗੜੀ ਦੇ ਸਤਿਕਾਰਯੋਗ ਭੈਣ ਬੀਬੀ ਜਗਜੀਤ ਕੌਰ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ |
ਅੱਜ ਉਨ੍ਹਾਂ ਦੇ ਸ਼ਰਧਾਂਜਲੀ ਸਮਾਗਮ ਦੇ ਮੌਕੇ 'ਤੇ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂ ਅਤੇ ਧਾਰਮਿਕ ਸੰਸਥਾਵਾਂ ਦੇ ਪ੍ਰਧਾਨਾਂ ਸਮੇਤ ਹਲਕੇ ਦੇ ਪੰਚ ਸਰਪੰਚ ਵੱਡੀ ਗਿਣਤੀ ਵਿਚ ਆਏ ਹੋਏ ਸਨ | ਇਸ ਮੌਕੇ 'ਤੇ ਵੱਖ-ਵੱਖ ਆਗੂਆਂ ਨੇ ਵਿੱਛੜੀ ਆਤਮਾ ਨੂੰ ਸ਼ਰਧਾ ਦੇ ਫੁਲ ਭੇਂਟ ਕੀਤੇ ਅਤੇ ਕਿਹਾ ਕਿ ਭੈਣ ਨੇ ਪੂਰਾ ਜੀਵਨ ਹੀ ਗੁਰਮਤਿ ਦੇ ਲੇਖੇ ਲਾਇਆ | ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਨੂੰ ਹਮੇਸ਼ਾ ਹੀ ਵੱਡਿਆਂ ਦਾ ਸਤਿਕਾਰ ਕਰਨ ਦੀ ਗੁੜ੍ਹਤੀ ਦਿੱਤੀ | ਉਨ੍ਹਾਂ ਨੇ ਕਿਹਾ ਕਿ ਭੈਣ ਦਾ ਅਚਾਨਕ ਵਿਛੋੜਾ ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ | ਇਸ ਮੌਕੇ ਹੋਰਨਾਂ ਸਮੇਤ ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਸਾਬਕਾ ਵਿਧਾਇਕ ਐਨ ਕੇ ਸ਼ਰਮਾ, ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਚੇਅਰਮੈਨ ਪ੍ਰਵੀਰ ਛਾਬੜਾ, ਐਡਵੋਕੇਟ ਅਰਸ਼ਦੀਪ ਸਿੰਘ ਕਲੇਰ, ਮੈਂਬਰ ਐੱਸ.ਜੀ.ਪੀ.ਸੀ. ਅਵਤਾਰ ਸਿੰਘ ਰੀਆ, ਸਾਬਕਾ ਚੇਅਰਮੈਨ ਤੇਜਿੰਦਰ ਪਾਲ ਸਿੰਘ ਸੰਧੂ, ਪੱਤਰਕਾਰ ਸਰਬਜੀਤ ਸਿੰਘ ਭੰਗੂ, ਪ੍ਰਧਾਨ ਜਸਪਾਲ ਸਿੰਘ ਗਗਰੌਲੀ, ਕਿ੍ਸ਼ਨ ਸਿੰਘ ਸਨੌਰ, ਸਾਧੂ ਸਿੰਘ ਖਲੌਰ, ਰਣਜੀਤ ਸਿੰਘ ਰਾਣਾ, ਅਰਵਿੰਦਰਪਾਲ ਸਿੰਘ ਰਾਜੂ, ਸੁਰਿੰਦਰ ਸਿੰਘ ਘੁਮਾਣਾ, ਭੁਪਿੰਦਰ ਸਿੰਘ ਗੋਲੂ, ਬਲਵਿੰਦਰ ਸਿੰਘ ਨੇਪਰਾਂ, ਅੰਮਿ੍ਤਪਾਲ ਸਿੰਘ ਖ਼ਾਲਸਾ, ਮੈਂਬਰ ਐੱਸ.ਜੀ.ਪੀ.ਸੀ. ਜ਼ਸਮੇਰ ਸਿੰਘ ਲਾਛੜੂ, ਬੀਬੀ ਮਨਪ੍ਰੀਤ ਕੌਰ ਡੌਲੀ, ਬੀਬੀ ਗੁਲਸ਼ਨ ਕੌਰ ਮਠਿਆੜਾ, ਹੈੱਡ ਗ੍ਰੰਥੀ ਪ੍ਰਨਾਮ ਸਿੰਘ, ਮੈਨੇਜਰ ਭਾਗ ਸਿੰਘ, ਅਵਤਾਰ ਸਿੰਘ, ਮੈਨੇਜਰ ਮਨਜੀਤ ਸਿੰਘ, ਗਿਆਨੀ ਸ਼ੇਰ ਸਿੰਘ, ਸ਼ਾਮ ਸੁੰਦਰ ਵਧਵਾ, ਡਾ. ਨੰਦ ਲਾਲ ਸ਼ਰਮਾ, ਸੁਰਿੰਦਰ ਸਿੰਘ ਚੰਦੂਆਂ, ਸਤਵਿੰਦਰ ਸਿੰਘ ਮਿਰਜਾਪੁਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸ਼ਰਨਜੀਤ ਸਿੰਘ ਜ਼ੋਗੀਪੁਰ, ਕੁਲਵਿੰਦਰ ਸਿੰਘ ਕਾਲੋਮਾਜਰਾ, ਹਰਮੀਤ ਸਿੰਘ ਟਿਵਾਣਾ, ਹਰਭਜਨ ਸਿੰਘ ਚੱਕ, ਅਸ਼ੋਕ ਕੁਮਾਰ ਖੇੜਾਗੱਜੂ, 'ਆਪ' ਆਗੂ ਗੁਰਪ੍ਰੀਤ ਸਿੰਘ ਧਮੌਲੀ, ਬਲਵਿੰਦਰ ਸਿੰਘ ਸੈਹਬੀ, ਬਿਕਰਮ ਸਿੰਘ ਕੰਡੇਵਾਲਾ ਕੌਂਸਲਰ, ਤਰਲੋਕ ਸਿੰਘ ਘੱਗਰ ਸਰਾਏ, ਸੁੱਚਾ ਸਿੰਘ ਅਲੀਮਾਜਰਾ, ਨਾਗਰ ਸਿੰਘ ਸੁਹਰੋ, ਸਤਨਾਮ ਸਿੰਘ ਸੱਤਾ, ਸੁੱਚਾ ਸਿੰਘ ਅਲੀਮਾਜਰਾ ਅਤੇ ਹੋਰ ਪਤਵੰਤੇ ਸੱਜਣਾਂ ਨੇ ਸ਼ਰਧਾ ਦੇ ਫੁਲ ਭੇਟ ਕੀਤੇ | ਅੰਤ ਵਿਚ ਜਥੇਦਾਰ ਸੁਰਜੀਤ ਸਿੰਘ ਗੜੀ, ਸਾਬਕਾ ਸਰਪੰਚ ਗੁਰਦੀਪ ਸਿੰਘ ਗੜੀ ਅਤੇ ਬੇਟੇ ਸਵਰਨ ਸਿੰਘ ਨੇ ਆਏ ਹੋਏ ਸੱਜਣਾਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਸਰਕਾਰੀ ਹਸਪਤਾਲ 'ਚ ਨਵ-ਜਨਮੇ ਬੱਚਿਆਂ ਲਈ ਬਣੇ ਨਿੱਕੂ ਵਾਰਡ ਦਾ ਵਿਧਾਇਕਾ ਵਲੋਂ ਉਦਘਾਟਨ ਅਗਲੀ ਖ਼ਬਰ ਭਾਰਤੀ ਜਨਤਾ ਪਾਰਟੀ ਨੂੰ ਹਲਕਾ ਸ਼ੁਤਰਾਣਾ ਅੰਦਰ ਮਿਲੀ ਸਫਲਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।