04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਬਰਸਟ ਨੇ ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ

ਅਜੀਤ ਡੈਸਕ 03-05-2026
ਸਮਾਣਾ, 2 ਮਈ (ਸਾਹਿਬ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਚਾਰ ਸਾਲਾਂ ਦੌਰਾਨ ਲਏ ਗਏ ਸਾਰੇ ਫ਼ੈਸਲੇ ਅਤੇ ਵਿਕਾਸ ਕਾਰਜ ਕੇਵਲ ਤੇ ਕੇਵਲ ਲੋਕਾਂ ਦੀ ਭਲਾਈ ਅਤੇ ਸੂਬੇ ਦੀ ਤਰੱਕੀ ਨੂੰ ਮੁੱਖ ਰੱਖਦਿਆਂ ਹੋਈਆਂ ਕੀਤੇ ਗਏ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਰਚੰਦ ਸਿੰਘ ਬਰਸਟ ਸੂਬਾ ਜਨਰਲ ਸਕੱਤਰ ਆਮ ਆਦਮੀ ਪਾਰਟੀ ਪੰਜਾਬ ਅਤੇ ਚੇਅਰਮੈਨ ਪੰਜਾਬ ਮੰਡੀ ਬੋਰਡ ਵਲੋਂ ਅੱਜ ਸਮਾਣਾ ਦਫ਼ਤਰ ਵਿਖੇ ਲੋਕ ਮਿਲਣੀ ਦੌਰਾਨ ਕੀਤਾ ਗਿਆ | ਲੋਕ ਮਿਲਣੀ ਦੌਰਾਨ ਦਰਜਨ ਤੋਂ ਵੱਧ ਪਿੰਡਾਂ ਦੀਆਂ ਪੰਚਾਇਤਾਂ ਸਮੇਤ ਵੱਡੀ ਗਿਣਤੀ ਵਿਚ ਲੋਕਾਂ ਵਲੋਂ ਬਰਸਟ ਨਾਲ ਮੁਲਾਕਾਤ ਕਰਕੇ ਆਪਣੀਆਂ ਸਮੱਸਿਆਵਾਂ ਅਤੇ ਮੁੱਦਿਆਂ ਬਾਰੇ ਉਨ੍ਹਾਂ ਨੂੰ ਜਾਣੂ ਕਰਵਾਇਆ ਗਿਆ | ਸ. ਬਰਸਟ ਨੇ ਸਾਰਿਆਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਮੌਕੇ 'ਤੇ ਹੀ ਨਿਪਟਾਰਾ ਕੀਤਾ | ਇਸ ਮੌਕੇ ਕੁਲਦੀਪ ਸਿੰਘ ਵਿਰਕ, ਜਸਬੀਰ ਸਿੰਘ ਤਰੈਂ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸੁਖਚੈਨ ਸਿੰਘ ਸਰਪੰਚ ਛੰਨਾ ਖੂਹਟੀ, ਕੁਲਵਿੰਦਰ ਸਿੰਘ ਸਰਪੰਚ ਭਗਤ ਸਿੰਘ ਨਗਰ, ਦਰਸ਼ਨ ਸਿੰਘ ਸਰਪੰਚ ਗਾਜੀਸਲਾਰ, ਨਰਿੰਦਰ ਸਿੰਘ ਸਰਪੰਚ ਬਰਸਟ, ਸੁਖਵਿੰਦਰ ਸਿੰਘ ਸਰਪੰਚ ਰਤਨਹੇੜੀ, ਰਾਜ ਕੁਮਾਰ ਸਚਦੇਵਾ, ਮਨਜਿੰਦਰ ਸਿੰਘ ਨੰਬਰਦਾਰ, ਐਡਵੋਕੇਟ ਹਰਤੇਜ ਸੰਧੂ, ਗਿੰਨੀ ਖੰਗੂੜਾ, ਰੁਪੇਸ਼ ਸ਼ਰਮਾ, ਕਿਰਨਜੀਤ ਕੌਰ, ਕਪੂਰੋ ਕੌਰ, ਸੁਖੀ ਖੱਤਰੀਵਾਲ ਅਤੇ ਡਾ. ਹਰਮੇਸ਼ ਸਮੇਤ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ |
ਪਿਛਲੀ ਖ਼ਬਰ ਸਾਬਕਾ ਚੇਅਰਮੈਨ ਜਥੇਦਾਰ ਰਸ਼ਪਾਲ ਸਿੰਘ ਬਰਾਸ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਨਿ... ਅਗਲੀ ਖ਼ਬਰ ਦੇਵੀਗੜ੍ਹ ਵਿਖੇ ਮਜ਼ਦੂਰ ਦਿਵਸ ਮੌਕੇ ਪੱਲੇਦਾਰ ਯੂਨੀਅਨ ਵਲੋਂ ਲਹਿਰਾਇਆ ਗਿਆ ਝੰਡਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।