06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਡਾ. ਬਲਬੀਰ ਸਿੰਘ ਵਲੋਂ ਪਿੰਡ ਲੌਟ ਦੇ ਸਕੂਲ 'ਚ ਫਿਜੀਕਸ ਲੈਬ ਦਾ ਉਦਘਾਟਨ

ਸਰਕਾਰੀ ਸੈਕੰਡਰੀ ਸਕੂਲ ਲੌਟ ਵਿਖੇ ਫਿਜੀਕਸ ਲੈਬ ਦਾ ਉਦਘਾਟਨ ਕਰਦੇ ਹੋਏ ਡਾ.ਬਲਬੀਰ ਸਿੰਘ ਸਿਹਤ ਮੰਤਰੀ ਨਾਲ ਪਿ੍ੰਸੀਪਲ ਡਾ. ਦਿਲਸ਼ੇਰ ਕੌਰ, ਹਰਪ੍ਰੀਤ ਸਿੰਘ ਭੰਗੂ ਤੇ ਹੋਰ | ਤਸਵੀਰ : ਦੰਦਰਾਲਾ <br/> 10-05-2026
ਭਾਦਸੋਂ, 9 ਮਈ (ਪ੍ਰਦੀਪ ਦੰਦਰਾਲਾ)-ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਟਿਆਲਾ ਦਿਹਾਤੀ ਹਲਕੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੌਟ ਵਿਚ ਨਵੀਂ ਫਿਜੀਕਸ ਲੈਬ ਦਾ ਉਦਘਾਟਨ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਹੈ ਕਿ ਪਿੰਡਾਂ ਦੇ ਹਰ ਬੱਚੇ ਨੂੰ ਸ਼ਹਿਰੀ ਖੇਤਰਾਂ ਦੇ ਬਰਾਬਰ ਗੁਣਵੱਤਾ ਭਰੀ, ਆਧੁਨਿਕ ਅਤੇ ਤਕਨਾਲੋਜੀ ਆਧਾਰਿਤ ਸਿੱਖਿਆ ਪ੍ਰਦਾਨ ਕੀਤੀ ਜਾਵੇ |ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਪ੍ਰਣਾਲੀ ਨੂੰ ਨਵੀਂ ਦਿਸ਼ਾ ਦੇਣ ਲਈ ਲਗਾਤਾਰ ਯਤਨਸ਼ੀਲ ਹੈ | ਸਰਕਾਰੀ ਸਕੂਲਾਂ ਨੂੰ ਸਮਾਰਟ ਕਲਾਸਰੂਮਾਂ, ਕੰਪਿਊਟਰ ਲੇਬੋਟਰੀਆਂ ਅਤੇ ਵਿਗਿਆਨਕ ਉਪਕਰਣਾਂ ਨਾਲ ਸਜਾਇਆ ਜਾ ਰਿਹਾ ਹੈ, ਤਾਂ ਜੋ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਗਿਆਨ ਅਤੇ ਡਿਜੀਟਲ ਯੁੱਗ ਦੀਆਂ ਲੋੜਾਂ ਅਨੁਸਾਰ ਤਿਆਰ ਕੀਤਾ ਜਾ ਸਕੇ | ਸਿਹਤ ਮੰਤਰੀ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਸਿਰਫ਼ ਕਿਤਾਬੀ ਸਿੱਖਿਆ ਕਾਫ਼ੀ ਨਹੀਂ ਹੈ, ਸਗੋਂ ਵਿਗਿਆਨਕ ਸੋਚ, ਤਕਨਾਲੋਜੀ ਦੀ ਸਮਝ ਅਤੇ ਹੁਨਰਮੰਦ ਸਿੱਖਿਆ ਦੀ ਬਹੁਤ ਜ਼ਰੂਰਤ ਹੈ | ਇਹ ਨਵੀਆਂ ਲੈਬਾਂ ਵਿਦਿਆਰਥੀਆਂ ਨੂੰ ਪ੍ਰਯੋਗਾਤਮਕ ਸਿੱਖਿਆ ਦੇਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ ਅਤੇ ਉਨ੍ਹਾਂ ਦੇ ਭਵਿੱਖ ਨੂੰ ਹੋਰ ਮਜ਼ਬੂਤ ਬਣਾਉਣਗੀਆਂ | ਇਸ ਮੌਕੇ ਸੰਜੀਵ ਕੁਮਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ, ਸ਼ਾਲੂ ਮਹਿਰਾ ਡੀ.ਈ.ਓ.ਐਲੀਮੈਂਟਰੀ, ਪਿ੍ੰਸੀਪਲ ਡਾ. ਦਿਲਸ਼ੇਰ ਕੌਰ, ਡਾ. ਮੋਹਕਮ ਸਿੰਘ ਮਾਨ, ਹਰਪ੍ਰੀਤ ਸਿੰਘ ਭੰਗੂ ਬਲਾਕ ਇੰਚਾਰਜ ਆਪ, ਸਰਪੰਚ ਪਿ੍ਤਪਾਲ ਸਿੰਘ ਖਰੌੜ, ਤੇਜਾ ਸਿੰਘ ਲੌਟ, ਸਰਪੰਚ ਬਲਕਾਰ ਸਿੰਘ ਲੌਟ, ਸਰਪੰਚ ਕੁਲਵੰਤ ਕੌਰ ਬਰਾੜ, ਡਾ. ਰਾਮ ਸਿੰਘ ਆਲੋਵਾਲ, ਲੈਕ. ਗੁਰਪ੍ਰੀਤ ਸਿੰਘ ਟਿਵਾਣਾ, ਅਧਿਆਪਕ ਗੁਰਿੰਦਰ ਸਿੰਘ ਖੱਟੜਾ, ਰਘਵੀਰ ਸਿੰਘ ਲੌਟ, ਮਨਪ੍ਰੀਤ ਸਿੰਘ ਤੋਂ ਇਲਾਵਾ ਸਮੂਹ ਪਿੰਡ ਵਾਸੀ ਤੇ ਵਿਦਿਆਰਥੀ ਹਾਜਰ ਸਨ |
ਪਿਛਲੀ ਖ਼ਬਰ ਅਕਾਲੀ ਦਲ ਪੁਨਰ ਸੁਰਜੀਤ ਦੇ ਨਵ-ਨਿਯੁਕਤ ਅਹੁਦੇਦਾਰ ਕਰਨ ਸਿੰਘ, ਰੱਖੜਾ ਅਤੇ ਕਮਾਲਪੁਰ ਵਲੋਂ ਸਨਮਾਨਿਤ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਝਟਕਾ ਵਿਕਾਸ ਸ਼ਰਮਾ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਆਗੂ ਭਾਜਪਾ 'ਚ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।