ਰਾਜਪੁਰਾ, 10 ਮਈ (ਜੀ.ਪੀ. ਸਿੰਘ)-ਸਥਾਨਕ ਸ਼ਹਿਰੀ ਵਿਚ ਇਕ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੀ ਲੜਕੀ ਜੋ ਕਿ ਨੌਵੀਂ ਕਲਾਸ ਸਕੂਲ ਵਿਚ ਰਾਜਪੁਰਾ ਵਿਖੇ ਪੜ੍ਹਦੀ ਹੈ | ਲੰਘੀ 4 ਮਈ ਨੂੰ ਸਵੇਰੇ 7 ਵਜੇ ਦੇ ਕਰੀਬ ਰੋਜਾਨਾ ਦੀ ਤਰ੍ਹਾਂ ਆਟੋ ਰਾਹੀ ਸਕੂਲ ਚਲੀ ਗਈ ਤੇ ਛੁੱਟੀ ਹੋਣ ਤੋਂ ਬਾਅਦ ਲੜਕੀ ਘਰ ਵਾਪਸ ਨਹੀਂ ਆਈ | ਜਿਸ ਦੀ ਕਾਫੀ ਭਾਲ ਕੀਤੀ ਗਈ ਪਰ ਲੜਕੀ ਦੀ ਕੋਈ ਪਤਾ ਨਾ ਚੱਲਿਆ | ਉਸ ਨੇ ਸ਼ਿਕਾਇਤ ਵਿਚ ਦੱਸਿਆ ਕਿ ਕਿਸੇ ਨਾ-ਮਾਲੂਮ ਵਿਅਕਤੀ/ਵਿਅਕਤੀਆਂ ਨੇ ਗੈਰ-ਕਾਨੂੰਨੀ ਤਰੀਕੇ ਨਾਲ ਮੁੱਦਈ ਦੀ ਲੜਕੀ ਨੂੰ ਆਪਣੇ ਹਿਰਾਸਤ ਵਿਚ ਰੱਖਿਆ ਹੋਇਆ ਹੈ | ਥਾਣਾ ਸ਼ਹਿਰੀ ਦੀ ਪੁਲਿਸ ਨੇ ਅਣਪਛਾਤੇ ਵਿਅਕਤੀ/ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ |