19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

23 ਨੰਬਰ ਫਾਟਕ ਤੋਂ ਮੋਟਰਸਾਈਕਲ ਚੋਰੀ

ਅਜੀਤ ਡੈਸਕ 13-05-2026
• 25 ਹਜ਼ਾਰ ਦੀ ਨਕਲੀ ਕਰੰਸੀ ਬਰਾਮਦ
ਪਟਿਆਲਾ, 12 ਮਈ (ਮਨਦੀਪ ਸਿੰਘ ਖਰÏੜ)-ਆਸਾਨੀ ਨਾਲ ਜਲਦੀ ਪੈਸਾ ਕਮਾਉਣ ਦੇ ਚੱਕਰ ਵਿਚ ਪੱਛਮੀ ਬੰਗਾਲ ਤੋਂ ਪੰਜਾਬ 'ਚ ਨਕਲੀ ਕਰੰਸੀ ਲਿਆਉਣ ਵਾਲੇ ਮੁਲਜਮ ਨੂੰ ਸੀਆਈਏ ਪਟਿਆਲਾ ਦੇ ਮੁਖੀ ਪ੍ਰਦੀਪ ਸਿੰਘ ਬਾਜਵਾ ਦੀ ਅਗਵਾਈ ਪੁਲਿਸ ਪਾਰਟੀ ਨੇ ਗਿ੍ਫ਼ਤਾਰ ਕਰ ਲਿਆ ਹੈ¢ ਮੁਲਜ਼ਮ ਦੀ ਪਛਾਣ ਗੋਪਾਲ ਡਾਬੀ ਵਾਸੀਆਨ ਰਾਜਸਥਾਨ ਵਜੋਂ ਹੋਈ ਹੈ¢ ਇਸ ਸੰਬੰਧੀ ਐਸ.ਐਸ.ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਉਕਤ ਮੁਲਜਮ ਦੇ ਖਿਲਾਫ ਪਹਿਲਾਂ ਵੀ ਪੱਛਣੀ ਬੰਗਾਲ ਵਿਚ ਨਕਲੀ ਕਰੰਸੀ ਦਾ ਪਰਚਾ ਦਰਜ ਹੈ ਅੱਜ ਕੱਲ੍ਹ ਇਹ ਪਟਿਆਲਾ ਵਿਚ ਰਹਿੰਦਾ ਸੀ ਅਤੇ ਇਹ ਮੋਚੀ ਦਾ ਕੰਮ ਕਰਦਾ ਸੀ¢ ਪੁੱਛ ਪੜਤਾਲ ਦÏਰਾਨ ਪਤਾ ਲੱਗਾ ਕਿ ਮੁਲਜਮ ਨੇ ਜਲਦੀ ਪੈਸੇ ਕਮਾਉਣ ਦੇ ਚੱਕਰ 'ਚ ਪੱਛਮੀ ਬੰਗਾਲ ਤੋਂ 200-200 ਦੇ ਨੋਟਾਂ ਦੀ 25000 ਰੁਪਏ ਦੀ ਭਾਰਤੀ ਕਰੰਸੀ ਮੰਗਵਾਈ ਸੀ¢ ਉਸ ਨੇ ਮੰਨਿਆ ਕਿ ਇਹ ਤਾਂ ਉਸ ਨੇ ਸੈਂਪਲ ਹੀ ਮੰਗਵਾਇਆ ਸੀ ਜੇਕਰ ਇਹ ਮਾਰਕੀਟ ਵਿਚ ਚੱਲ ਜਾਂਦਾ ਤਾਂ ਉਸ ਨੇ ਹੋਰ ਵੱਡੀ ਮਾਤਰਾ ਵਿਚ ਨਕਲੀ ਕਰੰਸੀ ਮੰਗਵਾਉਣੀ ਸੀ¢ ਉਨ੍ਹਾਂ ਕਿਹਾ ਕਿ ਮੁਲਜਮ ਨਾਲ ਕਿਹੜੇ ਕਿਹੜੇ ਵਿਅਕਤੀ ਜੁੜੇ ਹੋਏ ਹਨ ਇਸ ਸੰਬੰਧੀ ਪੁਲਿਸ ਟੀਮ ਜਾਂਚ ਕਰ ਹੈ¢ ਇਸ ਕੇਸ ਦੀ ਪੈਰਵਾਈ ਲਈ ਪੁਲਿਸ ਟੀਮਾਂ ਪੱਛਮੀ ਬੰਗਾਲ ਜਾਣਗੀਆਂ¢ ਜਿਸ ਆਧਾਰ ਉਤੇ ਪੁਲਿਸ ਨੇ ਥਾਣਾ ਕੋਤਵਾਲੀ ਵਿਚ ਮੁਲਜਮ ਗੋਪਾਲ ਖਿਲਾਫ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ¢
ਪਿਛਲੀ ਖ਼ਬਰ ਸ਼ਹਿਰੀ ਪ੍ਰਧਾਨ ਵਿੰਦਾ ਗਰੋਵਰ ਵਲੋਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਪਟਿਆਲਾ ਸ਼ਹਿਰੀ ਜਥੇਬੰਧਕ ਢਾਂਚੇ ਦੀ ਪਹਿਲੀ ਸ... ਅਗਲੀ ਖ਼ਬਰ ਐਸ. ਐਚ. ਓ. ਦਿਲਬਾਗ ਸਿੰਘ ਬਣੇ ਇੰਸਪੈਕਟਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।